ਕੈਂਪ ਵਿੱਚ 550 ਤੋਂ ਵੱਧ ਮਰੀਜਾਂ ਦਾ ਕੀਤਾ ਚੈਕਅਪ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)ਰਿਪੋਰਟ- ਭੁਪੇਸ਼ ਪ੍ਰਜਾਪਤਿ।  ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੁਰਵੈਦ ਵਿਭਾਗ ਵਲੋਂ ਦੂਜਾ ਮੁਫ਼ਤ ਆਯੂਸ਼ ਕੈਂਪ ਪਿੰਡ ਬਜਵਾੜਾ ਕਲਾਂ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜ਼ਿਲਾਂ ਆਯੂਰਵੈਦਿਕ ਅਫ਼ਸਰ ਡਾ. ਭੁਪਿੰਦਰ ਕੌਰ ਅਤੇ ਜ਼ਿਲਾਂ ਹੋਮਿਓਪੈਥੀ ਅਫ਼ਸਰ ਡਾ. ਕੁਲਦੀਪ ਠਾਕਰ ਨੇ ਸੰਯੁਕਤ ਤੌਰ ‘ਤੇ ਕੀਤਾ।

Advertisements

ਕੈਂਪ ਦੌਰਾਨ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਨਰੇਸ਼ ਕੁਮਾਰ ਮਾਹੀ, ਡਾ. ਦਿਲਬਾਗ ਸਿੰਘ, ਡਾ. ਰਵਜੋਤ ਕੌਰ, ਡਾ.ਤਰਸੇਮ ਸਿੰਘ ਕਲਸੀ ਅਤੇ ਕਰਮਜੀਤ ਸਿੰਘ ਨੇ 569 ਮਰੀਜ਼ਾਂ ਦਾ ਚੈਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਯੋਗ ਅਚਾਰਿਆ ਸੁਰਿੰਦਰ ਕੁਮਾਰ ਨੇ ਯੋਗ ਸਬੰਧੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ। ਇਸ ਮੌਕੇ ‘ਤੇ ਹੋਮਿਓਪੈਥੀ ਵਿਭਾਗ ਵਲੋਂ  ਡਾ. ਰਾਜੀਵ ਲੱਖਣਪਾਲ ਸਮੇਤ ਪਿੰਡ ਵਾਸੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here