ਡਾਇਰੀਏ ਦੀ ਰੋਕਥਾਮ ਅਤੇ ਪ੍ਰਬੰਧਾਂ ਸਬੰਧੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਕੀਤੀ ਬੈਠਕ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸ਼ਹਿਰ ਵਿੱਚ ਫੈਲੇ ਡਾਇਰੀਆ ਦੀ ਰੋਕਥਾਮ ਲਈ ਵੱਲੋਂ ਕੀਤੇ ਜਾ ਰਹੇ ਪ੍ਰਬੰਧਾ ਅਤੇ ਇਸ ਸਬੰਧੀ ਹੋਰ ਸੁਚੱਝੇ ਢੰਗ ਨਾਲ ਪ੍ਰਬੰਧ ਕਰਨ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਪ੍ਰਧਾਨੀ ਹੇਠ ਨਗਰ ਨਿਗਮ ਦੀਆਂ ਸਬੰਧਤ ਬ੍ਰਾਂਚਾਂ ਅਤੇ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਵੱਖ^ਵੱਖ ਬ੍ਰਾਂਚਾਂ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਡਾਇਰੀਆ ਦੇ ਕੇਸ ਦੀ ਸਿਵਲ ਸਰਜਨ ਦਫ਼ਤਰ ਵੱਲੋਂ ਰਿਪੋਰਟ ਮਿਲਣ ਉਪਰੰਤ ਨਗਰ ਨਿਗਮ ਵੱਲੋਂ ਤੁਰੰਤ ਤਕਨੀਕੀ ਬ੍ਰਾਂਚ ਦੇ ਅਧਿਕਾਰੀਆਂ ਦੀ ਟੀਮ ਨੂੰ ਪ੍ਰਭਾਵਿਤ ਮੁਹੱਲਿਆਂ ਵਿੱਚ ਯੋਗ ਪ੍ਰਬੰਧ ਕਰਨ ਲਈ ਭੇਜ਼ ਦਿੱਤਾ ਗਿਆ। ਇਸ ਕੰਮ ਲਈ ਜਲੰਧਰ ਡਵੀਜਨ ਦੀ ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ, ਨਗਰ ਨਿਗਮ ਫ਼ਗਵਾੜਾ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਨਿਗਰਾਨ ਇੰਜੀਨੀਅਰ ਦੀ ਨਿਗਰਾਨੀ ਹੇਠ ਟਿਊਬਵੈਲਾਂ ਦੀ ਜਾਂਚ ਕਰ ਰਹੀਆਂ ਹਨ।

Advertisements

ਇਸ ਤੋਂ ਇਲਾਵਾ ਹੁਸ਼ਿਆਰਪੁਰ ਦੀ ਜਲ ਸਪਲਾਈ ਵਿਭਾਗ, ਸੀਵਰੇਜ਼ ਬੋਰਡ ਅਤੇ ਨਿਗਮ ਦੇ ਕਰਮਚਾਰੀਆਂ ਦੀ ਸਾਂਝੀ ਟੀਮ ਬਣਾਕੇ ਪਾਣੀ ਦੀ ਪਾਈਪਾਂ ਨੂੰ ਸਾਫ ਕਰਨ ਟਿਊਬਵੈਲਾਂ ਦੀ ਚੈਕਿੰਗ ਅਤੇ ਅਣ-ਅਧਿਕਾਰਿਤ ਪਾਣੀ ਦੇ ਕੁਨੈਕਸ਼ਨਾਂ ਨੂੰ ਕੱਟਣ ਅਤੇ ਪਾਣੀ ਦੀਆਂ ਨਵੀਆਂ ਪਾਈਪਾਂ ਪਾਉਣ ਦੇ ਐਸਟੀਮੇਂਟ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਹਿਤ ਅੱਜ ਮੁਹੱਲਾ ਰੂਪ ਨਗਰ, ਮਿਲਾਪ ਨਗਰ ਅਤੇ ਗੋਕਲ ਨਗਰ ਦੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੀ ਸਫਾਈ ਕਰਕੇ ਕਲੋਰਿਨ ਮਲਾਈ ਗਈ। ਇਸ ਤੋਂ ਇਲਾਵਾ ਨਗਰ ਨਿਗਮ ਦੇ ਸਾਰੇ ਟਿਊਬਵੈਲ ਅਪਰੇਟਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਨੂੰ ਕਿਹਾ ਗਿਆ ਕਿ ਉਹ ਟਿਊਬਵੈਲ ਚਲਾਉਣ ਸਮੇਂ ਡਿਉਟੀ ਤੇ ਹਾਜ਼ਰ ਰਹਿਣ, ਕਲੋਰਿਨ ਮਿਲਾਉਣਾ ਯਕੀਨੀ ਬਣਾਉਣ ਅਤੇ ਜਿਆਦਾ ਬਾਰਿਸ਼ ਹੋਣ ਸਮੇਂ ਟਿਊਬਵੈਲ ਬੰਦ ਕਰ ਦੇਣ।
ਉਹਨਾਂ ਦੱਸਿਆ ਕਿ 3 ਮੈਬਰਾਂ ਦੀ ਟੀਮ ਜਿਸ ਵਿੱਚ ਜਲ ਸਪਲਾਈ, ਸੈਨੀਟੇਸ਼ਨ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆ 7 ਟੀਮਾਂ ਬਣਾਕੇ ਪ੍ਰਭਾਵਿਤ ਮੁਹੱਲਿਆਂ ਵਿੱਚ ਭੇਜੀਆਂ ਗਈਆਂ। ਜਿਹਨਾਂ ਵੱਲੋਂ ਅਣ^ਅਧਿਕਾਰਿਤ ਕੁਨੈਕਸ਼ਨ ਕੱਟਣ ਤੋਂ ਇਲਾਵਾ 150 ਫੁੱਟ ਦੀ ਗਹਿਰਾਈ ਤੇ ਲੱਗੇ 14 ਟਿਊਬਵੈਲਾਂ ਦੇ ਆਰਜੀ ਤੌਰ ਤੇ ਕੁਨੈਕਸ਼ਨ ਕੱਟੇ ਗਏ। ਪ੍ਰਭਾਵਿਤ ਮੁਹੱਲਿਆਂ ਦੀ ਸਾਫ-ਸਫਾਈ ਅਤੇ ਕਲੋਰਿਨ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ। ਨਗਰ ਨਿਗਮ ਵੱਲੋਂ ਸ਼ਹਿਰ ਦੇ ਟਿਊਬਵੈਲਾਂ ਦਾ ਪਾਣੀ ਕਲੋਰਿਨ ਮਿਲਾਕੇ ਸਪਲਾਈ ਕੀਤਾ ਜਾਣਾ ਯਕੀਨੀ ਬਣਾਇਆ ਗਿਆ। ਸ਼ਹਿਰ ਦੇ ਪ੍ਰਭਾਵਿਤ ਇਲਾਕਿਆਂ ਵਿੱਚ 19 ਪਾਣੀ ਦੇ ਟੈਕਰਾਂ ਰਾਹੀਂ ਕਲੋਰਿਨ ਯੁਕਤ ਪਾਣੀ ਦੀ ਸਪਲਾਈ ਨਿਰਵਿਘਨ ਕੀਤੀ ਜਾ ਰਹੀ ਹੈ। ਲਗਾਈਆਂ ਗਈਆਂ ਟੀਮਾਂ ਵੱਲੋਂ ਲਗਾਤਾਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਸ਼ਹਿਰ ਨਿਵਾਸੀਆਂ ਨੂੰ ਡਾਇਰੀਏ ਦੀ ਬਿਮਾਰੀ ਤੋਂ ਬਚਾਓ ਸਬੰਧੀ ਜਾਗਰੁਕ ਕਰਨ ਸਬੰਧੀ ਪੈਫਲੇਟ ਵੰਡੇ ਜਾ ਰਹੇ ਹਨ। ਲੋਕਲ ਚੈਨਲਾਂ ਰਾਹੀਂ ਜਾਣਕਾਰੀ ਅਤੇ ਮੁਨਿਆਦੀ ਵੀ ਕਰਵਾਈ ਜਾ ਰਹੀ ਹੈ।

ਉਹਨਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੀ ਸਫਾਈ ਲਗਾਤਾਰ ਜਾਰੀ ਰੱਖੀ ਜਾਵੇਗੀ ਅਤੇ ਅਣ^ਅਧਿਕਾਰਿਤ ਪਾਣੀ ਦੇ ਕੁਨੈਕਸ਼ਨਾਂ ਦਾ ਸਰਵੈ ਕਰਕੇ ਕੱਟੇ ਜਾਣਗੇ। ਸ਼ਹਿਰ ਦੇ 85 ਟਿਊਬਵੈਲਾਂ ਤੋਂ ਇਲਾਵਾ ਆਰਜੀ ਤੌਰ ਤੇ ਬੰਦ ਕੀਤੇ ਗਏ 14 ਟਿਊਬਵੈਲਾਂ ਦੇ ਸੈਪਲ ਲਏ ਜਾ ਰਹੇ ਰਨ। ਟਿਊਬਵੈਲਾਂ ਨਾਲ ਕਲੋਰਿਨ ਡੋਜਰ ਲਗਾਉਣੇ ਯਕੀਨੀ ਬਣਾਏ ਜਾਣਗੇ ਅਤੇ ਜਿੱਥੇ ਪਾਣੀ ਦੀ ਸਪਲਾਈ ਨਹੀ ਹੈ ਪੀਣ ਦਾ ਪਾਣੀ ਦੀਆਂ ਪਾਈਪ ਲਾਈਨਾਂ ਪਾਈਆਂ ਜਾਣਗੀਆਂ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਵੱਲੋਂ ਲਗਾਈਆਂ ਗਈਆਂ ਟੀਮਾਂ ਨੂੰ ਡਾਇਰੀਆ ਦੀ ਬਿਮਾਰੀ ਤੇ ਕਾਬੂ ਪਾਉਣ ਵਿੱਚ ਸਹਿਯੋਗ ਦੇਣ ਅਤੇ ਪੀਣ ਵਾਲਾ ਪਾਣੀ ਉਬਾਲਕੇ ਅਤੇ ਕਲੋਰਿਨ ਮਿਲਾਕੇ ਹੀ ਪੀਣ।

LEAVE A REPLY

Please enter your comment!
Please enter your name here