ਨਹਿਰਾਂ ਦੇ ਕੰਢਿਆਂ, ਚੋਆਂ ਦੇ ਬੱਧਾਂ ‘ਤੇ ਠੀਕਰੀ ਪਹਿਰਾ ਦੇਣ ਅਤੇ ਗਊ ਵੰਸ਼ ਨੂੰ ਰਜਿਸਟਰਡ ਕਰਾਉਣ ਸਬੰਧੀ ਹੁਕਮ

DSC03213

ਹੁਸ਼ਿਆਰਪੁਰ, 19 ਅਗਸਤ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੀ ਗਸ਼ਤ ਐਕਟ 1918 ਦੀ ਧਾਰਾ 3 (1) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਬਾਲਗ ਵਿਅਕਤੀ (ਆਦਮੀ) ਨਹਿਰ ਦੇ ਕੰਢੇ, ਚੋਆਂ ਦੇ ਬੰਧ, ਦਰਿਆ ਬਿਆਸ ਦੇ ਕੰਡੇ ਬਣੇ ਧੁੱਸੀ ਬੰਨ ਦੇ ਖਤਰਨਾਕ ਪੁਆਇੰਟਾਂ ਤੇ ਹੜ੍ਹਾਂ ਨਾਲ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ 24 ਘੰਟੇ ਠੀਕਰੀ ਪਹਿਰਾ ਤੇ ਰਾਖੀ ਕਰਨ ਦੀ ਡਿਊਟੀ ਨਿਭਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਹੁਕਮ ਤਹਿਤ ਹਰ ਪਿੰਡ ਦੀ ਪੰਚਾਇਤ ਉਕਤ ਐਕਟ ਅਧੀਨ ਧਾਰਾ ਦੀ ਪੂਰੀ ਤਰਜਮਾਨੀ ਕਰਦਿਆਂ ਆਪਣੇ ਕਾਰਜ ਖੇਤਰ ਵਿੱਚ ਡਿਊਟੀ ਅਦਾ ਕਰਵਾਏਗੀ। ਇਹ ਹੁਕਮ 1 ਸਤੰਬਰ 2015 ਤੱਕ ਲਾਗੂ ਰਹੇਗਾ।

Advertisements

ਇੱਕ ਹੋਰ ਹੁਕਮ ਵਿੱਚ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗਰਮੀਆਂ ਨੂੰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਅਤੇ ਸਰਦੀਆਂ ਨੂੰ ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।  ਜਿਨ੍ਹਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ, ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਪਾਸ ਰਜਿਸਟਰਡ ਕਰਾਉਣ ਦੇ ਆਦੇਸ਼ ਦਿੱਤੇ ਹਨ। ਇਹ ਹੁਕਮ 16 ਨਵੰਬਰ 2015 ਤੱਕ ਲਾਗੂ ਰਹੇਗਾ।

LEAVE A REPLY

Please enter your comment!
Please enter your name here