200 ਗੱਡੀਆਂ ਦਾ ਜੱਥਾ ਪਹੁੰਚੇਗਾ ਮੋਦੀ ਦੀ ਕਿਸਾਨ ਕਲਿਆਣ ਰੈਲੀ ਵਿਚ

ਹੁਸ਼ਿਆਰਪੁਰ( ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿਚ 11 ਜੁਲਾਈ ਨੂੰ ਮਲੋਟ ਵਿਖੇ ਕਿਸਾਨ ਕਲਿਆਣ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਹੁਸ਼ਿਆਰਪੁਰ ਵਿਧਾਨ ਸਭਾ ਰੈਲੀ ਦੇ ਬਤੌਰ ਇੰਚਾਰਜ ਤਿਕਸ਼ਨ ਸੂਦ ਅਤੇ ਉਪ ਇੰਚਾਰਜ ਸ਼ਿਵ ਸੂਦ ਨੇ ਇਸ ਮੀਟਿੰਗ ਵਿਚ ਭਾਜਪਾ ਵਰਕਰਾਂ ਨਾਲ ਰੈਲੀ ਦੇ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦੇ ਮੱਦੇਨਜਰ ਮਲੋਟ ਵਿਚ ਇੱਕ ਵਿਸ਼ਾਲ ਧੰਨਵਾਦ ਰੈਲੀ ਰੱਖੀ ਗਈ ਹੈ ਜਿਸ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਭਾਜਪਾ ਵਰਕਰਾਂ ਨੂੰ ਪਹੁੰਚਣ ਲਈ ਕਿਹਾ ਗਿਆ ਹੈ।

Advertisements

ਉਹਨਾਂ ਦੱਸਿਆ ਕਿ ਇਸ ਰੈਲੀ ਵਿਚ ਪਹੁੰਚਣ ਲਈ ਭਾਜਪਾ ਦੇ ਕਿਸਾਨ ਵਰਕਰਾਂ ਵਿਚ ਖਾਸ ਤੌਰ ਤੇ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਪ੍ਰੈਸ ਨੋਟ ਵਿਚ ਤਿਕਸ਼ਨ ਸੂਦ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਲਗਭਗ 200 ਗੱਡੀਆਂ ਵਿਚ 1000 ਦੇ ਕਰੀਬ ਵਰਕਰ ਇਸ ਰੈਲੀ ਲਈ ਜਾਣਗੇ। ਇਸ ਮੀਟਿੰਗ ਵਿਚ ਸਾਬਕਾ ਜਿਲਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਕੌਂਸਲਰ ਨਿਪੁੰਨ ਸ਼ਰਮਾ, ਠਾਕੁਰ ਰਮੇਸ਼ ਕੁਮਾਰ, ਅਸ਼ੋਕ ਕੁਮਾਰ, ਰਕੇਸ਼ ਸੂਦ, ਮੀਨੂ ਸੇਠੀ, ਸਵਿਤਾ ਸੂਦ, ਵਿਜੇ ਪਠਾਨੀਆਂ, ਗਿਆਨ ਬਾਂਸਲ, ਵਿਨੋਦ ਪਰਮਾਰ, ਕ੍ਰਿਸ਼ਨ ਅਰੋੜਾ, ਰਾਜ ਕੁਮਾਰ, ਵਿਜੇ ਸੂਦ, ਨੰਨੂ ਗੁਪਤਾ, ਮਹਿੰਦਰਪਾਲ ਧਿਮਾਨ, ਅਮਨਦੀਪ ਲਾਡੀ, ਸ਼ਮੀ ਵਾਲੀਆ, ਅਨਿਲ ਜੈਨ, ਤਿਲਕ ਰਾਜ ਸ਼ਰਮਾ, ਸਤਪਾਲ ਗੋਇਲ, ਪਾਰਸ, ਰਾਮਦੇਵ ਯਾਦਵ, ਯਸ਼ਪਾਲ ਸ਼ਰਮਾ, ਕੁਲਵੰਤ ਕੌਰ ਅਤੇ ਭਾਜਪਾ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ

LEAVE A REPLY

Please enter your comment!
Please enter your name here