ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਮਾਤਾ ਚਿੰਤਪੁਰਨੀ ਲੰਗਰ ਕਮੇਟੀ ਦਿਆਲਪੁਰ, ਮੁਰਾਰ ਵੱਲੋਂ ਹਰ ਦੀ ਤਰਾ ਇਸ ਸਾਲ ਵੀ 30 ਵਾ ਸਲਾਨਾ ਲੰਗਰ ਨਜਦੀਕ ਬੰਬੇ ਪਿਕਨਿਕ ਸਪੋਰਟਸ ਜੈਨ ਹਵੇਲੀ ਦੇ ਨਾਲ ਪਿਪਲਾ ਵਾਲਾ ਢਾਬੇ ਕੋਲ ਲਗਾਇਆ ਜਾ ਰਿਹਾ ਹੈ ਲੰਗਰ 9 ਅਗਸਤ ਤੋ 13 ਅਗਸਤ ਤੱਕ ਲਗਾਤਾਰ ਦਿਨ ਰਾਤ ਚੱਲੇਗਾ ਮਾਤਾ ਚਿੰਤਪੁਰਨੀ ਲੰਗਰ ਲਈ ਹਰ ਸਾਲ ਜਗਤਜੀਤ ਇੰਡਸਟਰੀਜ਼ ਹਮੀਰਾ ਵੱਲੋਂ ਸਹਿਯੋਗ ਦਿੱਤਾ ਜਾਦਾ ਹੈ।
ਇਸ ਵਾਰ ਵੀ ਜਗਤਜੀਤ ਇੰਡਸਟਰੀਜ਼ ਹਮੀਰਾ ਵੱਲੋਂ ਸਲਾਨਾ ਲੰਗਰ ਲਈ 61200 ਰੁਪਏ ਦਾ ਨਗਦ ਸਹਿਯੋਗ ਦਿੱਤਾ ਗਿਆ ਸਲਾਨਾ ਲੰਗਰ ਵਿੱਚ ਪਿੰਡ ਦਿਆਲਪੁਰ, ਮੁਰਾਰ ਅਤੇ ਐਨਆਰਆਈ ਵੀਰਾ ਦੁਆਰਾ ਵਿਸੇਸ਼ ਸਹਿਯੋਗ ਦਿੱਤਾ ਜਾਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਮਾਨ ਡੀਜੀਐਮ, ਫੈਕਟਰੀ ਮੈਨੇਜਰ ਰਾਜ ਕਮਾਰ, ਸਤੀਸ਼ ਕਮਾਰ, ਪ੍ਰਧਾਨ ਸਜੀਵ ਸ਼ਰਮਾ, ਸੋਨੂੰ, ਅਸ਼ਵਨੀ ਸੇਠ, ਜੀਵਨ ਕਮਾਰ, ਵਿਨੋਦ ਕਮਾਰ, ਅਸ਼ਨੀ ਆਦਿ ਹਾਜਰ ਸਨ।