ਅਵਾਸ ਯੋਜਨਾਂ ਤਹਿਤ ਘਰ ਸਕੀਮ ਲਈ ਤੀਜੇ ਪੜਾਅ ਦਾ ਸਰਵੇ ਸ਼ੁਰੂ: ਕਮਿਸ਼ਨਰ ਸੂਦਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾਂ ਤਹਿਤ ਸਾਰਿਆਂ ਲਈ ਘਰ ਸਕੀਮ ਤਹਿਤ ਤੀਸਰਾ ਪੜਾਅ ਡਿਮਾਂਡ ਸਰਵੇ ਸ਼ੁਰੂ ਹੋ ਚੁੱਕਾ ਹੈ।

Advertisements

ਜਿਹੜੇ ਵੀ ਗਰੀਬ ਪਰਿਵਾਰ ਆਪਣੇ ਕੱਚੇ ਜਾਂ ਅੱਧ ਕੱਚੇ ਮਕਾਨਾਂ ਵਿਚ ਰਹਿ ਰਹੇ ਹਨ ਉਹ ਆਪਣੇ ਘਰਾਂ ਨੂੰ ਨਵੀ ਉਸਾਰੀ ਜਾਂ ਉਸਨੂੰ ਪੱਕਾ ਕਰਨ ਲਈ ਮਕਾਨ ਵਿਚ ਵਾਧਾ ਕਰਨਾ ਚਾਹੁੰਦੇ ਹਨ ਉਹ ਨਗਰ ਨਿਗਮ ਦਫਤਰ ਵਿਚ ਲੋਂੜੀਦੀ ਜਾਣਕਾਰੀ ਪ੍ਰਾਪਤ ਕਰਕੇ ਇਸ ਸਬੰਧੀ ਨਿਰਧਾਰਿਤ ਪ੍ਰੋਫਾਰਮੇ ਵਿਚ ਆਪਣੀਆਂ ਅਰਜੀਆਂ ਨਗਰ ਨਿਗਮ ਦੇ ਦਫਤਰ ਵਿਚ ਦੇ ਸਕਦੇ ਹਨ।

LEAVE A REPLY

Please enter your comment!
Please enter your name here