ਪਿੰਡ ਪਾਲਦੀ ਵਿਖੇ ਨਗੀਨਾ ਸਿੰਘ ਜੰਗੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਨਗੀਨਾ ਸਿੰਘ ਜੰਗੀ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਨਗੀਨਾ ਸਿੰਘ ਜੰਗੀ ਸਕੂਲ ਪੱਧਰੀ ਫੁੱਟਬਾਲ ਟੂਰਨਾਮੈਂਟ ਸਕੂਲ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਖੇਡੇ ਗਏ ਮੈਚਾਂ ਮੌਕੇ ਮੁੱਖ ਮਹਿਮਾਨ ਅਜੀਤ ਸਿੰਘ ਰਿਟਾ. ਪ੍ਰਿੰਸੀਪਲ  ਜੀ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਅੱਜ ਖੇਡੇ ਗਏ ਮੈਚਾਂ ‘ਚ ਸਪੋਰਟਸ ਵਿੰਗ ਪਾਲਦੀ ਨੇ ਫੁੱਟਬਾਲ ਵਿੰਗ ਬਜਵਾੜਾ ਨੂੰ 1-0 ਨਾਲ ਅਤੇ ਸਪੋਰਟਸ ਵਿੰਗ ਬੱਡੋਂ ਨੇ ਫੁੱਟਬਾਲ ਅਕੈਡਮੀ ਫਗਵਾੜਾ ਨੂੰ 2-1 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।

Advertisements

ਇਸ ਮੌਕੇ ਸੈਕਟਰੀ ਕੁਲਵੰਤ ਸਿੰਘ ਜੰਗੀ, ਮਨਦੀਪ ਸਿੰਘ ਜੰਗੀ ਅਮਰੀਕਾ, ਬਾਬਾ ਮਨਪ੍ਰੀਤ ਸਿੰਘ, ਨੰਬਰਦਾਰ ਗੁਰਬਚਨ ਸਿੰਘ  ਕੈਪਟਨ ਪ੍ਰੀਤਮ ਸਿੰਘ, ਦਲਜੀਤ ਕੌਰ, ਗੁਰਜੀਤ ਸਿੰਘ ਖੇੜਾ, ਮਾ. ਬ੍ਰਿਜਮਣੀ, ਰਾਜੀਵ ਕੁਮਾਰ, ਪ੍ਰਵੀਨ ਕੁਮਾਰ,  ਮੈਡਮ ਪਦਮਜੀਤ ਕੌਰ, ਹਰਜਾਪ ਸਿੰਘ, ਇੰਸਪੈਕਟਰ ਜੋਗਾ ਸਿੰਘ, ਕੋਚ ਹਰਭਜਨ ਸਿੰਘ, ਕੋਚ ਗੁਰਦੀਪ ਸਿੰਘ ਥਾਪਾ ਬੱਡੋਂ, ਮਾ. ਦਿਲਬਾਗ ਸਿੰਘ, ਇੰਦਰਜੀਤ ਸਿੰਘ, ਰਾਜਪਾਲ, ਸਰਬਜੀਤ ਕੌਰ, ਸਤਿੰਦਰਜੀਤ ਕੌਰ, ਗੁਰਮੀਤ ਸਿੰਘ, ਸਤਨਾਮ ਸਿੰਘ ਮਿਨਹਾਸ,  ਸੱਤਪਾਲ ਬੰਗਾ, ਡਾ. ਬਲਦੇਵ ਰਾਜ ਸਕਰੂਲੀ, ਕੋਚ ਅਮਨਦੀਪ ਸਿੰਘ ਬਿੱਲਾ, ਕੋਚ ਤਰਨਜੀਤ ਸਿੰਘ ਤਾਰਾ, ਕੋਚ ਆਦਿ ਭਾਰੀ ਗਿਣਤੀ ‘ਚ ਖੇਡ ਪ੍ਰੇਮੀ ਹਾਜ਼ਰ ਸਨ।

LEAVE A REPLY

Please enter your comment!
Please enter your name here