ਨਸ਼ਾ ਮੁਕਤ ਅਭਿਆਨ ਨੂੰ ਪ੍ਰਫੁਲਿਤ ਕਰਨ ਲਈ ਐਨ.ਜੀ.ਓਜ਼. ਅਤੇ ਸਮਾਜ ਸੇਵਕਾਂ ਦਾ ਸਹਿਯੋਗ ਜ਼ਰੂਰ – ਏ.ਡੀ.ਸੀ ਕਲੇਰ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ, ਮੁਹੱਲਾ ਫਤਿਹਗੜ ਵਿਖੇ ਹੁਸ਼ਿਆਰਪੁਰ ਦੀਆਂ ਐਨ.ਜੀ.ਓਜ਼ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਅਨੂਪਮ ਕਲੇਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਡਾ. ਸਤਪਾਲ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਮੈਂਬਰ ਸਕੱਤਰ, ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ, ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ, ਹੁਸ਼ਿਆਰਪੁਰ ਮੌਜੂਦ ਸਨ। ਇਸ ਮੌਕੇ ‘ਤੇ ਐਨ.ਜੀ.ਓਜ਼. ਨਾਲ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਵੀ ਵਧੀਆ ਬਣਾ ਕੇ ਨਸ਼ਾ ਰਹਿਤ ਤੰਦਰੁਸਤ ਸਮਾਜ ਸਿਰਜਣ ਲਈ ਢੁੱਕਵਾਂ ਸਹਿਯੋਗ ਅਤੇ ਸੁਝਾਵਾਂ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਮੌਕੇ ‘ਤੇ ਏ.ਡੀ.ਸੀ.  ਨੇ ਕਿਹਾ ਕਿ ਜ਼ਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੋਸਾਇਟੀ ਹੁਸ਼ਿਆਰਪੁਰ ਅਧੀਨ ਚਲ ਰਹੇ ਕੇਂਦਰ ਦੇ ਨਾਲ ਯੋਗ ਅਗਵਾਈ ਵਿੱਚ ਨਸ਼ਾ ਮੁਕਤ ਅਭਿਆਨ ਨੂੰ ਹੋਰ ਪ੍ਰਫੁਲਿਤ ਕਰਨ ਲਈ ਐਨ.ਜੀ.ਓਜ਼. ਅਤੇ ਸਮਾਜ ਸੇਵਕਾਂ ਦਾ ਸਹਿਯੋਗ ਜ਼ਰੂਰ ਲਿਆ ਜਾਵੇ।

Advertisements

ਇਸ ਵਿੱਚ ਜਨਤਕ ਗਤੀਵਿਧੀਆਂ ਜਿਵੇਂ ਕਿ ਜਾਗਰੂਕਤਾ ਰੈਲੀਆਂ, ਨੁੱਕੜ ਨਾਟਕ, ਹਿਊਮਨ ਚੇਨ ਅਤੇ ਇਸ ਸਬੰਧੀ ਬੱਚਿਆਂ ਦੇ ਭਾਸ਼ਣ ਪ੍ਰਤੀਯੋਗਤਾਵਾਂ, ਪੋਸਟਰ-ਮੈਕਿੰਗ ਅਤੇ ਹੋਰ ਮੁਕਾਬਲੇ ਕਰਵਾਏ ਜਾਣ। ਉਹਨਾਂ ਨੇ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਹਰ ਘਰ, ਹਰ ਮੁਹੱਲੇ, ਹਰ ਗਲੀ, ਹਰ ਪਿੰਡ, ਕਸਬੇ, ਸ਼ਹਿਰਾਂ ਤੱਕ ਪਹੁੰਚਾਏ ਜਾਣ। ਉਹਨਾਂ ਨੇ ਸਕੂਲਾਂ ਕਾਲਜ਼ਾਂ ਦੇ ਵਿੱਚ ਬਡੀਜ਼ ਅਤੇ ਜਨਤਕ ਵਿੱਚ ਡੈਪੋ ਬਣਾ ਕੇ ਉਹਨਾਂ ਦਾ ਵੀ ਸਹਿਯੋਗ ਲੈਣ ਲਈ ਕਿਹਾ।

ਇਸ ਮੌਕੇ ‘ਤੇ ਪੰਹੁਚੇ ਐਨ.ਜੀ.ਓਜ਼. ਜਿਵੇਂ ਕਿ ਸੋਨਾਲੀਕਾ ਸੰਜੀਵਨੀ ਸਰਨਮ, ਰੋਟਰੀ ਕਲੱਬ ਸੈਂਟਰਲ, ਰੋਟਰੀ ਕਲੱਬ ਮੇਨ, ਲਾਇਨਜ਼ ਕਲੱਬ, ਹਿਮਾਲਿਆ ਫਾਊੰਡੇਸ਼ਨ, ਨੀਊ ਫਿਟਨੇਸ਼, ਦੀ ਬਾਈਕਸ ਸਟੋਰ, ਕਾਰਮਲਾਈਟ ਸੋਸਾਇਟੀ, ਕਰਵਟ-ਏਕ-ਬਦਲਾਵ, ਲਾਇਬ੍ਰੇਰੀ ਬਚਾਓ ਸੰਘਰਸ਼ ਕਮੇਟੀ, ਐਨ.ਸੀ.ਸੀ. ਅਫ਼ਸਰ ਸਰਕਾਰੀ ਕਾਲਜ਼ ਹੁਸ਼ਿਆਰਪੁਰ, ਐਨ.ਸੀ.ਸੀ. ਅਫ਼ਸਰ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਹੁਸ਼ਿਆਰਪੁਰ, ਸਵੇਰਾ ਐਨ.ਜੀ.ਓਜ਼, ਸ਼ਾਨ ਐਨ.ਜੀ.ਓ, ਸ਼ੁਭਕਰਮਨ ਸੁਸਾਇਟੀ, ਬੀ.ਡੀ. ਓਪਟਿਕਲਜ਼ ਅਤੇ ਭਾਰਤ ਵਿਕਾਸ ਪਰਿਸ਼ਦ, ਨਵੀ ਸੋਚ ਸੰਸਥਾ ਆਦਿ ਐਨ.ਜੀ.ਓ. ਨੇ ਹਿੱਸਾ ਲਿਆ ਅਤੇ ਆਪਣੇ-ਆਪਣੇ ਸੁਝਾਅ ਦਿੱਤੇ।
ਇਸ ਮੌਕੇ ‘ਤੇ ਮੈਨੇਜ਼ਰ ਨਿਸ਼ਾ ਰਾਣੀ ਕਾਊਂਸਲਰ ਸੰਦੀਪ ਕੁਮਾਰੀ, ਕਾਊਂਸਲਰ ਡਾ. ਸੁਰਭੀ ਠਾਕੁਰ, ਕਾਊਂਸਲਰ ਹਰਦੀਪ ਕੌਰ, ਪ੍ਰਸ਼ਾਂਤ ਆਦਿਆ, ਹਰਦੀਪ ਕੌਰ ਨਰਸਿੰਗ ਸਟਾਫ, ਗਗਨਦੀਪ ਸਿੰਘ, ਸਰੀਤਾ, ਰੰਜੀਵ ਕੁਮਾਰੀ, ਰਾਮ ਚੰਦ, ਮਮਤਾ, ਰੋਸ਼ਨ ਲਾਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here