ਪੀ.ਐਨ.ਬੀ. ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ ਨੇ ਉਧਮੀ ਜਾਗਰੂਕਤਾ ਕੈਂਪ ਵਿੱਚ ਦਿੱਤੀ ਜਾਣਕਾਰੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਹੁਸ਼ਿਆਰਪੁਰ ਦੇ ਪਿੰਡ ਨੰਗਲ ਸ਼ਹੀਦਾਂ ਵਿਖੇ ਪੀ.ਐਨ.ਬੀ. ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ ਵੱਲੋਂ ਉਧਮੀ ਜਾਗਰੂਕਤਾ ਕੈਂਪ ਲਗਾਇਆ ਗਿਆ। ਪੰਚ ਜਗਤਾਰ ਸਿੰਘ ਸੈਣੀ  ਦੀ ਅਗੁਵਾਈ ਹੇਠਾਂ ਹੋਈ। ਇਸ ਮੀਟਿੰਗ ਵਿੱਚ ਆਰ. ਸੀ. ਈ. ਟੀ. ਆਈ. ਦੇ ਡਾਇਰੈਕਟਰ ਕੇ. ਜੀ. ਸ਼ਰਮਾ ਦਾ ਪਿੰਡ ਪਹੁੰਚਣ ਤੇ ਸਰਪੰਚ ਪਰਮਜੀਤ ਕੌਰ ਨੇ ਰਸਮੀ ਤੌਰ ਤੇ ਸਵਾਗਤ ਕੀਤਾ। ਡਾਇਰੈਕਟਰ ਸ਼ਰਮਾ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ੁਰੂ ਕੀਤੇ ਗਏ ਕੋਰਸਾਂ ਵਿੱਚ ਬਿਨਾਂ ਕਿਸੇ ਫ਼ੀਸ ਤੋਂ ਦਾਖਿਲਾ ਲਿਆ ਜਾ ਸਕਦਾ ਹੈ। ਉਹਨਾਂ ਨੇ ਮੀਟਿੰਗ ਵਿੱਚ ਮੌਜੂਦ ਪਿੰਡ ਵਾਸੀਆਂ ਨੂੰ ਬੈਂਕਾਂ ਤੋਂ ਸਵੈ ਰੋਜ਼ਗਾਰ ਲਈ ਮਿਲਣ ਵਾਲੀ ਲੋਨ ਦੀ ਸਹੂਲਤ ਬਾਰੇ ਵੀ ਜਾਣੂ ਕਰਵਾਇਆ।

Advertisements

ਉਹਨਾਂ ਦੱਸਿਆ ਕਿ ਕਿਵੇਂ ਬੈਂਕ ਲੋਨ ਨਾਲ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰ ਨੌਜਵਾਨ ਆਪਣੀ ਆਰਥਕ ਸਥਿਤੀ ਸੁਧਾਰ ਕੇ ਵਧੀਆ ਜੀਵਨ ਬਤੀਤ ਕਰ ਸਕਦੇ ਹਨ। ਉਹਨਾਂ ਵਾਦਾ ਕੀਤਾ ਕਿ ਬਹੁਤ ਹੀ ਜਲਦ ਲੇਡੀਜ਼ ਟੇਲਰਿੰਗ, ਪਾਪੜ ਅਤੇ ਅਚਾਰ ਬਣਾਉਣ ਵਾਲੇ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਜੀ ਪਿੰਡ ਦੀਆਂ ਮਹਿਲਾਵਾਂ ਆਰਥਿਕ ਰੂਪ ਤੋਂ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਪਿੰਡ ਵਾਲਿਆ ਨੂੰ ਸ਼ਰਮਾ ਨੇ ਵਿੱਤੀ ਸਾਖਰਤਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸੰਮਤੀ ਮੈਂਬਰ ਬਿਮਲ ਕੌਰ, ਸਰਪੰਚ ਪਰਮਜੀਤ ਕੌਰ, ਪੰਚ ਅਵਤਾਰ ਸਿੰਘ ਸੈਣੀ, ਪੰਚ ਸੰਦੀਪ ਕੌਰ ਅਤੇ ਪਿੰਡ ਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here