ਜਿਲਾ ਵੈਦ ਮੰਡਲ ਨੇ ਲਗਾਇਆ ਫ੍ਰੀ ਆਯੂਰਵੈਦਿਕ ਮੈਡੀਕਲ ਕੈਂਪ, 525 ਮਰੀਜਾਂ ਦੀ ਕੀਤੀ ਜਾਂਚ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਜਿਲਾ ਵੈਦ ਮੰਡਲ ਹੁਸ਼ਿਆਰਪੁਰ ਵਲੋਂ ਪ੍ਰਧਾਨ ਵੈਦ ਸੋਮ ਪ੍ਰਕਾਸ਼ ਜਲਭੈ ਦੀ ਅਗਵਾਈ ਵਿੱਚ 550ਵੇਂ ਸਾਲਾ ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਨੂੰ ਸਮਰਪਿਤ 29ਵੇਂ ਅੰਤਰਰਾਸ਼ਟਰੀ ਕੀਰਤਨ ਦਰਬਾਰ ਵਿਖੇ ਫ੍ਰੀ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਆਯੁਰਵੈਦਿਕ ਕੈਂਪ ਵਿੱਚ ਤਕਰੀਬਨ 525 ਮਰੀਜ਼ਾਂ ਨੇ ਇਸ ਕੈਂਪ ਵਿੱਚ ਆਪਣੀ ਤਕਲੀਫ ਦਸ ਕੇ ਆਯੂਰਵੈਦਿਕ ਦਵਾਈਆਂ ਪ੍ਰਾਪਤ ਕੀਤੀਆਂ।

Advertisements

ਇਸ ਕੈਂਪ ਵਿੱਚ ਦਰਦਾਂ ਅਲਰਜੀ ਸਾਹ ਖਾਂਸੀ ਪੇਟ ਬਵਾਸੀਰ ਸਰਵਾਈਕਲ ਗੋਡੇ ਦਰਦ ਆਦਿ ਬੀਮਾਰੀਆਂ ਦੇ ਮਰੀਜ਼ਾਂ ਨੇ ਇਸ ਕੈਂਪ ਵਿੱਚ ਦਵਾਈਆਂ ਲੈ ਕੇ ਲਾਹਾ ਲਿਆ। ਇਸ ਕੈਂਪ ਵਿੱਚ ਪ੍ਰਧਾਨ ਵੈਦ ਸੋਮ ਪ੍ਰਕਾਸ਼ ਜਲਭੈ ਤੋਂ ਇਲਾਵਾ ਸਰਪ੍ਰਸਤ ਵੈਦ ਜਸਵੀਰ ਸਿੰਘ ਸੌਂਦ, ਪੈਟਰਨ ਵੈਦ ਵਿਨੋਦ ਕੁਮਾਰ ਸ਼ਰਮਾ, ਚੇਅਰਮੈਨ ਵੈਦ ਰਵੀ ਕਾਂਤ ਖੈਲੀਆ, ਜਨਰਲ  ਸਕੱਤਰ ਵੈਦ ਤਰਸੇਮ ਸਿੰਘ ਸੰਧਰ, ਕੈਸ਼ੀਅਰ ਵੈਦ ਸਤਵੰਤ ਸਿੰਘ ਹੀਰ, ਉਪ ਪ੍ਰਧਾਨ ਵੈਦ ਰਾਮ ਦਿਆਲ ਹੁਕੜਾ, ਵੈਦ ਰਾਜਿੰਦਰ ਗੁਪਤਾ, ਵੈਦ ਸੰਜੀਵ ਕੁਮਾਰ, ਵੈਦ ਸਰਬਜੀਤ ਸਿੰਘ ਮਣਕੂ, ਵੈਦ ਰਾਮ ਸਰਨ ਜੇਤਲੀ, ਵੈਦ ਮੁਖਤਿਆਰ ਸਿੰਘ ਆਦਿ ਸਮੇਤ ਹੋਰ ਵੈਦ ਸਹਿਬਾਨ ਵੱਲੋਂ ਆਪਣੀ ਹਾਜ਼ਰੀ ਲਗਵਾਈ। ਪ੍ਰਬੰਧਕਾਂ ਵੱਲੋਂ ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here