ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਤੇ ਜ਼ਿਮਨੀ ਚੋਣਾਂ ਦੌਰਾਨ ਸੰਘਰਸ਼ ਕਮੇਟੀ ਦਾਖਾ ਚ ਕਰੇਗੀ ਰੋਸ਼ ਪ੍ਰਦਰਸ਼ਨ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਪੁਰਾਣੇ ਸਮੇਂ ਤੋਂ ਸੰਘਰਸ਼ ਕਰ ਰਹੀ “ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ“ ਬਲਾਕ ਤਲਵਾੜਾ  ਦੇ ਮੁਲਾਜਮਾਂ  ਦੀ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ  ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਮਨੀ ਚੋਣਾਂ ਦੌਰਾਨ ਸਬੰਧਤ ਹਲਕਿਆਂ ਵਿੱਚ ਸਰਕਾਰ ਨੂੰ ਘੇਰਨ ਅਤੇ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਤਿੱਖਾ ਵਿਰੋਧ ਕਰਨ ਦਾ ਏਜੰਡਾ ਭਾਰੂ ਰਿਹਾ। ਸਾਰੇ ਹਾਜ਼ਰ ਆਗੂਆਂ ਨੇ ਆਪਣੇ -ਆਪਣੇ ਵਿਚਾਰ ਰੱਖੇ । ਬਲਾਕ ਪ੍ਰਧਾਨ ਮਨਮੋਹਨ ਸਿੰਘ ਤੇ ਸਕੱਤਰ ਨਿਰਮਲ ਬੱਧਣ ਤੇ ਜੀ.ਟੀ.ਯੂ ਆਗੂ ਨਰੇਸ਼ ਮਿੱਡਾ  ਨੇ ਕਿਹਾ ਚੋਣ ਹਲਕਿਆਂ ਵਿੱਚ ਜਾ ਕੇ ਵੱਡੀ ਗਿਣਤੀ ਵਿਚ ਕਾਫਲੇ ਬੰਨ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

Advertisements

ਢਾਈ ਸਾਲ ਪਹਿਲਾਂ ਚੋਣਾਂ ਸਮੇਂ, ਫਿਰ ਪਹਿਲੀਆਂ ਜ਼ਿਮਨੀ ਚੋਣਾਂ ਮੌਕੇ ਕੈਪਟਨ ਸਰਕਾਰ ਨੇ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ, ਜਿਹੜੇ ਸਾਰੇ ਝੂਠੇ ਸਾਬਤ ਹੋਏ ਸ਼ਾਹਕੋਟ ਰੈਲੀ ਤੋਂ ਬਾਅਦ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਕੀਤੇ ਵਾਅਦੇ ਤੋਂ ਪੱਲੇ ਝਾੜਨਾ ਤੇ ਨਵੀਂ ਪੈਨਸ਼ਨ ਸਕੀਮ  ਰੀਵਿਊ ਕਮੇਟੀ ਸਿਰਫ ਕਾਗਜੀ ਖਾਨਾ ਪੂਰਤੀ ਤੱਕ ਹੀ ਸੀਮਤ ਰੱਖਿਆ ਹੈ । ਸੁਬਾਈ ਆਗੂ ਜਸਬੀਰ ਤਲਵਾੜਾ, ਵਰਿੰਦਰ ਵਿੱਕੀ ਨੇ ਦੱਸਿਆ ਕਿ 13 ਅਕਤੂਬਰ ਨੂੰ ਚੋਣ ਹਲਕਾ ਦਾਖਾ ਲੁਧਿਆਣਾ ਵਿਖੇ ਰੋਸ਼ ਰੈਲੀ ਕੀਤੀ ਜਾਵੇਗੀ। ਨੇੜਲੇ ਹਲਕੇ ਮੁਕੇਰੀਆਂ ਜ਼ਿਮਨੀ ਚੋਣ ਵਿੱਚ  ਪੋਸਟਰ ਲਾ ਕੇ ਲੋਕਾਂ ਵਿਚ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਪਾਜ ਉਘੇੜਾਗੇਂ।

ਇਹਨਾਂ ਹਲਕਿਆਂ ਵਿੱਚ ਕਾਂਗਰਸ ਉਮੀਦਵਾਰਾਂ ਨੂੰ ਜਿੱਤਣਾ ਮੁਸ਼ਕਿਲ ਕਰ ਦਿਆਂਗੇ। ਇਸ ਸਮੇਂ ਮੀਟਿੰਗ ਵਿੱਚ ਅਜੀਤ ਸਿੰਘ, ਰੋਹਿਤ ਕੁਮਾਰ, ਬੀਰ ਸਿੰਘ, ਰਾਮ ਕਿਸ਼ਨ, ਸੰਜੀਵ ਕੁਮਾਰ, ਬਾਬੂ ਰਾਮ, ਆਦਰਸ਼ ਕੁਮਾਰ,ਸਿਕੰਦਰ ਸਿੰਘ ਤੇ ਹੋਰ ਸਾਥੀ ਵੱਡੀ ਗਿਣਤੀ ਵਿੱਚ ਹਾਜਰ ਸਨ ।

LEAVE A REPLY

Please enter your comment!
Please enter your name here