ਐਂਟੀ ਕਰਪਸ਼ਨ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਲੰਗਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਵਲੋਂ ਕੌਮੀ ਪ੍ਰਧਾਨ ਮਨਦੀਪ ਸਿੰਘ ਗਿੱਲ ਅਤੇ ਸੂਬਾ ਚੇਅਰਮੈਨ ਮਨਦੀਪ ਵਾਲੀਆ ਦੀ ਅਗਵਾਈ ਹੇਠ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਲੰਧਰ ਰੋਡ ਪੁਮਾ ਸ਼ੋਅਰੂਮ ਦੇ ਬਾਹਰ ਵੱਖ-ਵੱਖ ਪਕਵਾਨਾਂ ਦਾ ਲੰਗਰ ਲਗਾਇਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਈ ਛਬੀਲ ਅਤੇ ਲੰਗਰ ਦੌਰਾਨ ਆਸ-ਪਾਸ ਦੀਆਂ ਸੰਗਤਾਂ ਨੇ ਵਧ ਚੜ੍ਹ ਕੇ ਸੇਵਾ ਚ ਯੋਗਦਾਨ ਪਾਇਆ ਹੈ। ਐਂਟੀ ਕਰਪਸ਼ਨ ਬਿਊਰੋ ਆਫ ਇੰਡੀਆ ਦੇ ਕੌਮੀ ਪ੍ਰਧਾਨ ਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਸਾਡੇ ਲਈ ਪੇ੍ਰਰਨਾ ਸਰੋਤ ਹੈ।ਉਨ੍ਹਾਂਨੇ ਕਿਹਾ ਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲ ਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ।

Advertisements

ਜ਼ਿਲ੍ਹਾ ਡਾਇਰੈਕਟਰ ਰਾਜਿੰਦਰ ਰਾਜੂ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਹੱਕ ਅਤੇ ਸੱਚ ਦੀ ਖਾਤਰ ਦਿੱਤੀ ਸ਼ਹਾਦਤ ਅਤੇ ਜਬਰ ਦਾ ਮੁਕਾਬਲਾ ਕਰਨ ਵਾਸਤੇ ਉਸ ਵੇਲੇ ਆਮ ਲੋਕਾਂ ਨੂੰ ਡਰ ਮੁਕਤ ਕੀਤਾ। ਜਿਸ ਕਰਕੇ ਹੁਣ ਲੋਕਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਵੱਡੀ ਪ੍ਰੇਰਨਾ ਲੈਣੀ ਚਾਹੀਦੀ ਹੈ। ਲੰਗਰ ਤੇ ਛਬੀਲ ਵਰਤਾਉਣ ਦੀ ਸੇਵਾ ਚ ਮੈਂਬਰਾਂ ਵੱਲੋਂ ਹਿੱਸਾ ਪਾਇਆ ਗਿਆ। ਇਸ ਮੌਕੇ ਗੁਰਚਰਨ ਸਿੰਘ, ਅਰਮਾਨ ਸਿੰਘ ਵਾਲੀਆ, ਜ਼ਿਲ੍ਹਾ ਡਾਇਰੈਕਟਰ ਰਾਜਿੰਦਰ ਰਾਜੂ, ਜਗਜੀਤ ਸਿੰਘ, ਹਰਕੰਵਲਜੀਤ ਸਿੰਘ, ਪ੍ਰਵੀਨ ਮਕੋਲ, ਜੋਗਿੰਦਰ ਪੌਲ ਪਾਲ ਅਰੋੜਾ, ਰਮੇਸ਼ ਮਹਿਰਾ ,ਪੰਕਜ, ਸੰਨੀ ਪਾਸੀ, ਹਰੀਸ਼ ਅਰੋੜਾ, ਤਰੁਣ ਪਰੂਥੀ, ਰਾਜ ਕੁਮਾਰ ਆਦਿ ਨੇ ਵੀ ਲੰਗਰ ਵਰਤਾਉਣ ਦੀ ਸੇਵਾ ਨਿਭਾਈ।

LEAVE A REPLY

Please enter your comment!
Please enter your name here