ਸਿਵਲ ਹਸਪਤਾਲ ਨੂੰ ਰਾਜ ਸਭਾ ਮੈਂਬਰ ਕੇ. ਟੀ. ਐਸ. ਤੁਲਸੀ ਨੇ ਦਿੱਤੀ ਏ. ਸੀ. ਐਬੂਲੈਂਸ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸੁਪਰੀਮ ਕੋਰਟ ਦੇ ਮਸ਼ਹੂਰ ਵਕੀਲ ਮੈਬਰ ਰਾਜ ਸਭਾ ਕੇ. ਟੀ. ਐਸ. ਤੁਲਸੀ ਵੱਲੋ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਨੂੰ ਏ. ਸੀ. ਐਬੋਲੈਸ ਦੇਣ ਦਾ ਜੋ ਬਾਅਦ ਕੀਤਾ ਸੀ। ਅੱਜ ਉਹਨਾਂ ਵਲੋ ਦੇ ਕੇ ਪੂਰਾ ਕੀਤਾ ਗਿਆ ।  ਸ਼ਹਿਰ ਦੇ ਉਘੇ ਸਮਾਜ ਸੇਵਕ ਤੇ ਸਾਬਕਾ ਡਾਇਰੈਕਟਰ ਸਿਹਤ ਵਿਭਾਗ ਡਾ ਅਜੈ ਬੱਗਾ ਅਤੇ ਸਿਵਲ ਸਰਜਨ ਡਾ ਰੇਨੂੰ ਸੂਦ ਵੱਲੋ ਕੇ. ਟੀ. ਐਸ. ਤੁਸਲੀ ਦਾ ਤਹਿ ਦਿਲੋ ਧੰਨਵਾਧ ਕੀਤਾ ਹੈ । ਇਥੇ ਇਹ ਗੱਲ ਵਰਨਣ ਯੋਗ ਹੈ  1 ਅਗਸਤ 2018 ਨੂੰ  ਡਾ ਅਜੈ ਬੱਗਾਂ ਦੀ ਰਿਟਾਰਮੈਟ ਸਨਮਾਨ ਸਮਰੋਹ ਤੇ ਰਾਜ ਸਭਾ ਮੈਬਰ ਕੇ. ਟੀ. ਐਸ. ਤੁਲਸੀ ਵੱਲੋ ਇਸ ਏ. ਸੀ. ਐਬੋਲੈਸ ਦੇਣ ਦਾ ਬਆਦਾ ਕੀਤਾ ਸੀ ,   ਸ਼੍ਰੀ ਤੁਲਸੀ ਹੁਸ਼ਿਆਰਪੁਰ ਦੇ ਜਮੰਪਲ ਹਨ ਤੇ ਉਹਨਾਂ ਨੂੰ ਆਪਣੀ ਜਨਮ ਭੂਮੀ ਨਾਲ ਬਹੁਤ ਪਿਆਰ ਹੈ ਤੇ ਉਹਨਾਂ ਨੇ ਇਹ ਬਆਦਾ ਹੁਸ਼ਿਆਰਪੁਰ ਵਾਸੀਆਂ ਨਾਲ ਤੇ ਡਾ ਅਜੈ ਬੱਗਾ ਨਾਲ ਕੀਤਾ ਸੀ ਤੇ ਅੱਜ ਉਹ ਪੂਰਾ ਹੋ ਗਿਆ ।

Advertisements

ਇਸ ਮੋਕੇ ਡਾ ਅਜੈ ਬੱਗਾਂ ਨੇ ਦੱਸਿਆ ਹੁਣ ਸਿਵਲ ਹਸਪਤਾਲ ਵਿੱਚ ਏ. ਸੀ. ਐਬੋਲੈਸ ਆਉਣ ਨਾਲ ਮਰੀਜਾਂ ਨੂੰ ਬਾਹਰੋ ਪ੍ਰਾਈਵੇਟ ਮਹਿੰਗੀ ਐਬੋਲੈਸ ਲੈਣ ਦੀ ਜਰੂਰਤ ਨਹੀ ਹੈ । ਇਸ  ਨਾਲ ਗਰੀਬ ਮਰੀਜਾਂ ਨੂੰ ਬਹੁਤ ਜਿਆਦਾ ਫਾਇਦਾ ਹੋਵੇਗਾ । ਡਾ. ਬੱਗਾ ਨੇ ਇਹ ਵੀ ਦੱਸਿਆ ਕਿ ਹਸਪਤਾਲ ਲਈ ਐਬੋਲੈਸ ਲੈਣ ਬੜੀ ਵੱਡੀ ਪ੍ਰਕਿਰਿਆ ਦੀ ਜਰੂਰਤ ਹੁੰਦੀ ਹੈ ਉਹ ਸਾਰੀ ਪ੍ਰਕਿਰਿਆ ਵਿੱਚ ਸਿਵਲ ਹਸਪਤਾਲ ਦੇ ਡੈਟਲ ਸਰਜਨ ਡਾ. ਸਨਮ ਵੱਲੋ ਬੜੀ  ਬੇਖੁਬੀ ਨਾਲ ਨਿਭਾਈ ਹੈ ਤੇ ਉਹਨਾਂ ਦੇ ਯਤਨਾ ਸਦਕਾ ਸਿਵਲ ਹਸਪਤਾਲ ਨੂੰ ਇਹ ਐਬੋਲੈਸ ਮੁਹੀਆਂ ਹੋਈ ਹੈ ।

LEAVE A REPLY

Please enter your comment!
Please enter your name here