ਸਿਹਤ ਵਿਭਾਗ ਨੇ ਰੇਲਵੇ ਮੰਡੀ ਸਕੂਲ ਵਿੱਚ ਮਨਾਇਆ ਜਿਲਾਂ ਪੱਧਰੀ ਕੋਮੀ ਡੀ-ਵਰਮਿੰਗ ਦਿਵਸ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਵੱਲੋ ਬਾਲ ਅਵਸਥਾ ਅਤੇ ਕਿਸੋਰ ਅਵਸਥਾਂ ਦੋਰਾਨ ਸਰੀਰ ਵਿੱਚ ਖੂਨ ਦੀ ਮਾਤਰਾਂ ਨੂੰ ਠੀਕ ਰੱਖਣ ਅਤੇ ਅਨਮੀਆ ਤੋਂ ਬਚਾਅ ਲਈ ਕੋਮੀ ਡੀ-ਵਰਮਿੰਗ ਦਿਵਸ ਤੇ ਜ਼ਿਲਾ ਪੱਧਰੀ ਸਮਾਰੋਹ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ  ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਡਾ. ਰੇਨੂੰ ਸੂਦ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੁਪਮ ਕਲੇਰ ਸ਼ਾਮਿਲ ਹੋਏ । ਉਹਨਾਂ ਵੱਲੋ ਸਕੂਲੀ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਵਾਲੀਆਂ ਗੋਲੀਆਂ ਐਲਬਿਡਾਜੋਲ ਖਿਲਾ ਕੇ ਦਿਵਸ ਦੀ ਸ਼ੁਰੂਆਤ ਕੀਤੀ ।

Advertisements

ਇਸ ਦੋਰਾਨ ਵਿਦਿਆਰਥੀਆਂ ਨੂੰ ਸਬੋਧਨ ਕਰਦੇ ਹੋਏ ਸ੍ਰੀਮਤੀ ਕਲੇਰ ਨੇ ਦੱਸਿਆ ਕਿ ਸਹੀ ਤੋਂ ਸੁੰਤਲਿਤ ਖੁਰਾਕ ਲੈਣ ਦੇ ਬਾਬਜੂਦ ਜੇਕਰ ਪੇਟ ਵਿੱਚ ਕੀੜੇ ਹੋਣ ਤਾਂ ਹਿਮੋਗਲੋਬਿਨ ਦੀ ਮਾਤਰਾ ਘੱਟ ਜਾਦੀ ਹੈ। ਜਿਸ ਦੇ ਸਿੱਟੇ ਵੱਜੋ ਸਰੀਰ ਵਿੱਚ ਕਮਜੋਰੀ ਅਤੇ ਹੋਰ ਅਲਾਮਤਾ ਹੋ ਜਾਦੀਆਂ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਸਿਹਤਮੰਦ ਹੋਣਾ ਬਹੁਤ ਜਰੂਰੀ ਹੈ ਕਿਉ ਜੋ ਉਹਨਾਂ ਨੂੰ ਸਰੀਰਕ ਤੇ ਮਾਨਸਿਕ ਤੋਰ ਤੇ ਗਤੀ ਵਿਧੀਆ ਵਧੇਰੇ ਕਰਨੀਆਂ ਹੁੰਦੀਆ ਹਨ ਅਤੇ ਉਹਨਾਂ ਨੂੰ ਵਦੇਰੇ ਖੁਰਾਕ ਦੀ ਜਰੂਰਤ ਹੁੰਦੀ ਹੈ।
ਇਸ ਮੋਕੇ ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਵਿਭਾਗ ਵੱਲੋ ਪੰਜਾਬ ਦੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਨਿਜੀ ਸਕੂਲਾਂ ਅਤੇ ਆਂਗਣਬਾੜੀ ਸੈਟਰਾਂ ਵਿੱਚ ਪੜਦੇ ਇਕ ਸਾਲ ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਇਹ ਦਵਾਈ ਪੜਾਅ ਬਾਰ ਦਿੱਤੀ ਜਾਵੇਗੀ। ਇਹ ਦਵਾਈ ਖਾਣਾ ਖਾਣ ਤੇ ਅੱਧੇ ਘੰਟੇ ਬਆਦ ਦਿੱਤੀ ਜਾਵੇਗੀ। ਇਸ ਮੋਕੇ ਡਾ. ਜੀ.ਐਸ ਕਪੂਰ ਨੇ ਦੱਸਿਆ ਕਿ 14 ਫਰਵਾਰੀ ਨੂੰ ਮੋਅਪ ਰਾਊਡ ਦੋਰਾਨ ਰਹਿ ਚੁੱਕੇ ਬੱਚਿਆਂ ਨੂੰ ਇਹ ਗੋਲੀ ਖਿਲਾਈ ਜਾਵੇਗੀ। ਸਮਾਗਮ ਦੇ ਅਖੀਰ ਵਿੱਚ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਵੱਲੋ ਵਿਭਾਗ ਦਾ ਇਹ ਪ੍ਰੋਗਰਾਮ ਉਹਨਾਂ ਦੀ ਸੰਸਥਾਂ ਵਿੱਚ ਕਰਨ ਤੇ ਹਾਜਰ ਮੁੱਖ ਮਹਿਮਾਨ ਅਤੇ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ । ਡਾ ਗੁਨਦੀਪ ਕੋਰ,  ਡਿਪਟੀ ਡੀ.ਓ ਸੁਖਵਿੰਦਰ ਸਿੰਘ,  ਰਾਜ ਬਾਲਾ ਸੀ.ਡੀ. ਪੀ.ਓ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਾ. ਵਿਵੇਕ, ਮਾਸ ਮੀਡੀਆ ਵਿੰਗ ਤੋਂ  ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here