ਸੋਸ਼ਲਿਸਟ ਪਾਰਟੀ ਨੇ ਕੀਤਾ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਪ੍ਰਿੰਸ। ਸੋਸ਼ਲਿਸਟ ਪਾਰਟੀ (ਇੰਡੀਆ) ਦੀ ਸੂਬਾਈ ਇਕਾਈ ਨੇ ਪ੍ਰਾਂਤ ਵਿੱਚ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਨੂੰ ਹਰਾਉਣੇ ਦਾ ਸੱਦਾ ਦਿੱਤਾ ਹੈ। ਇਹ ਪਾਰਟੀਆਂ ਕਿਸਾਨੀ ਸੰਕਟ, ਮੰਦ-ਹਾਲੀ, ਬੇਰੁਜ਼ਗਾਰੀ ਤੇ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਤਬਾਹ ਕਰਨੇ ਦੀਆਂ ਦੋਸ਼ੀ ਹਨ। ਸੂਬਾ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਤੇ ਜਨਰਲ ਸਕੱਤਰ ਓਮ ਸਿੰਘ ਸਟਿਆਣਾ ਨੇ ਦੱਸਿਆ ਕਿ ਪਾਰਟੀ ਵੱਲੋਂ ਬਠਿੰਡਾ ਹਲਕੇ ਤੋਂ ਉੱਘੇ ਕਲਾਕਾਰ ਬਲਜਿੰਦਰ ਕੁਮਾਰ ਸੰਗੀਲਾ ਚੋਣ ਲੜ ਰਿਹਾ ਹੈ।

Advertisements
TripleM Hoshiarpur

ਉਹਨਾਂ ਦੱਸਿਆ ਕਿ ਪਾਰਟੀ ਨੇ ਪੀ.ਡੀ.ਏ. ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ (ਪਟਿਆਲਾ), ਬੀਬੀ ਪਰਮਜੀਤ ਕੌਰ ਖਾਲੜਾ (ਖਡੂਰ ਸਾਹਿਬ), ਕਾ. ਰਘੁਨਾਥ ਸਿੰਘ (ਅਨੰਦਪੁਰ ਸਾਹਿਬ), ਲਾਲ ਚੰਦ ਕਟਾਰੂ-ਚੱਕ (ਗੁਰਦਾਸਪੁਰ), ਹੰਸ ਰਾਜ ਗੋਲਡਨ (ਫ਼ਿਰੋਜ਼ਪੁਰ) ਤੇ ਦਸਵਿੰਦਰ ਕੌਰ (ਅੰਮ੍ਰਿਤਸਰ) ਦੀ ਹਮਾਇਤ ਕਰਨੇ ਦਾ ਫ਼ੈਸਲਾ ਲਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ (ਸੰਗਰੂਰ), ਡਾ. ਰਵਜੋਤ ਸਿੰਘ (ਹੁਸ਼ਿਆਰਪੁਰ), ਜਸਟਿਸ ਜੋਰਾ ਸਿੰਘ (ਜਲੰਧਰ), ਪ੍ਰੋ: ਸਾਧੂ ਸਿੰਘ (ਫ਼ਰੀਦਕੋਟ) ਤੇ ਪ੍ਰੋ: ਤੇਜਪਾਲ ਸਿੰਘ (ਲੁਧਿਆਣਾ) ਦੀ ਹਮਾਇਤ ਕਰ ਰਹੀ ਹੈ। ਹਲਕਾ ਫ਼ਤਿਹਗੜ ਸਾਹਿਬ ਤੋਂ ਇੰਜੀਨੀਅਰ ਮਨਵਿੰਦਰ ਸਿੰਘ ਦੇ ਸਮਰਥਨ ਕਰਨੇ ਦਾ ਫ਼ੈਸਲਾ ਕੀਤਾ ਗਿਆ ਹੈ।

Leave a Reply

Your email address will not be published. Required fields are marked *

This site is protected by reCAPTCHA and the Google Privacy Policy and Terms of Service apply.