ਪੰਜਾਬ ਰੋਡਵੇਜ ਰੀਟਾਇਰਡ ਇੰਪ. ਵੈਲਫੇਅਰ ਅੋਸੀਏਸ਼ਨ ਦੀ ਮੰਗਾਂ ਨੂੰ ਲੈ ਕੇ ਹੋਈ ਬੈਠਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ।  ਪੰਜਾਬ ਰੋਡਵੇਜ ਰੀਟਾਇਰਡ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਜਨਰਲ ਸਕੱਤਰ ਗਿਆਨ ਸਿੰਘ ਭਲੇਠੂ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਹੋਣ ਉਪਰੰਤ ਨਵੇਂ ਆਏ ਮੈਂਬਰ ਸ਼੍ਰੀ ਸ਼ਿਵ ਲਾਲ ਸਬ ਇੰਸਪੇਕਟਰ ਨੂੰ ਇਸ ਜੱਥੇਬੰਦੀ ਵਿੱਚ ਨਵਾਂ ਮੈਂਬਰ ਲੈਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਦੂਸਰੇ ਮਤੇ ਵਿੱਚ ਪ੍ਰਾਈਵੇਟ ਕੰਪਨੀ ਰਾਜਧਾਨੀ ਬਾਦਲ ਗਰੁੱਪ ਦੇ ਅੱਡਾ ਇੰਚਾਰਜ ਵਰਕਰਾਂ ਵਲੋਂ ਪੰਜਾਬ ਰੋਡਵੇਜ ਦੇ ਮੁਲਾਜਮ ਨਾਲ ਕੀਤੀ ਕੁੱਟ ਮਾਰ ਦੀ ਨਿਖੇਧੀ ਕੀਤੀ ਗਈ ਅਤੇ ਰੋਡਵੇਜ ਦੇ ਮੁਲਾਜਮਾਂ ਨੂੰ ਇੱਕ ਪਲੇਟ ਫਾਰਮ ਤੇ ਇੱਕਠਾ ਹੋਣ ਦਾ ਸਦਾ ਦਿੱਤਾ ਗਿਆ।

Advertisements

 ਪ੍ਰਧਾਨ ਗਿਆਨ ਸਿੰਘ ਠੱਕਰਵਾਲ ਨੇ ਇਸ ਸੰਸਥਾ ਨੂੰ ਸੰਬੋਧਨ ਕਰਦਿਆ ਇਸ ਸਰਕਾਰ ਦੀ ਸਖਤ ਸ਼ਰਤਾਂ ਵਿੱਚ ਨਿਖੇਧੀ ਕੀਤੀ ਕਿ ਇਹ ਸਰਕਾਰ ਮੁਲਾਜਮਾਂ ਅਤੇ ਪੈਨਸ਼ਨਾਂ ਦੇ ਹੱਕ ਮਾਰਨੇ ਵਾਲੀ ਸਰਕਾਰ ਹੈ। ਸਰਕਾਰੀ ਮੁਲਾਜਮਾਂ ਦੇ ਡੀ.ਏ. ਦੇ ਬਕਾਏ ਡੀ.ਏ.ਦੀਆਂ ਰਹਿੰਦੀਆਂ ਕਿਸ਼ਤਾਂ ਵੀ ਲਾਗੂ ਨਹੀਂ ਕੀਤੀਆਂ। ਪ੍ਰਧਾਨ ਠੱਕਰਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੇਅ ਕਮਿਸ਼ਨ ਦੀ ਰਿਪੋਰਟ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ। ਮੈਡੀਕਲ ਭੱਤਾ 3000/- ਕੀਤਾ ਜਾਵੇ। 2004 ਤੋਂ ਵਾਅਦ ਦੇ ਮੁਲਾਜਮਾਂ ਨੂੰ ਪੈਨਸ਼ਨ ਲਾਗੂ ਕੀਤੀ ਜਾਵੇ।

ਜਨਰਲ ਸਕੱਤਰ ਗਿਆਨ ਸਿੰਘ ਭਲੇਠੂ ਨੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਰਿਟਾਇਰਡ ਕਰਮਚਾਰੀ ਅਤੇ ਉਸਦੀ ਪਤਨੀ ਨੂੰ ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਕਰਨ ਦੀ ਆਗਿਆ ਦਿੱਤੀ ਜਾਵੇ, ਕੈਸ਼-ਲੇਸ ਸਕੀਮ ਨੂੰ ਦੁਬਾਰਾ ਲਾਗੂ ਕੀਤਾ ਜਾਵੇ। ਸਰਕਾਰੀ ਮਹਿਕਮਿਆਂ ਵਿੱਚ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ, ਮੈਡੀਕਲ ਬਿੱਲਾਂ ਦਾ ਭੁਗਤਾਨ 2 ਜਾਂ 3 ਮਹੀਨਿਆਂ ਵਿੱਚ ਕੀਤਾ ਜਾਵੇ। ਜਨਰਲ ਸਕੱਤਰ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿ ਅਗਰ ਸਰਕਾਰ ਨੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਇਹ ਜੱਥੇਬੰਦੀ ਸੰਘਰਸ਼ ਦੇ ਰਾਹ ਤੇ ਚੱਲੇਗੀ ਅਤੇ ਇਸਦੀ ਜਿੰਮੇਵਾਰੀ ਸਰਕਾਰ ਦੀ ਖੁਦ ਹੋਵੇਗੀ।

ਇਸ ਮੀਟਿੰਗ ਨੂੰ ਬਾਬਾ ਸੰਸਾਰ ਸਿੰਘ, ਰਾਜਿੰਦਰ ਸਿੰਘ ਆਜਾਦ, ਅਵਤਾਰ ਸਿੰਘ ਝਿੰਗੜ, ਯੋਧ ਸਿੰਘ, ਸੁਰਜੀਤ ਸਿੰਘ ਸੈਣੀ, ਦਿਲਬਾਗ ਸਿੰਘ ਯਾਰਡ ਮਾਸਟਰ, ਕੁਲਭੁਸ਼ਨ ਪ੍ਰਕਾਸ਼ ਸਿੰਘ ਸੈਣੀ, ਰਾਮ ਕਿਸ਼ਨ ਬਾੜੀਆ, ਗੁਰਬਖਸ਼ ਸਿੰਘ ਮਨਕੋਟੀਆ, ਹਰਦਿਆਲ ਸਿੰਘ, ਬਾਲ ਕਿਸ਼ਨ, ਹਰਬੰਸ ਸਿੰਘ ਬੈਂਸ, ਹਰਮੇਸ਼ ਲਾਲ ਮੁਗੋਵਾਲ, ਰਣਜੀਤ ਕੁਮਾਰ ਸ਼ਰਮਾ, ਕਰਨੈਲ ਸਿੰਘ ਅਜੜਾਮ, ਸ਼੍ਰੀ ਸ਼ਾਮ ਲਾਲ, ਸ਼੍ਰੀ ਸੋਹਣ ਲਾਲ ਮੱਲੀ, ਕੁਲਦੀਪ ਸਿੰਘ ਅਜੜਾਮ, ਕਾਬਲ ਸਿੰਘ, ਕਰਤਾਰ ਸਿੰਘ ਟਾਂਡਾ, ਜੇ.ਆਰ.ਭਾਟੀਆਂ, ਰਣਜੀਤ ਸਿੰਘ ਖੁਣਖੁਣ ਨੇ ਵੀ ਸੰਬੋਧਨ ਕੀਤਾ। ਅਗਲੀ ਮੀਟਿੰਗ 15 ਜੂਨ 2019 ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਵੇਗੀ।

LEAVE A REPLY

Please enter your comment!
Please enter your name here