ਗਿੱਦੜਬਾਹਾ (ਦ ਸਟੈਲਰ ਨਿਊਜ਼)। ਗਿੱਦੜਬਾਹਾ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚੋਂ 2 ਬੱਚਿਆਂ ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਚਿਆਂ ਦੀ ਪਹਿਚਾਣ ਖੁਸ਼ਪ੍ਰੀਤ ਉਮਰ 9 ਸਾਲਾ ਤੇ ਸਾਹਿਲ ਉਮਰ 10 ਸਾਲਾ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੱਚੇ ਕੱਲ੍ਹ ਘਰੋਂ ਮੇਲਾ ਦੇਖਣ ਲਈ ਗਏ ਸਨ ਤੇ ਅਚਾਨਕ ਉਹਨਾਂ ਦੀਆਂ ਲਾਸ਼ਾਂ ਗੁਰਦੁਆਰਾ ਪਾਤਸ਼ਾਹੀ 10ਵੀਂ ਦੇ ਸਰੋਵਰ ਵਿੱਚੋਂ ਮਿਲੀਆਂ ਹਨ। ਫਿਲਹਾਲ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।