ਮੁੱਹਲਾ ਨਿਊ ਸੁਖਿਆਬਾਦ ਤੋਂ ਆਦਮਵਾਲ ਰੋਡ ਤੱਕ 26.75 ਲੱਖ ਦੀ ਲਾਗਤ ਨਾਲ ਹੋਵੇਗਾ ਸੜਕ ਦਾ ਨਿਰਮਾਣ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਵਾਰਡ ਨੰ: 2 ਦੇ ਮੁੱਹਲਾ ਨਿਊ ਸੁਖਿਆਬਾਦ ਦਾ ਦੌਰਾ ਕੀਤਾ। ਇਸ ਮੌਕੇ ਤੇ ਨਿਊ ਸੁਖਿਆਬਾਦ ਵੈਲਫੇਅਰ ਕਮੇਟੀ ਦੇ ਪ੍ਰਧਾਨ ਬਮੇਸ਼ ਠਾਕੁਰ ਦੀ ਅਗਵਾਈ ਵਿੱਚ ਮੈਨੇਜਰ ਦੇਸ ਰਾਜ ਸ਼ਰਮਾ, ਪੰਡਿਤ ਹੰਸ ਰਾਜ, ਮਦਨ ਲਾਲ, ਕ੍ਰਿਸ਼ਨ ਦੇਵ ਸ਼ਰਮਾ, ਸ਼ਾਂਤੀ ਸਰੂਪ, ਰਵੀਦੱਤ, ਪ੍ਰੇਮ ਚੰਦ ਸ਼ਰਮਾ, ਸੁਰਿੰਦਰ ਮੋਹਨ ਸ਼ਰਮਾ ਅਤੇ ਕ੍ਰਿਸ਼ਨ ਚੰਦ ਨੇ ਮੇਅਰ ਸ਼ਿਵ ਸੂਦ ਨੂੰ ਨਿਊ ਸੁਖਿਆਬਾਦ ਤੋਂ ਆਦਮਵਾਲ ਰੋਡ ਤੱਕ ਸੜਕ ਦਾ ਨਿਰਮਾਣ ਕਰਨ ਲਈ ਬੇਨਤੀ ਕੀਤੀ।

Advertisements

ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿਦਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਨਿਊ ਸੁਖਿਆਬਾਦ ਤੋਂ ਆਦਮਵਾਲ ਰੋਡ ਤੱਕ ਸੜਕ ਬਣਾਉਣ ਅਤੇ ਸੁਖਿਆਬਾਦ ਦੀਆਂ ਦੋਨੋ ਮੇਨ ਸੜਕਾਂ ਬਣਾਊਣ ਲਈ 26.75 ਲੱਖ ਦੀ ਪ੍ਰਵਾਨਗੀ ਦਿਤੀ ਹੈ ਅਤੇ ਇਸ ਦਾ ਟੈਂਡਰ ਲਗਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਮੁਹੱਲਾ ਵਾਸੀਆਂ ਦੀ ਮੰਗ ਅਨੁਸਾਰ ਇਸ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here