ਮੀਰੀ ਪੀਰੀ ਸੇਵਾ ਸਿਮਰਨ ਕੱਲਬ ਦਾ ਮਹਾਨ ਗੁਰਮਤਿ ਸਮਾਗਮ ਅਮਿੱਟ ਪੈੜਾਂ ਛੱਡਦਾ ਸੰਪੰਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ‘ਮੀਰੀ-ਪੀਰੀ ਸੇਵਾ ਸਿਮਰਨ ਕਲੱਬ, ਹੁਸ਼ਿਆਰਪੁਰ ਵੱਲੋਂ ਮੁੱਖ ਸਲਾਹਕਾਰ ਜਸਵਿੰਦਰ ਸਿੰਘ ਪਰਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੇਅਰਮੈਨ ਸਰਬਜੀਤ ਸਿੰਘ ਬਡਵਾਲ ਅਤੇ ਪ੍ਰਧਾਨ ਬਰਿੰਦਰ ਸਿੰਘ ਪਰਮਾਰ ਦੀ ਦੇਖ-ਰੇਖ ਹੇਠ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ 5ਵਾਂ ਮਹਾਨ ਗੁਰਮਤਿ ਸਮਾਗਮ ਅਮਿੱਟ ਪੈੜਾਂ ਛੱਡਦਾ ਸੰਪੰਨ ਹੋ ਗਿਆ। ਜ਼ਿਲੇ ਭਰ ਤੋਂ ਵੱਡੀ ਗਿਣਤੀ ‘ਚ ਆਈਆਂ ਸੰਗਤਾਂ ਨੇ ਜੁੱਗੋ-ਜੱਗ ਅਟੱਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜ਼ਦਾ ਕੀਤਾ।

Advertisements

ਸ਼੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਉਪਰੰਤ ਸੰਧਿਆ ਵੇਲੇ ਹੋਏ ਇਸ 5ਵੇਂ ਮਹਾਨ ਗੁਰਮਤਿ ਸਮਾਗਮ ਦਾ ਆਗਾਜ਼ ਅਕਾਲ ਅਕੈਡਮੀ ਮੱਖਣਗੜ ਕਲਗੀਧਰ ਟਰਸੱਟ ਬੜੂ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਰਸਭਿੰਨੇ ਕੀਰਤਨ ਨਾਲ ਹੋਇਆ। ਜਿਸ ਉਪਰੰਤ ਪੰਥ ਪ੍ਰੱਸਿਧ ਕੀਰਤਨੀਏ ਮੀਰੀ ਪੀਰੀ ਜੱਥਾ ਯਮੁਨਾ ਨਗਰ, ਭਾਈ ਅਵਤਾਰ ਸਿੰਘ ਪੰਜਾਬ ਐਂਡ ਸਿੰਧ ਬੈਂਕ, ਭਾਈ ਸੁਰਿੰਦਰ ਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਅਤੇ ਅਕਾਲ ਅਕੈਡਮੀ ਮੱਖਣਗੜ (ਬੜੂ ਸਾਹਿਬ) ਦੇ ਵਿਦਿਆਰਥੀਆਂ ਨੇ ਕੀਰਤਨ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਤੋਂ ਇਲਾਵਾ ਸੰਤ ਕੁਲਦੀਪ ਸਿੰਘ ਨਾਨਕਸਰ ਠਾਠ ਮਜਾਰੀ ਨੇ ਕਥਾ ਵਿਚਾਰਾਂ ਕਰਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕਰਨ ਦੇ ਮਨੋਰਥ ਅਤੇ ਕਾਰਣਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਸੰਗਤਾਂ ਨੂੰ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਅਜਵਿੰਦਰ ਸਿੰਘ ਪ੍ਰਧਾਨ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਸੰਤੋਖ ਸਿੰਘ ਔਜਲਾ ਕੌਂਸਲਰ, ਦਲੀਪ ਸਿੰਘ ਮਲਹੋਤਰਾ, ਪ੍ਰਿੰ. ਅਵਤਾਰ ਸਿੰਘ, ਸੁਰਜੀਤ ਸਿੰਘ ਕਾਲਕਟ, ਬਿਕਰਮਜੀਤ ਸਿੰਘ ਕਲਸੀ ਕੌਂਸਲਰ, ਹਰਜੀਤ ਸਿੰਘ ਨੰਗਲ, ਓਂਕਾਰ ਸਿੰਘ ਧਾਮੀ, ਬੀਬੀ ਇੰਦਰਜੀਤ ਕੌਰ, ਬੀਬੀ ਕੁਲਵਿੰਦਰ ਕੌਰ ਪਰਮਾਰ, ਬੀਬੀ ਸਤਨਾਮ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਗੁਰਦੀਪ ਕੌਰ, ਬੀਬੀ ਜਸਵੀਰ ਕੌਰ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਿਰ ਸਨ। ਇਸ ਸਮਾਗਮ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਦੋਆਬਾ ਯੂਥ ਕਲੱਬ ਹੁਸ਼ਿਆਰਪੁਰ, ਦਸ਼ਮੇਸ਼ ਯੂਥ ਕਲੱਬ ਹੁਸ਼ਿਆਰਪੁਰ, ਕਲਗੀਧਰ ਸੇਵਾ ਸਿਮਰਨ ਸੁਸਾਇਟੀ ਗੋਕਲ ਨਗਰ, ਖਾਲਸਾ ਯੂਥ ਕਲੱਬ ਪਿੱਪਲਾਂਵਾਲਾ, ਭਾਈ ਘਨੱਈਆ ਜੀ ਨਿਸ਼ਕਾਮ ਸੇਵਕ ਸਭਾ, ਦਿਲਬਰ ਯੂਥ ਅਤੇ ਸਾਹਿਤ ਮੰਚ, ਗੁਰੂ ਨਾਨਕ ਦਰਬਾਰ ਨੂਰਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਮੁੱਖ ਸਲਾਹਕਾਰ ਜਸਵਿੰਦਰ ਸਿੰਘ ਪਰਮਾਰ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਸਰਬਜੀਤ ਸਿੰਘ ਬਡਵਾਲ, ਪ੍ਰਧਾਨ ਬਰਿੰਦਰ ਸਿੰਘ ਪਰਮਾਰ, ਗੁਰਬਿੰਦਰ ਸਿੰਘ ਪਲਾਹਾ ਜਨਰਲ ਸਕੱਤਰ, ਬਲਬੀਰ ਸਿੰਘ ਸੈਬ, ਜਗਤਾਰ ਸਿੰਘ ਬਡਵਾਲ, ਤਜਿੰਦਰ ਸਿੰਘ ਬਡਵਾਲ, ਪ੍ਰਭਜੋਤ ਸਿੰਘ ਸੈਬ, ਜਸਵੰਤ ਸਿੰਘ, ਮਨਜਿੰਦਰ ਸਿੰਘ, ਮਨਪ੍ਰੀਤ ਜੰਡੂ, ਰੁਪਿੰਦਰ ਕਲਸੀ, ਪ੍ਰਭਲੀਨ ਸਿੰਘ, ਮਨਜੀਤ ਸਿੰਘ, ਅਜੀਤ ਸਿੰਘ, ਬਲਜਿੰਦਰ ਸਿੰਘ ਨੰਗਲ, ਜਸਜੀਤ ਸਿੰਘ, ਇੰਦਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਕਲੱਬ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here