ਹੁਸ਼ਿਆਰਪੁਰ/ਹਰਿਆਣਾ( 5 ਅਗਸਤ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।66 ਕੇ.ਵੀ ਸਬ-ਸਟੇਸ਼ਨ ਹਰਿਆਣਾ ਤੋ ਚਲਦੇ 11 ਕੇ.ਵੀ ਸੋਤਲਾ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਮਿਤੀ 6 ਅਗਸਤ ਨੂੰ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ ਸੋਤਲਾ ਫੀਡਰ ਉਤੇ ਚੱਲਦੇ ਪਿੰਡ ਜਿਵੇ ਕਿ ਡਡਿਆਣਾ ਕਲਾਂ, ਤਾਜਪੁਰ ਸੋਡੀਆ, ਤਾਜਪੁਰ ਕਲਾਂ, ਨੰਗਲ ਕਾਨੂੰਗੋ, ਨਿੱਕੀਵਾਲ, ਲੇਹਲ, ਨੰਗਲ ਈਸ਼ਰ, ਕੋਠੇ ਜੱਟਾਂ , ਮੁਕੀਮਪੁਰ, ਕੁਤਬਪੁਰ, ਕੰਗਮਾਈ ਅਤੇ11ਕੇ. ਵੀ ਨਿਕੀਵਾਲ, 11ਕੇ .ਵੀ ਕੋਟਲੀ ਫੀਡਰ ਆਦਿ ਦੀ ਸਪਲਾਈ ਪ੍ਭਾਵਿਤ ਰਹੇਗੀ।
ਇਸ ਸਬੰਧਿਤ ਜਾਣਕਾਰੀ ਦਿੰਦਿਆਂ ਇੰਜੀ. ਸਤਪਾਲ ਸਿੰਘ ਐਸ.ਡੀ.ਓ. ਉਪ ਮੰਡਲ ਹਰਿਆਣਾ ਨੇ ਕਿਹਾ ਕਿ ਇਸ ਫੀਡਰ ਅਧੀਨ ਆਉਂਦੇ ਪਿੰਡਾ ਦੇ ਵਸਨੀਕਾਂ, ਮੋਹਤਵਾਰ ਸੱਜਣਾ, ਮੈਬਰ ਪੰਚਾਇਤ, ਸਰਪੰਚਾਂ ਅਤੇ ਨੰਬਰਦਾਰਾ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਉਹ ਬਿਜਲੀ ਮੁਲਾਜਮਾ ਦਾ ਸਾਥ ਦੇਣ ਅਤੇ ਲਾਈਨਾ ਦੇ ਨਜਦੀਕ ਲੱੱਗੇ ਦਰਖਤਾਂ ਦੀ ਛੰਗਾਈ ਵਿਚ ਸਹਿਯੋਗ ਦੇਣ ਤਾਂ ਜੋ ਨਿਰਵਿਘਨ ਸਪਲਾਈ ਮਿਲ ਸਕੇ।