ਜਿਲੇ ਵਿੱਚ 22 ਹਜ਼ਾਰ 381 ਬੱਚਿਆਂ ਨੂੰ ਪੋਲੀਓ ਪਿਲਾਈਆਂ ਜਾਣਗੀਆਂ-  ਡਾ. ਰੇਨੂੰ ਸੂਦ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਦੋ ਬੂੰਦ ਜਿਦਗੀ ਦੇ ਪੋਲੀਉ ਰੋਧਿਕ ਬੂਦਾਂ ਪਿਲਾਉਣ ਲਈ ਐਤਵਾਰ ਤੋ ਤਿਨ ਦਿਨਾਂ ਮੁਹਿਮ ਦੀ  ਜਾਗਰੂਕਤਾ ਸਬੰਧੀ ਇਕ ਰਿਕਸ਼ਾ ਰੈਲੀ ਦੀ ਸ਼ੁਰੂਆਤ ਸਥਾਨਿਕ ਦਫਤਰ ਸਿਵਲ ਸਰਜਨ ਤੋ ਸਿਵਲ ਸਰਜਨ ਡਾ ਰੇਨੂੰ ਸੂਦ ਵੱਲੋ ਹਰੀ ਝੰਡੀ ਦੇ ਕੇ ਕੀਤੀ ਇਹ ਰਿਕਸ਼ਾਂ ਮਾਈਕਿੰਗ ਰਾਹੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਪ੍ਰਵਾਸੀ ਪਰਿਵਾਰਾਂ ਨੂੰ ਪੋਲੀਉ ਬੂਦਾਂ ਪਿਲਾਉਣ ਲਈ ਪ੍ਰਰੇਤ ਕਰਨਗੇ । ਇਸ ਮੋਕੇ ਡਾ ਜੀ ਐਸ ਕਪੂਰ ਜਿਲਾਂ ਟੀਕਾਕਰਨ ਅਫਸਰ , ਐਸ ਕੇ ਪੋਮਰਾਂ ਸੋਨਾਲੀਕਾ ਗਰੁੱਪ , ਜਿਲਾਂ ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ , ਆਸ਼ਾਂ ਪੀ ਏ ਸਿਵਲ ਸਰਜਨ , ਆਦਿ ਹਾਜਰ ਸਨ ।

Advertisements

ਹੋਰ ਜਾਣ ਕਾਰੀ ਦਿੰਦੇ ਹੋਏ ਜਿਲਾਂ ਟੀਕਾਕਰਨ ਅਫਸਰ ਨੇ ਦੱਸਿਆ ਕਿ ਜਿਲ•ੇ ਵਿੱਚ 22 ਹਜਾਰ 381 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ 172 ਘਰ ਤੋਂ ਘਰ ਟੀਮਾਂ 17 ਹਜ਼ਾਰ 140 ਝੁਗੀ ਝੌਪੜੀ ਤੇ 210 ਭੱਠਿਆਂ ਤੇ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਕਵਰ ਕਰਨ ਲਈ ਲਗਾਈਆਂ ਗਈਆ ਹਨ ।  ਇਸ ਮੋਕੇ ਉਹਨਾਂ ਆਮ ਜਨਤਾ ਨੂੰ ਅਪੀਲਕਿ ਉਹ ਪੋਲੀਓ ਮਹਿੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਦੇਣ ।

LEAVE A REPLY

Please enter your comment!
Please enter your name here