ਸਕੂਲ ਹੈਲਥ ਪ੍ਰੋਗ੍ਰਾਮ ਦੇ ਤਹਿਤ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਲਗਾਇਆ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਕੂਲ ਹੈਲਥ ਪ੍ਰੋਗਰਾਮ ਤਹਿਤ ਬੱਚਿਆਂ ਵਿੱਚ ਦੰਦਾਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸਬੰਧੀ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਜਿਲਾਂ ਅਰਲੀ ਇੰਟਰਵੈਨਿਸ ਸੈਂਟਰ ਵਿਖੇ ਇਕ ਜਾਗਰੂਕਤਾ ਸੈਮੀਨਾਰ ਸਕੂਲ ਦੇ ਵਿਦਿਆਰਥੀਆ ਲਈ ਕਰਵਾਇਆ ਗਿਆ। ਇਸ ਮੋਕੇ ਤੇ ਡਾ. ਗੁਲਵਿੰਦਰ ਸਿੰਘ ਜਿਲਾ ਡੈਟਲ ਸਿਹਤ ਅਫਸਰ,  ਡਾ. ਗੁਨਦੀਪ ਕੋਰ, ਡਾ. ਨਵਨੀਤ ਕੋਰ, ਡਾ. ਬਲਜੀਤ ਕੋਰ, ਡਾ. ਸਨਮ ਸੰਧੂ, ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਆਦਿ ਹਾਜਰ ਸਨ। ਇਸ ਮੋਕੇ ਡਾ. ਗੁਲਵਿੰਦਰ ਸਿੰਘ ਨੇ ਦੱਸਿਆ ਕਿ ਭੋਜਨ ਨੂੰ ਚੰਗੀ ਤਰਾਂ ਚਬਾਉਣ ਅਤੇ ਪਚਾਉਣ ਲਈ ਮਜਬੂਤ ਅਤੇ ਸਿਹਤਮੰਦ ਦੰਦ ਹੋਣੇ ਚਹੀਦੇ ਹਨ।

Advertisements

ਸਾਨੂੰ ਦੰਦਾਂ ਦੀ ਵੀ ਸ਼ਰੀਰ ਦੇ ਬਾਕੀ ਅੰਗਾਂ ਵਾਗ ਦੇਖਭਾਲ ਕਰਨੀ ਚਹੀਦੀ ਹੈ। ਇਸ ਮੌਕੇ ਉਹਨਾਂ ਸਿਹਤਮੰਦ ਦੰਦਾਂ ਲਈ ਮਿਠਆਈਆਂ, ਪੇਸਟਰੀ, ਚੋਕਲੇਟ, ਮਿੱਠੇ ਸਰਬਤ ਆਦਿ ਦੀ ਵਰਤੋ ਘੱਟ ਕਰਨੀ ਚਹੀਦੀ ਹੈ। ਦੰਦਾਂ ਦੀ ਮਜਬੂਤੀ ਲਈ ਆਮਲਾ, ਸੰਤਰਾਂ, ਨਿੰਬੂ, ਅਮਰੂਦ, ਗੰਨਾਂ, ਪੂੰਗਰੇ ਹੋਏ ਛੋਲੇ ਅਤੇ ਟਮਾਟਰ ਆਦਿ ਦੀ ਵਰਤੋ ਕਰਨੀ ਚਹੀਦੀ ਹੈ। ਕਿਉੰਕਿ, ਜੋ ਇਹਨਾਂ ਵਿੱਚ ਵਿਟਾਮਿਨ ਹੁੰਦੇ ਹਨ ਜੋ ਮੂਸੜਿਆ ਲਈ ਜਰੂਰੀ ਹੁੰਦੇ ਹਨ ।

ਡਾ. ਨਵਨੀਤ ਕੋਰ ਡੈਟਲ ਮੈਡੀਕਲ ਅਫਸਰ ਨੇ ਬੱਚਿਆਂ ਨੂੰ ਦੰਦਾ ਦੀ ਸਫਾਈ ਤੇ ਬਰਸ਼ ਕਰਨ ਦੀ ਵਿਧੀ ਬਾਰੇ ਦੱਸਿਆ। ਉਹਨਾਂ ਕਿਹਾ ਕਿ ਸਾਨੂੰ ਦਿਨ ਵਿੱਚ ਦੋ ਵਾਰ ਬੂਰਸ਼ ਸਵੇਰੇ ਅਤੇ ਰਾਤ ਖਾਣਾ ਖਾਣ ਤੋ ਬਆਦ ਕਰਨਾ ਚਾਹੀਦਾ ਹੈ । ਦੰਦਾਂ ਦੀ  ਜਾਂਚ ਹਰ ਛੇ ਮਹੀਨੇ ਬਆਦ ਕਰਵਾਉਣੀ ਚਹੀਦੀ ਹੈ ਤੇ ਦੰਦਾਂ ਨੂੰ ਸਾਫ ਕਰਨ ਵਾਲਾ ਬੂਰਸ਼ ਤਿੰਨ ਮਹੀਨੇ ਬਆਦ ਬਦਲ ਦੇਣਾ ਚਾਹੀਦਾ ਹੈ । ਸੈਮੀਨਾਰ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਾਜਰ ਹੋਏ ਅਤੇ ਉਹਨਾਂ ਦੇ ਦੰਦਾਂ ਦਾ ਚੈਕਅਪ ਵੀ ਕੀਤੀ ਗਿਆ ।

LEAVE A REPLY

Please enter your comment!
Please enter your name here