ਮੁੱਖ ਮੰਤਰੀ ਦੇ ਆਪਣੇ ਵਿਭਾਗ ਦੇ ਅਫਸਰ/ਇੰਸਪੈਕਟਰ ਪਿਛਲੇ ਇੱਕ ਹਫਤੇ ਤੋਂ ਕਲਮ-ਛੋੜ ਹੜਤਾਲ ਤੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਕੋਲ ਕੋਆਪ੍ਰੇਟਿਵ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਇੰਸਪੈਕਟਰਜ਼ 23 ਜੁਲਾਈ ਤੋਂ ਕਲਮ-ਛੋੜ ਹੜਤਾਲ ਕਰ ਰਹੇ ਹਨ। ਇਸ ਸਬੰਧੀ ਦੀ ਪੰਜਾਬ ਰਾਜ ਕੋਆਪ੍ਰੇਟਿਵ ਆਫਿਸਰ ਐਸੋਸੀਏਸ਼ਨ ਦੇ ਵੱਲੋਂ ਡੀ. ਆਰ.  ਸੁੱਖਾ ਸਿੰਘ ਅਤੇ ਦੀ ਪੰਜਾਬ ਰਾਜ ਕੋਆਪ੍ਰੇਟਿਵ ਇੰਸਪੈਕਟਰਜ਼ ਐਸੋਸੀਸ਼ਨ ਦੇ ਜਿਲ੍ਹਾ ਹੁਸ਼ਿਆਰਪੁਰ ਵੱਲੋਂ ਨਿਰੀਖਕ ਅਮਰਜੀਤ ਸੰਧੂ ਵੱਲੋਂ ਸਾਂਝੇ ਬਿਆਨ ਰਾਹੀਂ ਦੱਸਿਆ ਹੈ ਕਿ ਵਿਜੀਲੈਂਸ ਵਿਭਾਗ ਹੁਸ਼ਿਆਰਪੁਰ ਵੱਲੋਂ ਇੱਕ ਪੁਰਾਣੀ ਐਫ.ਆਈ.ਆਰ. ਵਿੱਚ ਵਿਭਾਗ ਦੇ ਸਾਬਕਾ ਇੰਸਪੈਕਟਰ ਹੁਣ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਦਸੂਹਾ  ਯੁੱਧਵੀਰ ਸਿੰਘ ਨੂੰ ਬਿਨਾਂ ਕਿਸੇ ਦੋਸ਼ ਦੇ  ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਦਾ ਐਸੋਸੀਏਸ਼ਨਾਂ ਵੱਲੋਂ ਗੰਭੀਰ ਨੋਟਿਸ ਲੈਦਿਆਂ ਹੋਇਆ 23 ਜੁਲਾਈ 2024 ਤੋਂ ਕਲਮ-ਛੋੜ ਹੜਤਾਲ ਕੀਤੀ ਹੋਈ ਹੈ।  ਐਸੋਸੀਏਸ਼ਨ ਵੱਲੋਂ ਮੰਗ-ਪੱਤਰਾਂ ਰਾਹੀਂ ਇਹ ਮੁੱਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਵਿੱਚ ਲਿਆਉਂਦਾ ਸੀ ਅਤੇ ਇਸ ਸਬੰਧੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਕਮ ਵਿੱਤੀ ਕਮਿਸ਼ਨਰ ਵੀ.ਕੇ. ਸਿੰਘ ਆਈ.ਏ.ਐਸ,  ਨਾਲ ਮੀਟਿੰਗ ਦਾ ਸਮਾਂ ਮੰਗਿਆ  ਗਿਆ ਪਰ ਉਚ ਅਧਿਕਾਰੀਆਂ ਵੱਲੋ ਐਸੋਸੀਏਸ਼ਨਾਂ ਨਾਲ ਗੱਲਬਾਤ ਕਰਨੀ ਵੀ ਠੀਕ ਨਹੀਂ ਸਮਝੀ। ਆਗੂਆਂ ਵੱਲੋਂ ਦੱਸਿਆ ਗਿਆ ਹੈ ਕਿ ਐਸੋਸੀਏਸ਼ਨਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਹਨ ਅਤੇ ਜਿਨ੍ਹਾਂ ਦੋਸ਼ੀਆਂ ਵੱਲੋਂ ਗਲਤ ਐਡਵਾਂਸਮੈਟ ਕੀਤੀ ਗਈ ਸੀ। ਉਨ੍ਹਾਂ ਦੇ ਖਿਲਾਫ ਵਿਜੀਲੈਂਸ ਵਿਭਾਗ ਨਿਯਮਾਂ ਅਨੁਸਾਰ ਕਾਰਵਾਈ ਕਰੇ, ਜਿਸ ਵਿੱਚ ਐਸੋਸੀਏਸ਼ਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ, ਪਰ ਵਿਜੀਲੈਂਸ ਵਿਭਾਗ ਵੱਲੋਂ ਬੇਕਸੂਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਨਜਾਇਜ਼ ਕਾਰਵਾਈ ਬਰਦਾਸ਼ਤ ਬਿਲਕੁੱਲ ਨਹੀਂ ਕੀਤੀ ਜਾਵੇਗੀ।

Advertisements

ਆਗੂਆਂ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਹੜਤਾਲ ਕਰਨ ਦੇ ਹੱਕ ਵਿੱਚ ਨਹੀਂ ਹਨ। ਬਲਕਿ ਆਪਣਾ ਕੰਮ ਕਰਨਾ ਚਾਹੁੰਦੇ ਹਨ ਪਰ ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਮੁਲਾਜ਼ਮਾਂ ਤੇ ਕੀਤੀ ਜਾ ਰਹੀ ਧੱਕੇ-ਸ਼ਾਹੀ ਕਾਰਨ ਸਹਿਕਾਰਤਾ ਵਿਭਾਗ ਦੇ ਸਮੂਹ ਅਫਸਰ ਅਤੇ ਇੰਸਪੈਕਟਰਜ਼  ਮਾਨਸਿਕ ਦਬਾਅ ਹੇਠ ਹਨ ਅਤੇ ਉੱਚ-ਅਧਿਕਾਰੀਆਂ ਵੱਲੋਂ ਇਸ ਮੁੱਦੇ ਨੂੰ ਅੱਖੌ-ਪਰੋਖੇ ਕਰਨ ਕਾਰਨ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦੇ ਵਿੱਚ ਰੋਸ਼ ਵੱਧਦਾ ਜਾ ਰਿਹਾ ਹੈ। ਐਸੋਸੀਏਸ਼ਨਾਂ ਵੱਲੋਂ ਸਾਝੇ ਤੌਰ ਤੇ 02 ਅਗਸਤ 2024 ਤੱਕ ਹੜਤਾਲ ਵਧਾਈ ਗਈ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿੱਤੀ ਕਮਿਸ਼ਨਰ ਸਹਿਕਾਰਤਾ ਵੱਲੋਂ ਜਲਦ ਹੀ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।

LEAVE A REPLY

Please enter your comment!
Please enter your name here