ਸਾਂਝਾ ਮੁਲਾਜਮ ਮੰਚ ਵੱਲੋਂ ਦਾਖਾ ਵਿਖੇ ਰੋਸ਼ ਰੈਲੀ 18 ਅਕਤੂਬਰ ਨੂੰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਾਂਝਾ  ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ ਦੀ ਕਾਲ ਤੇ ਅੱਜ ਪੰਜਾਬ ਭਰ ਦੇ ਸਾਰੇ ਵਿਭਾਗਾਂ ਦੇ ਕਰਮਚਾਰੀ ਦਾਖਾ ਵਿਖੇ ਮਿਤੀ 18 ਅਕਤੂਬਰ 2019 ਨੂੰ ਹੋਣ ਵਾਲੀ ਰੋਸ਼ ਰੈਲੀ ਅਤੇ ਝੰਡਾ ਮਾਰਚ ਵਿੱਚ ਭਾਗ ਲੈਣਗੇ। ਮਨਿਸਟੀਰੀਅਲ ਸਰਵਿਸਜ ਯੂਨੀਅਨ ਵੱਲੋਂ ਵੱਧ ਤੋਂ ਵੱਧ ਕਰਮਚਾਰੀ ਰੈਲੀ ਵਿੱਚ ਸ਼ਾਮਲ ਹੋਣਗੇ। ਇਹ ਜਾਣਕਾਰੀ ਯੂਨੀਅਨ ਦੇ ਜਿਲਾ ਪ੍ਰਧਾਨ ਸ੍ਰੀ ਅਨੀਰੁਧ ਮੋਦਗਿਲ ਅਤੇ ਜਨਰਲ ਸਕਤਰ ਜਸਵੀਰ ਸਿੰਘ ਸਾਂਧੜਾ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀ ਦਿੱਤੀ ਗਈ। ਮਨਿਸਟੀਰੀਅਲ ਮੁਲਾਜਮਾਂ ਵੱਲੋਂ 17 ਅਕਤੂਬਰ 2019 ਕਲਮਛੋੜ ਹੜਤਾਲ ਕਰਕੇ ਦਫਤਰਾਂ ਦੇ ਬਾਹਰ ਗੇਟ ਰੈਲੀਆਂ ਕੀਤੀਆਂ ਗਈਆਂ। ਪੀ.ਡਬਲਯੂ.ਡੀ ਸਰਕਲ ਦਫਤਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆ ਮੋਦਗਿਲ ਵੱਲੋਂ ਕਿਹਾ ਗਿਆ ਕਿ ਡੀ.ਏ, ਕਰਮਚਾਰੀਆਂ ਦੀ ਤਨਖਾਹ ਦਾ ਹਿੱਸਾ ਹੈ, ਤੁੰਰਤ ਦਿੱਤਾ ਜਾਵੇ।

Advertisements

ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕਰਕੇ ਲਾਗੂ ਕੀਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਸ ਤੋਂ ਇਲਾਵਾ ਯੂਨੀਅਨ ਦੇ ਜਨਰਲ ਸਕਤਰ ਜਸਵੀਰ ਸਿੰਘ, ਸੁਪਰਡੈਂਟ ਮੋਤੀ ਲਾਲ, ਸਤਨਾਮ ਸਿੰਘ, ਸੁਰਜੀਤ ਕੁਮਾਰ, ਬਲਵੀਰ ਸਿੰਘ, ਬਲਵਿੰਦਰ ਸਿੰਘ ਸੀ.ਐਚ.ਟੀ, ਪਰਮਜੀਤ ਸਿੰਘ ਸੀ.ਪੀ.ਐਫ. ਯੂਨੀਅਨ, ਬਲਜੀਤ ਕੌਰ, ਆਸ਼ਾ ਰਾਣੀ, ਇੰਦਰਜੀਤ ਕੌਰ, ਮੰਜੂ ਗੁਪਤਾ, ਮਨਦੀਪ ਕੌਰ ਆਦਿ ਨੇ ਸੰਬੋਧਨ ਕੀਤਾ। ਇਰੀਗੇਸ਼ਨ ਕੰਪਲੈਕਸ ਵਿੱਚ ਕੀਤੀ ਗਈ ਰੈਲੀ ਦੀ ਅਗਵਾਈ ਜਸਵੀਰ ਸਿੰਘ ਧਾਮੀ ਵੱਲੋਂ ਹੈਲਥ ਵਿੱਚ ਸ੍ਰੀ ਮਤੀ ਰਜਿੰਦਰ ਕੌਰ ਦੀ ਅਗਵਾਈ ਵਿੱਚ ਕੀਤੀ ਗਈ। ਡੀ.ਸੀ ਦਫਤਰ ਵਿੱਚ ਸ੍ਰੀ ਵਿਕਮ ਆਦਿਆ ਦੀ ਅਗਵਾਈ ਵਿੱਚ ਗੇਟ ਰੈਲੀਆਂ ਕੀਤੀਆਂ ਗਈਆ

LEAVE A REPLY

Please enter your comment!
Please enter your name here