ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਦੇ ਕਰਮਚਾਰੀ ਲੇਟ ਜ਼ੌਨੀ ਦੀ ਥਾਂ ਤੇ ਉਸ ਦੇ ਪੁੱਤਰ ਅਵੀਨਾਸ਼, ਲੇਟ ਸੁਭਾਸ਼ ਚੰਦਰ ਦੀ ਥਾਂ ਤੇ ਉਸ ਦੇ ਪੁੱਤਰ ਰਜਤ ਹੰਸ ਅਤੇ ਲੇਟ ਕ੍ਰਿਸ਼ਨ ਲਾਲ ਦੀ ਥਾਂ ਤੇ ਉਸ ਦੇ ਪੁਤਰ ਜੰਤਿਦਰ ਪਾਲ ਨੂੰ ਤਰਸ ਦੇ ਅਧਾਰ ਤੇ ਨਗਰ ਨਿਗਮ ਵਿਚ ਨਿਯੁਕਤੀ ਪੱਤਰ ਦੇਣ ਤੇ ਉਹਨਾਂ ਨੇ ਮੇਅਰ ਸ਼ਿਵ ਸੂਦ ਦਾ ਧੰਨਵਾਦ ਕੀਤਾ।
ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਂਵਾਲਾ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ। ਮੇਅਰ ਸ਼ਿਵ ਸੂਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਵਿਚ ਸੇਵਾ ਦੌਰਾਨ ਮੌਤ ਹੋਣ ਵਾਲੇ ਕਰਮਚਾਰੀਆਂ ਦੇ ਪੁੱਤਰਾਂ ਵੱਲੋਂ ਨਗਰ ਨਿਗਮ ਦੇ ਦਫ਼ਤਰ ਵਿਚ ਤਰਸ ਦੇ ਅਧਾਰ ਤੇ ਨੌਕਰੀ ਦੇਣ ਲਈ ਮੰਗ ਕੀਤੀ ਸੀ, ਜਿਸ ਸਬੰਧੀ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਚੰਡੀਗੜ ਨੂੰ ਸ਼ਿਫਾਰਿਸ਼ ਸਹਿਤ ਭੇਜਿਆ ਗਿਆ ਸੀ,
ਜਿਸ ਦੀ ਮੰਨਜੂਰੀ ਮਿਲਣ ਤੇ ਉਹਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਦਫ਼ਤਰ ਨਗਰ ਨਿਗਮ ਵਿਚ ਨਿਯੁਕਤੀ ਪੱਤਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਵਲੋਂ ਦਫ਼ਤਰ ਦੇ ਕਰਮਚਾਰੀਆਂ ਦੀ ਭਲਾਈ ਦੇ ਕੰਮਾ ਵੱਲ ਵਿਸ਼ੇਸ਼ ਧਿਆਨ ਦਿੱਤਾ ਰਿਹਾ ਹੈ।