ਵੱਧ ਰਿਹਾ ਨਸ਼ਿਆਂ ਦਾ ਰੁਝਾਨ ਕਰ ਰਿਹਾ ਹੈ ਨੌਜਵਾਨਾਂ ਨੂੰ ਬਰਬਾਦ: ਡਾ. ਗਰਗ

ਹੁਸ਼ਿਆਰਪੁਰ (ਦਾ ਸਟੈਲਰ  ਨਿਊਜ਼),ਰਿਪੋਰਟ: ਮੁਕਤਾ ਵਾਲਿਆ।  ਸਿਹਤ ਵਿਭਾਗ ਹੁਸ਼ਿਆਰਪੁਰ ਦੇ ਤੰਬਾਕੂ ਕੰਟਰੋਲ ਸੈਲ ਵੱਲੋ ਨਸ਼ਾ ਛਡਾਉ ਕੇਂਦਰ ਦੇ ਸਹਿਯੋਗ ਨਾਲ ਪੋਲੀਟੈਕਨਿਕ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਤੰਬਾਕੂ ਨੋਸ਼ੀ ਅਤੇ ਨਸ਼ਿਆਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਰ ਦਾ ਮੁੱਖ ਮੰਤਵ ਤੰਬਾਕੂ ਦੀ ਵਰਤੋਂ ਅਤੇ ਨਸ਼ਿਆ ਦੀ ਵਰਤੋਂ ਦੇ ਭਿਆਨਿਕ ਨਤੀਜਿਆ ਦੇ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸੀ ।

Advertisements

ਇਸ ਸੰਬੰਧੀ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਗਰਗ ਨੇ ਕਿਹਾ ਕਿ ਨਸ਼ਿਆਂ ਦਾ ਰੁਝਾਨ ਨੌਜਵਾਨਾਂ ਦੀਆਂ ਜਿੰਦਗੀਆਂ ਬਰਬਾਦ ਕਰ ਰਿਹਾ ਹੈ। ਨਸ਼ਿਆਂ ਦੀ ਵਰਤੋ ਇਨਸਾਨ ਦੀ ਸ਼ਾਰੀਰਕ ਅਤੇ ਮਾਨਸਿਕ ਪਤਨ ਵੱਲ ਕਦਮ ਲੈ ਜਾਂਦੀ ਹੈ। ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਰਚਨਾ ਕੋਰ ਨੇ ਸੈਮੀਨਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਨੌਜਵਾਨ ਪੀੜੀ ਆਪਣਾ ਪਿਛੋਕੜ ਭੁਲਦੀ ਜਾ ਰਹੀ ਹੈ। ਸ਼ਰੀਰਕ ਤੋਰ ਤੇ ਪੰਜਾਬ ਦੀਆਂ ਨਵੀਆਂ ਪੀੜੀਆਂ ਦਾ ਕੱਦ ਘਟਦਾ ਜਾ ਰਿਹਾ ਹੈ ਅਤੇ ਸਾਡੇ ਪੁਰਖਿਆ ਦੀ ਮਜਬੂਤ ਬਣਤਰ ਪੂਰੀ ਦੁਨੀਆਂ ਦਾ ਬਲ ਸ਼ਾਲੀ ਸਭਿਆਤਾ ਵਿੱਚ ਸੁਮਾਰ ਸੀ। ਡਾ. ਸੁਨੀਲ ਅਹੀਰ ਜਿਲਾਂ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਨੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੰਬਾਕੂ ਨਸ਼ਿਆਂ ਦਾ ਦਰਵਾਜਾ ਹੈ ।

ਨਸ਼ਾ ਕਰਨ ਵਾਲਾ ਵਿਅਕਤੀ ਸਭ ਤੋ ਪਹਿਲਾਂ ਸਿਗਰੇਟ, ਬੀੜੀ ਅਤੇ ਤੰਬਾਕੂ ਦੀ ਵਰਤੋ ਕਰਦਾ ਹੈ। ਨਸ਼ਾ ਪਹਿਲਾਂ ਤਾਂ ਮਜੇ ਲਈ ਕੀਤੀ ਜਾਂਦਾ ਹੈ ਅਤੇ ਬਾਦ ਵਿੱਚ ਇਨਸਾਨ ਦੀ ਮਜਬੂਰੀ ਬਣ ਜਾਂਦਾ ਹੈ। ਇਸ ਸਮਾਗਮ ਨੂੰ ਡਾ. ਗੁਰਵਿੰਦਰ ਸਿੰਘ,  ਪ੍ਰੋ. ਬਹਾਦਰ ਸਿੰਘ,  ਹੈਲਥ ਇੰਸਪੈਕਟਰ ਰਣਜੀਤ ਸਿੰਘ, ਨੀਸ਼ਾ ਰਾਣੀ ਅਤੇ ਸ਼ਾਮ ਲਾਲ ਕੌਂਸਲਰ ਨੇ ਸੰਬੋਧਨ ਕੀਤਾ । ਇਸ ਕੰਮ ਨੂੰ ਸੰਚਾਰੂ ਢੰਗ ਨਾਲ ਪ੍ਰਬੰਧਕੀ ਕੰਮ ਸਜੀਵ ਠਾਕੂਰ,  ਵਿਸ਼ਾਲ ਪੁਰੀ ਨੇ ਬਖੁਵੀ ਨਿਭਾਇਆ ।

LEAVE A REPLY

Please enter your comment!
Please enter your name here