ਮੁੱਗੋਵਾਲ ਵਿਖੇ ਪਹਿਲਾ ਯਾਦਗਾਰੀ ਕਿਕ੍ਰੇਟ ਟੂਰਨਾਮੈਂਟ ਸ਼ੁਰੂ

ਮਾਹਿਲਪੁਰ (ਦ ਸਟੈਲਰ ਨਿਊਜ਼)। ਪਿੰਡ ਮੁੱਗੋਵਾਲ ਵਿਖੇ ਬਖਰਾਜਪ੍ਰੀਤ ਮੈਮੋਰੀਅਲ ਟਰੱਸਟ ਤੇ ਨੌਜਵਾਨ ਸਭਾ ਵਲੋਂ ਪ੍ਰੀਤ ਤੇ ਬਬਲੂ ਦੀ ਯਾਦ ਵਿੱਚ ਪਹਿਲਾ ਕ੍ਰਿਕਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸਰਪੰਚ ਮਨਜਿੰਦਰ ਕੌਰ ਤੇ ਸਾਬਕਾ ਸਰਪੰਚ ਜਸਵਿੰਦਰ ਕੌਰ ਮਾਤਾ ਬਖਰਾਜਪ੍ਰੀਤ ਸਿੰਘ ਵਲੋਂ ਸਾਂਝੇ ਤੋਰ ਤੇ ਕੀਤਾ ਗਿਆ। ਜਿਸ ਵਿੱਚ ਪਹਿਲਾ ਮੈਚ ਮਹਿੰਗਰੋਵਾਲ ਤੇ ਜੰਡਿਆਲਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਮਹਿੰਗਰੋਵਾਲ ਜੇਤੂ ਰਿਹਾ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਠੇਕੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਕ੍ਰਿਕਟ ਟੂਰਨਾਂਮੈਂਟ ਵਿੱਚ ਇਲਾਕੇ ਦੀਆਂ 50 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਫਾਈਨਲ ਵਾਲੀਆਂ ਟੀਮਾਂ ਨੂੰ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਠੇਕੇਦਾਰ ਰਜਿੰਦਰ ਸਿੰਘ, ਪਰਮਿੰਦਰ ਸਿੰਘ, ਜਤਿੰਦਰ ਸਿੰਘ, ਕਸ਼ਮੀਰ ਸਿੰਘ, ਵਿੰਦਰ, ਪਵਨ, ਹਰਮਨ, ਮਨਦੀਪ, ਗਗਨ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਸਮੇਤ ਇਲਾਕੇ ਦੇ ਖੇਡ ਪ੍ਰਾਮੀ ਹਾਜਰ ਸਨ। 

LEAVE A REPLY

Please enter your comment!
Please enter your name here