8 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਐਂਟੀ ਡਾਇਰੀਆ ਪ੍ਰੋਗ੍ਰਾਮ: ਡਾ. ਜਸਵੀਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਦੇ ਰੂਹ ਬਰੂਹ ਹੁਦਿੰਆਂ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਚਲਾਏ ਜਾ ਰਹੇ ਨੈਸ਼ਨਲ ਪ੍ਰੋਗਰਾਮ ਜਿਵੇ ਡੇਗੂ ਮਲੈਰੀਆਂ ਮਹੀਨਾ, ਤੀਬਰ ਦਸਤ ਰੋਕੂ ਪੰਦਰਵਾੜਾ, ਫੈਮਲੀ ਪਲਿਨੰਗ ਪੰਦਰਵਾੜਾ, ਨਸ਼ਾ ਰੋਕੂ, ਬਲਾਇਡਨੈਸ ਕੰਟਰੋਲ ਪ੍ਰੋਗਰਾਮ, ਇਮੋਨਾਈਜੇਸ਼ਨ ਪ੍ਰੋਗਰਾਮ, ਜੇ. ਐਸ. ਵਾਈ. ਸਕੀਮ, ਪ੍ਰਧਾਨ ਮੰਤਰੀ ਸਵਾਸਥ ਮਾਤਰੀਏ ਆਭਿਆਨ ਜਿਸ ਵਿੱਚ ਹਰ ਮਹੀਨੇ ਦੀ 9 ਤਰੀਕ ਨੂੰ ਹਰ ਇਕ ਗਰਭਵਤੀ ਔਰਤ ਦਾ  ਚੈਕਅਪ,  ਟੈਸਟ, ਸਕੈਨ, ਕਰਵਾਇਆ ਜਾਦਾ ਹੈ।

Advertisements

ਬਲਾੜੀ ਸੁਰੱਖਿਆ ਯੋਜਨਾ, ਜਨਨੀ ਸ਼ਿਸ਼ੂ ਸੁਰਿਖਿਆ ਕਾਰਿਆਕਰਮ ਚਲਾਈਆਂ ਜਾ ਆਦਿ ਸਕੀਮਾਂ ਬਿੰਨ ਲਾਗੂ ਕੀਤੀਆ ਜਾਣਗੀਆ । ਉਹਨਾ ਦੱਸਿਆ ਕਿ 8 ਜੁਲਾਈ ਤੋ ਐਟੀ ਡਾਇਰੀਆ ਪ੍ਰੋਗਰਾਮ ਚਾਲੂ ਕੀਤਾ ਜਾ ਰਿਹਾ ਹੈ ਜਿਸ ਆਸ਼ਾ ਵਰਕਰ ਘਰ ਘਰ ਜਾ ਕੇ ਉ.ਆਰ.ਐਸ ਦੇ ਪੈਕਟ ਅਤੇ ਜਿੰਕ ਦੀ ਗੋਲੀ ਵੰਡਣਗੀਆ, ਪਾਣੀ ਦੇ ਸੈਪਲ ਵੀ ਲਗਾਤਾਰ ਲਏ ਜਾ ਰਹੇ ਹਨ, ਇਸੇ ਤਰਾਂ ਡੇਗੂ ਮਲੇਰੀਆ ਦੀਆਂ ਟੀਮਾਂ ਦੀ ਤਿਆਰੀ ਕਰ ਲਈ ਗਈ ਤੇ ਲੋਕਾਂ ਨੂੰ ਘਰ-ਘਰ ਜਾ ਕੇ ਐਂਟੀਲਾਰਾਵਾਂ ਸਕੀਮ ਅਤੇ ਸਾਡੇ ਮਲਟੀਪਰਪਜ ਲੋਕਾਂ ਨੂੰ ਹੈਲਥ ਐਯੋਕੇਸ਼ਨ ਦੇ ਰਹੇ ਹਨ ਤਾਂ ਉਹਨਾਂ ਦੱਸਿਆ ਕਿ ਇਹਨਾਂ ਬਿਮਾਰੀਆਂ ਪ੍ਰਤੀ ਅਵੈਅਰਨੈਸ ਜਰੂਰੀ ਹੈ ।

ਇਸ ਮੋਕੇ ਪੱਤਰਾਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ  ਉ.ਪੀ.ਡੀ ਵਿੱਚ ਜਿਆਦਾ ਭੀੜ ਹੋਣ ਕਰਕੇ ਇਕ ਕਾਉਂਟਰ ਹੋਰ ਖਲਵਾਉਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ।  ਤਾਂ ਜੋ ਦੂਰ-ਦੂਰ ਆਉਂਦੇ ਮਰੀਜ ਨੂੰ ਪਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ, ਸਿਵਲ ਹਸਪਤਾਲ ਦੀ ਸ਼ਾਫ ਸਫਾਈ ਬਾਰੇ ਉਹਨਾਂ ਨੇ ਕਿਹਾ ਕਿ ਇਸ ਵੱਲ ਖਾਸ ਧਿਆਨ ਦਿਤਾ ਜਾਵੇਗਾ । ਇਸ ਮੋਕੇ ਉਹਨਾ ਪ੍ਰੈਸ ਦਾ ਧੰਨਵਾਧ ਕਰਦਿਆ ਕਿਹਾ ਕਿ ਸਿਹਤ ਵਿਭਾਗ ਨੂੰ ਤੁਹਡੇ ਸਹਿਯੋਗ ਦੀ ਬਹੁਤ ਜਰੂਰਤ ਹੈ । ਇਸ ਮੋਕੇ ਸਹਾਇਕ ਸਿਵਲ ਸਰਜਨ ਪਵਨ ਕੁਮਾਰ, ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਸੈਣੀ, ਅਮਨਦੀਪ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here