ਦੁਸਿਹਰੇ ਵਿੱਚ ਮੇਲੇ ਸਬੰਧੀ ਲੱਗੀਆ ਆਰਜੀ ਦੁਕਾਨਾਂ ਤੋਂ ਵਸੂਲੀ ਕਰਨ ਵਾਲਿਆ ਦੀ ਦਿੱਤੀ ਜਾਵੇ ਜਾਣਕਾਰੀ- ਕਮਿਸ਼ਨਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਸਿਹਰਾ ਗਰਾਉਂਡ ਦੇ ਆਸ-ਪਾਸ ਮੇਲੇ ਦੇ ਮੌਕੇ ਤੇ ਲਗੀਆਂ ਆਰਜੀ ਤੌਰ ਤੇ ਦੁਕਾਨਾਂ, ਰੇਹੜੀਆਂ ਅਤੇ ਫੜੀਆਂ ਵਾਲਿਆਂ ਤੋਂ ਨਗਰ ਨਿਗਮ ਵੱਲੋਂ ਤਹਿਬਜਾਰੀ ਦੇ ਤੌਰ ਤੇ ਕਿਸੇ ਤਰਾਂ ਦੀ ਪੈਸਿਆਂ ਦੀ ਵਸੂਲੀ ਨਹੀ ਕੀਤੀ ਜਾ ਰਹੀ ਹੈ।

Advertisements

ਉਹਨਾਂ ਦੱਸਿਆ ਕਿ ਜੇਕਰ ਕੋਈ ਵੀ ਨਗਰ ਨਿਗਮ ਦਾ ਕਰਮਚਾਰੀ ਜਾਂ ਹੋਰ ਕਿਸੇ ਵੱਲੋਂ ਪੈਸਿਆਂ ਦੀ ਵਸੂਲੀ ਸਬੰਧੀ ਮੰਗ ਕੀਤੀ ਜਾਂਦੀ ਹੈ ਜਾਂ ਕੀਤੀ ਗਈ ਹੈ ਤਾਂ ਇਸ ਸਬੰਧੀ ਨਗਰ-ਨਿਗਮ ਦੇ ਸਬੰਧਿਤ ਟੈਲੀਫੋਨ ਨੰ: 92162-00095 ਅਤੇ 83606-31756 ਤੇ ਸੂਚਿਤ ਕੀਤਾ ਜਾਵੇ ਤਾਂ ਜ਼ੋ ਪੈਸਿਆਂ ਦੀ ਮੰਗ ਕਰਨ ਵਾਲੇ ਵਿਅਕਤੀ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

LEAVE A REPLY

Please enter your comment!
Please enter your name here