‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਖੇਡਾਂ ‘ਚ ਹੋਏ ਦਿਲਚਸਪ ਮੁਕਾਬਲੇ

ਪਟਿਆਲਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਸੀਜ਼ਨ-3 ਤਹਿਤ ਕਰਵਾਏ ਜਾ ਰਹੇ ਬਲਾਕ ਪੱਧਰੀ ਮੁਕਾਬਲਿਆਂ ਦੇ ਅੱਜ ਦੂਜੇ ਦਿਨ ਪਟਿਆਲਾ ਜ਼ਿਲ੍ਹੇ ਦੇ ਛੇ ਬਲਾਕਾਂ ਸਨੌਰ, ਘਨੌਰ, ਨਾਭਾ, ਭੁਨਰਹੇੜੀ, ਰਾਜਪੁਰਾ ਅਤੇ ਸਮਾਣਾ ਵਿੱਚ ਦਿਲਚਸਪ ਮੁਕਾਬਲੇ ਹੋਏ। ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਅੱਜ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸਨੌਰ ਦੇ ਵਿੱਚ ਹੋਏ ਅਥਲੈਟਿਕਸ ਅੰਡਰ-17 ਸਾਲ ਉਮਰ ਵਰਗ (ਲੜਕੇ) 200 ਮੀਟਰ ਦੌੜ ਦੇ ਫਾਈਨਲ ਮੁਕਾਬਲਿਆਂ ਵਿੱਚ ਪ੍ਰਭਜੋਤ ਸਿੰਘ, ਅਪੋਲੋ ਪਬਲਿਕ ਸਕੂਲ, ਪਟਿਆਲਾ ਨੇ ਪਹਿਲਾ, ਹਰਮਨ ਕੁਮਾਰ, ਸਿਵਲ ਲਾਈਨ ਪਟਿਆਲਾ ਨੇ ਦੂਜਾ ਅਤੇ ਸੰਪੰਨ ਸ਼ਰਮਾ, ਡੀ.ਏ.ਵੀ ਗਲੋਬਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisements

ਇਸੇ ਤਰ੍ਹਾਂ 41-50 ਉਮਰ ਵਰਗ (ਮਹਿਲਾ) ਵਿੱਚ 400 ਮੀਟਰ ਦੌੜ ਵਿੱਚ ਵਨੀਤਾ ਗੋਇਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 100 ਮੀਟਰ ਅੰਡਰ-70 ਤੋਂ ਉਪਰ ਉਮਰ ਵਰਗ ਵਿੱਚ ਸੰਤੋਸ਼ ਕੁਮਾਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਲਾਕ ਘਨੌਰ ਵਿੱਚ ਕਬੱਡੀ (ਸਰਕਲ ਸਟਾਈਲ) ਅੰਡਰ-14 ਉਮਰ ਵਰਗ ਟੀਮ (ਲੜਕੀਆਂ) ਦੇ ਫਾਈਨਲ ਮੁਕਾਬਲਿਆਂ ਵਿੱਚ ਘਨੌਰ ਦੀ ਟੀਮ ਨੇ ਪਹਿਲਾ ਅਤੇ ਮੰਡੋਲੀ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਵਿੱਚ ਸਰਕਾਰੀ ਸਕੂਲ ਉਡਾਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-17 (ਲੜਕੇ) ਅਜਰਾਬਰ ਦੀ ਟੀਮ ਨੇ 4-0 ਦੀ ਫ਼ਰਕ ਨਾਲ ਚੱਪੜ ਦੀ ਟੀਮ ਨੂੰ ਹਰਾਇਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਸ.ਸ.ਸ.ਸ ਹਰਪਾਲਪੁਰ ਦੀ ਟੀਮ ਜੇਤੂ ਰਹੀ।

ਬਲਾਕ ਭੁਨਰਹੇੜੀ ਵਿੱਚ ਕਬੱਡੀ (ਨੈਸ਼ਨਲ ਸਟਾਈਲ) ਅੰਡਰ-14 ਲੜਕੇ ਅਤੇ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸ.ਹ.ਸ ਭੱਜਮਾਰਾ ਨੇ ਜਿੱਤ ਹਾਸਲ ਕੀਤੀ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ-21 ਲੜਕੇ ਖੇਡ ਮੁਕਾਬਲੇ ਵਿੱਚ ਮਾਤਾ ਗੁਜਰੀ ਪਬਲਿਕ ਸਕੂਲ ਦੇਵੀਗੜ੍ਹ ਨੇ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਦੀ ਟੀਮ ਨੂੰ ਹਰਾਇਆ। ਅੰਡਰ-17 ਲੜਕਿਆਂ ਦੇ ਮੁਕਾਬਲੇ ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਨੇ ਪੈਪਸੂ ਇੰਟਰਨੈਸ਼ਨਲ ਸਕੂਲ ਜੋੜੀਆਂ ਨੂੰ ਹਰਾ ਕਿ ਜਿੱਤ ਹਾਸਲ ਕੀਤੀ।

ਨਾਭਾ ਬਲਾਕ ਵਿੱਚ ਵਾਲੀਬਾਲ ਅੰਡਰ-17 ਲੜਕੇ ਖੇਡ ਮੁਕਾਬਲਿਆਂ ਵਿੱਚ ਸ.ਹ.ਸ ਫਤਹਿਗਪੁਰ ਨੇ ਪਹਿਲਾ, ਸ.ਹ.ਸ ਰਾਜਗੜ੍ਹ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਅੰਡਰ-14 ਲੜਕਿਆਂ ਵਿੱਚ ਸ.ਹ.ਸ ਬੀਨਾਹੇੜੀ ਦੀ ਟੀਮ ਨੇ ਪਹਿਲਾ ਸ.ਸ.ਸ.ਸ ਮਲ੍ਹੇਵਾਲ ਨੇ ਦੂਸਰਾ ਅਤੇ ਸ.ਹ.ਸ ਫ਼ਤਿਹਪੁਰ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਅੰਡਰ-14 ਲੜਕੇ ਲੌਂਗ ਜੰਪ ਦੇ ਮੁਕਾਬਲੇ ਵਿੱਚ ਸੂਰਜ ਕੁਮਾਰ ਸ.ਸ.ਸ.ਸ ਭਾਦਸੋਂ ਨੇ ਪਹਿਲਾ ਜਸਕਰਨ ਸਿੰਘ, ਡੀ.ਏ.ਵੀ ਸਕੂਲ ਨੇ ਦੂਜਾ ਅਤੇ ਸਹਿਜਦੀਪ ਸਿੰਘ ਰੱਖੜਾ ਨੇ ਤੀਸਰਾ ਸਥਾਨ ਹਾਸਲ ਕੀਤਾ।

LEAVE A REPLY

Please enter your comment!
Please enter your name here