ਸਵੈ ਰੋਜ਼ਗਾਰ ਮੁਹੱਈਆ ਕਰਾਉਣਾ ਲਈ 18 ਸਕੂਲਾਂ ਵਿੱਚ ਦਿੱਤੀ ਜਾ ਰਹੀ ਹੈ ਵੋਕੇਸ਼ਨਲ ਸਿੱਖਿਆ: ਡੀ ਸੀ

skilled-labour

ਹੁਸਿਆਰਪੁਰ,04 ਸਤੰਬਰ: ਸਰਕਾਰ ਵੱਲੋਂ ਸਾਲ 2014-15 ਦੌਰਾਨ ਨੈਸ਼ਨਲ ਸਕਿੱਲਡ ਕੁਆਲੀਫਿਕੇਸ਼ਨ ਫਰੇਮ ਵਰਕ (ਐਨ.ਐਸ.ਕਿਊ.ਐਫ.) ਅਧੀਨ ਵੋਕੇਸ਼ਨਲ ਸਕੀਮ ਪੰਜਾਬ ਦੇ 400 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਜਿਲ੍ਹੇ ਵਿੱਚ 18 ਸੀਨੀਅਰ ਸੈਕੰਡਰੀ ਵਿੱਚ ਇਹ ਸਕੀਮ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਚੋਣਵੀਆਂ ਟਰੇਡਾਂ ਜਿਨ੍ਹਾਂ ਵਿੱਚੋਂ ਬਿਊਟੀ ਅਤੇ ਵੈਲਨੈਸ, ਹੈਲਥ ਕੇਅਰ, ਸਕਿਉਰਿਟੀ, ਰਿਟੇਲ, ਆਟੋ ਮੋਬਾਇਲ, ਆਈ ਟੀ ਅਤੇ ਖੇਤੀਬਾੜੀ ਦੀਆਂ ਟਰੇਡਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਟਰੇਡਾਂ ਦਾ ਮੰਤਵ ਬੱਚਿਆਂ ਨੂੰ ਸਵੈ ਰੋਜ਼ਗਾਰ ਮੁਹੱਈਆ ਕਰਾਉਣਾ ਹੈ। ਇਸ ਸਕੀਮ ਨੂੰ ਵੱਖ-ਵੱਖ ਕੰਪਨੀਆਂ ਨੇ ਅਡਾਪਟ ਕੀਤਾ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਕੰਪਨੀਆਂ ਦੁਆਰਾ ਰੋਜ਼ਗਾਰ ਮੁਹੱਈਆ ਕਰਾਉਣ ਦਾ ਵੀ ਮੰਤਵ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਵਿੱਚ ਨੌਵੀਂ ਜਮਾਤ ਦੇ 25 ਵਿਦਿਆਰਥੀਆਂ ਨੂੰ ਹੈਲਥ ਕੇਅਰ, ਸਰਕਾਰੀ ਸਕੂਲ ਅੱਜੋਵਾਲ ਵਿਖੇ ਇਨਫਾਰਮੇਸ਼ਨ ਟੈਕਨੋਲਜੀ ਵਿੱਚ 27, ਸਰਕਾਰੀ ਸਕੂਲ ਪੱਦੀ ਸੂਰਾ ਸਿੰਘ ਵਿਖੇ ਹੈਲਥ ਕੇਅਰ ਵਿੱਚ 25 ਅਤੇ ਬਿਊਟੀ ਐਂਡ ਵੈਲਨੈਸ ਵਿੱਚ 18,  ਸਰਕਾਰੀ ਸਕੂਲ ਬਾਗਪੁਰ ਵਿਖੇ ਹੈਲਥ ਕੇਅਰ ਵਿੱਚ 28 ਅਤੇ ਰਿਟੇਲ ਵਿੱਚ 30, ਸਰਕਾਰੀ ਸਕੂਲ ਮਾਹਿਲਪੁਰ ਵਿਖੇ ਸਕਿਉਰਿਟੀ ਵਿੱਚ 44 ਅਤੇ ਆਈ ਟੀ ਵਿੱਚ 34, ਸਰਕਾਰੀ ਸਕੂਲ ਹਾਜੀਪੁਰ ਵਿੱਚ ਹੈਲਥ ਕੇਅਰ ਵਿੱਚ 25, ਸਰਕਾਰੀ ਸਕੂਲ ਟਾਂਡਾ ਰਾਮ ਸਹਾਏ ਵਿਖੇ ਬਿਊਟੀ ਅਤੇ ਵੈਲਨੈਸ ਵਿੱਚ 23 ਅਤੇ ਸਕਿਉਰਿਟੀ ਟਰੇਡ ਵਿੱਚ 25, ਸਰਕਾਰੀ ਸਕੂਲ ਹਰਦੋਖਾਨਪੁਰ ਵਿਖੇ ਸਕਿਉਰਿਟੀ ਵਿੱਚ 25 ਅਤੇ ਆਈ ਟੀ ਵਿੱਚ 28, ਸਰਕਾਰੀ ਸਕੂਲ ਦਾਦੇ ਫਤਹਿ ਸਿੰਘ ਵਿਖੇ ਆਈ ਟੀ ਵਿੱਚ 27 ਅਤੇ ਰਿਟੇਲ ਵਿੱਚ 25, ਸਰਕਾਰੀ ਸਕੂਲ ਅਜੜਾਮ ਵਿਖੇ ਹੈਲਥ ਕੇਅਰ 21 ਅਤੇ ਬਿਊਟੀ ਤੇ ਵੈਲਨੈਸ ਵਿੱਚ 27, ਸਰਕਾਰੀ ਸਕੂਲ ਨਾਰੂ ਨੰਗਲ ਵਿਖੇ ਆਈ ਟੀ ਵਿੱਚ 27 ਅਤੇ ਸਕਿਉਰਿਟੀ ਵਿੱਚ 25, ਸਰਕਾਰੀ ਸਕੂਲ ਮਹਿਲਾਂਵਾਲੀ ਵਿਖੇ ਹੈਲਥ ਕੇਅਰ ਵਿੱਚ 20 ਅਤੇ ਬਿਊਟੀ ਤੇ ਵੈਲਨੈਸ ਵਿੱਚ 20, ਸਰਕਾਰੀ ਸਕੂਲ ਅਜਨੋਹਾ ਵਿਖੇ ਰਿਟੇਲ ਅਤੇ ਸਕਿਉਰਿਟੀ ਵਿੱਚ 23, ਸਰਕਾਰੀ ਸਕੂਲ ਪਨਾਮ ਵਿਖੇ ਸਕਿਉਰਿਟੀ ਵਿੱਚ 30 ਅਤੇ ਹੈਲਥ ਕੇਅਰ ਵਿੱਚ 25, ਸਰਕਾਰੀ ਸਕੂਲ ਭਾਮ ਵਿਖੇ ਸਕਿਉਰਿਟੀ ਵਿੱਚ 29 ਅਤੇ ਬਿਊਟੀ ਤੇ ਵੈਲਨੈਸ ਵਿੱਚ 19, ਸਰਕਾਰੀ ਸਕੂਲ ਖੈਰੜ ਅਛਰਵਾਲ ਵਿਖੇ ਸਕਿਉਰਿਟੀ ਵਿੱਚ 26 ਅਤੇ ਆਈ ਟੀ ਵਿੱਚ 25, ਸਰਕਾਰੀ ਸਕੂਲ ਜਿਆਣ ਚੱਬੇਵਾਲ ਵਿਖੇ ਆਟੋ ਮੋਬਾਇਲ ਵਿੱਚ 28 ਅਤੇ ਹੈਲਥ ਕੇਅਰ ਵਿੱਚ 25, ਸਰਕਾਰੀ ਸਕੂਲ ਦਤਾਰਪੁਰ ਵਿਖੇ ਹੈਲਥ ਕੇਅਰ ਅਤੇ ਆਟੋ ਮੋਬਾਇਲ ਦੋਵਾਂ ਵਿੱਚ 26-26 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਸ੍ਰੀ ਰਾਮਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ੍ਹੇ ਵਿੱਚ ਵੋਕੇਸ਼ਨਲ ਸਿੱਖਿਆ ਦੇਣ ਲਈ ਇਨ੍ਹਾਂ ਟਰੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਟਰੇਡਾਂ ਵਿੱਚ ਨਿਪੁੰਨਤਾ ਹਾਸਲ ਕਰਕੇ ਵਿਦਿਆਰਥੀ ਆਪਣੇ ਪੈਰ੍ਹਾਂ ਤੇ ਖੜੇ ਹੋ ਕੇ ਆਪਣਾ ਆਰਥਿਕ ਪੱਧਰ ਨੂੰ ਸੁਧਾਰ ਸਕਦੇ ਹਨ।

Advertisements

LEAVE A REPLY

Please enter your comment!
Please enter your name here