ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਵੱਲੋਂ ਕਰਵਾਈ ਗਈ 27ਵੀਂ ਜੂਨੀਅਰ ਅਤੇ 7ਵੀਂ ਕੈਡੀਟ ਪੰਜਾਬ ਸਟੇਟ ਤਾਈਕਵਾਂਡੋ ਚੈਂਪੀਅਨਸ਼ਿਪ-2024 ਵਿੱਚ ਜ਼ਿਲਾ ਹੁਸ਼ਿਆਰਪੁਰ ਤਾਈਕਵਾਂਡੋ ਸਪੋਰਟਸ ਐਸੋਸੀਏਸ਼ਨ ਟੀਮ ਨੇ ਪ੍ਰਧਾਨ ਸੰਦੀਪ ਸੁਲੇਰੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਟੀਮ ਇੰਚਾਰਜ ਅਜੈ ਕੁਮਾਰ ਅਤੇ ਕੋਚ ਅਭਿਸ਼ੇਕ ਠਾਕੁਰ ਦੀ ਅਗਵਾਈ ਹੇਠ ਜ਼ਿਲਾ ਲੁਧਿਆਣਾ ਵਿਖੇ ਇਸ ਮਾਰਸ਼ਲ ਆਰਟਸ ਟੂਰਨਾਮੈਂਟ ਵਿੱਚ ਭਾਗ ਲਿਆ।
ਜਿਸ ਵਿੱਚ ਹੁਸ਼ਿਆਰਪੁਰ ਤਾਈਕਵਾਂਡੋ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਗੋਲਡ, ਤਿੰਨ ਸਿਲਵਰ ਅਤੇ ਦੋ ਬਰੋਂਜ ਮੈਡਲ ਹਾਸਲ ਕਰਕੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ। ਫਾਈਟਾਂ ਦਾ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਮੰਥਨ ਧਿਆਨ ਨੇ ਗੋਲਡ, ਰਿਧੀ ਸਹਿਗਲ ,ਜਸ਼ਨਜੋਤ ਤੇ ਸ਼੍ਰੇਅਸ ਨੇ ਸਿਲਵਰ ਅਤੇ ਅਨਮੋਲ ਤੇ ਸ਼੍ਰੇਅਸ ਨੇ ਕਾਂਸੀ ਪਦਕ ਜਿੱਤੇ। ਗੋਲਡ ਮੈਡਲ ਹਾਸਿਲ ਕਰਨ ਵਾਲੇ ਖਿਡਾਰੀ ਮੰਥਨ ਧਿਮਾਨ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ 2024 ਵਿੱਚ ਪੰਜਾਬ ਵੱਲੋਂ ਵਿਸਾਖਾਪਟਨਮ ਆਂਧਰਾ ਪ੍ਰਦੇਸ਼ ਵਿੱਚ ਭਾਗ ਲੈਣਗੇ। ਇਸ ਮੌਕੇ ਪੰਜਾਬ ਤਾਇਕੋਡੋ ਐਸੋਸੀਏਸ਼ਨ ਜਰਨਲ ਸਕੱਤਰ ਜਸਪਾਲ ਸਿੰਘ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਨਮਾਨ ਪੱਤਰ ਦਿੱਤੇ ਗਏ।