ਆਰਮੀ ਰਿਕਰੂਟਮੈਂਟ ਰੈਲੀ 1 ਤੋਂ 10 ਅਗਸਤ ਤੱਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਜਲੰਧਰ ਵਿਖੇ ਆਰਮੀ ਰਿਕਰੂਟਮੈਂਟ ਰੈਲੀ 1 ਤੋਂ 10 ਅਗਸਤ 2019 ਤੱਕ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਗਰਾਊਂਡ ਜਲੰਧਰ ਕੈਂਟ ਵਿਖੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕਾਂ ਲਈ ਨਰਸਿੰਗ ਸਹਾਇਕ (ਆਰਮੀ ਮੈਡੀਕਲ ਕੋਰ), ਨਰਸਿੰਗ ਸਹਾਇਕ, (ਵੈਟਰਨਰੀ), ਅਤੇ ਸੈਨਿਕ ਕਲਰਕ/ਸਟੋਰ ਕੀਪਰ, ਤਕਨੀਕੀ/ਇਨਵੈਂਟਰੀ ਮੈਨੇਜਮੈਂਟ ਕੈਟਾਗਰੀ ਦੀ ਭਰਤੀ ਰੈਲੀ ਹੋਣ ਜਾ ਰਹੀ ਹੈ।

Advertisements

ਉਹਨਾਂ ਦੱਸਿਆ ਕਿ ਇਹਨਾਂ ਦੀ ਯੋਗਤਾ ਅਤੇ ਭਰਤੀ ਪ੍ਰਕ੍ਰਿਆ ਦੀ ਜਾਣਕਾਰੀ ਭਰਤੀ ਸੈਨਾ ਦੀ ਵੈਬਸਾਈਟ www.joinindianarmy.gov.in ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਜਿਨਾਂ ਉਮੀਦਵਾਰਾਂ ਨੇ 2 ਜੂਨ 2019 ਤੋਂ ਜੁਲਾਈ 2019 ਤੱਕ ਆਨ-ਲਾਈਨ ਅਪਲਾਈ ਕੀਤਾ ਹੈ, ਉਹ ਉਮੀਦਵਾਰ ਹੀ ਇੰਟਰਵਿਊ ਲਈ ਹਾਜ਼ਰ ਹੋਣ। ਇਸ ਭਰਤੀ ਲਈ ਇਸ ਸੈਨਾ ਦੀ ਵੈਬਸਾਈਨ ਤੋਂ ਪ੍ਰਾਪਤ ਸੂਚਨਾ ਤੋਂ ਇਲਾਵਾ ਕਿਸੇ ਵਿਚੋਲੇ ਆਦਿ ਜਾਂ ਭਰਤੀ ਵਿੱਚ ਮਦਦ ਕਰਨ ਵਾਲੇ ਝੂਠੇ ਦਾਅਵੇ ਵਾਲੇ ਵਿਅਕਤੀਆਂ ਤੋਂ ਬਚਿਆ ਜਾਵੇ।

LEAVE A REPLY

Please enter your comment!
Please enter your name here