ਸਿਵਲ ਹਸਪਤਾਲ ਵਿਖੇ ਓ.ਪੀ.ਡੀ ਮਰੀਜਾਂ ਲਈ ਟੋਕਨ ਸਿਸਟਮ ਸ਼ੁਰੂ: ਐਸ.ਡੀ.ਐਮ. ਮੇਜਰ ਅਮਿਤ ਸਰੀਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਆਉਣ ਵਾਲੇ ਮਰੀਜਾਂ ਦੀ ਸਹੂਲੀਅਤ ਲਈ ਟੋਕਨ ਸਿਸਟਮ ਦੀ ਆਰੰਭਤਾ ਐਸ.ਡੀ.ਐਮ. ਹੁਸ਼ਿਆਰਪੁਰ ਮੇਜਰ ਅਮਿਤ ਸਰੀਨ ਵੱਲੋਂ ਕੀਤੀ ਗਈ । ਇਸ ਮੋਕੇ ਉਨਾਂ ਨਾਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾਂ, ਸੀਨੀਅਰ ਮੈਡੀਕਲ  ਅਫਸਰ ਡਾ. ਬਲਦੇਵ ਸਿੰਘ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਅਤੇ ਹੋਰ ਸਟਾਫ ਹਾਜਰ ਸੀ।

Advertisements

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ  ਐਸ.ਡੀ.ਐਮ. ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਰੋਜਾਨਾਂ ਲੱਗਭੱਗ 700 ਤੋਂ 800 ਮਰੀਜ ਇਲਾਜ ਕਰਵਾਉਣ ਵਾਸਤੇ ਆਉਦੇ ਹਨ ਤੇ ਕੋਈ ਸਿਸਿਟਮ ਨਾ ਹੋਣ ਕਾਰਨ ਲੰਮੀਆ ਕਤਾਰਾ ਲੱਗ ਜਾਦੀਆਂ ਹਨ। ਇਸ ਨਾਲ ਮਰੀਜਾਂ ਨੂੰ ਬਹੁਤ ਲੰਬਾਂ ਸਮਾਂ ਖੜੇ ਹੋ ਕੇ ਇੰਤਜਾਰ ਕਰਨਾ ਪੈਦਾ ਸੀ। ਮਰੀਜਾਂ ਦੀ ਮੁਸ਼ਕਲ ਦੂਰ ਕਰਨ ਲਈ ਅੱਜ ਤੋਂ ਟੋਕਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਿਸਟਮ ਦੇ ਸ਼ੁਰੂ ਹੋਣ ਨਾਲ ਮਰੀਜ ਆਪਣਾ ਟੋਕਨ ਪ੍ਰਾਪਤ ਕਰਕੇ ਬੈਚ ਤੇ ਬੈਠ ਕਿ ਉਡੀਕ ਕਰਦੇ ਹੋਏ ਆਪਣਾ ਨੰਬਰ ਆਉਣ ਤੇ ਓ.ਪੀ.ਡੀ ਖਿੜਕੀ ਤੇ ਜਾ ਕੇ ਆਪਣੀ ਪਰਚੀ ਬਣਾਵਾ ਲੈਣਗੇ ਤੇ ਉਹਨਾਂ ਨੂੰ ਕਤਾਰ ਵਿੱਚ ਖੜ ਕੇ  ਲੰਬੇ ਸਮੇ ਤੱਕ  ਇਤਜਾਰ ਨਹੀ ਕਰਨਾ ਪਵੇਗਾ ।

ਇਸ ਮੋਕੇ ਉਹਨਾਂ ਮਰੀਜਾਂ ਦੀ ਸਹੂਲਤ ਬਾਰੇ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਮਰੀਜਾਂ ਨਾਲ ਗੱਲ ਬਾਤ ਵੀ ਕੀਤੀ ਤੇ ਸਿਸਟਮ ਵਿੱਚ ਹੋਰ ਸੁਧਾਰ ਲਿਆਉਣ ਲਈ ਸੁਝਆ ਵੀ ਮੰਗੇ। ਉਹਨਾਂ ਸਿਹਤ ਅਧਿਕਾਰੀਆਂ ਨੂੰ ਮਰੀਜਾਂ ਲਈ ਓ.ਪੀ.ਡੀ ਕਾਉਟਰ ਦੇ ਵਾਸਤੇ ਹੋਰ ਸਟਾਫ  ਲਗਾਉਣ ਵਾਸਤੇ ਕਿਹਾ।

ਇਸ ਮੋਕੇ ਡਾ. ਸਤਪਾਲ ਨੇ ਦੱਸਿਆ ਕਿ ਸਿਸਟਮ ਦੀ ਸਹੂਲਿਅਤ ਨਾਲ ਪਰਚੀ ਬਣਾਉਣ ਵਾਲੇ ਮਰੀਜ ਨੂੰ ਫਾਇਦਾ ਹੋਵੇਗਾ ਕਿਉ ਜੋ ਮਰੀਜ ਲੰਬੇ  ਸਮੇ ਲਈ ਕਤਾਰ ਵਿੱਚ ਖੜਾ ਨਹੀ ਹੋਣਾ ਪਵੇਗਾ ਤੇ ਉਹ ਬੈਚ ਤੇ  ਬੈਠ ਕੇ ਆਪਣੀ ਬਾਰੀ ਦਾ ਇੰਤਜਾਰ ਕਰੇਗਾ । ਇਸ ਸਿਸਟਮ ਨਾਲ ਮਰੀਜਾਂ ਅਤੇ ਸਟਾਫ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀ ਕਰਨਾ ਪਵੇਗਾ । ਉਹਨਾਂ ਇਹ ਵੀ ਕਿਹਾ ਕਿ ਇਹ ਸਿਵਲ ਹਸਪਤਾਲ  ਸਟਾਫ ਲੋਕਾਂ ਨੂੰ  ਹਰ ਸਹੂਲਤ ਦੇਣ ਲਈ ਬਚਨ ਵੱਧ ਹੈ।

LEAVE A REPLY

Please enter your comment!
Please enter your name here