ਬੱਚਿਆ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਲਗਾਏ ਜਾ ਰਹੇ ਹਨ 793 ਬੂਥ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ।  ਭਾਰਤ ਭਾਵੇ ਪੋਲੀਓ ਮੁੱਕਤ ਹੋ ਚੁੱਕਾ ਹੈ ਪਰ ਇਸ ਦੇ ਗੁਆਢੀ ਦੇਸ਼ਾਂ ਵਿੱਚੋ ਪੋਲੀਉ ਦੇ ਕੇਸ  ਮਿਲਣ ਕਾਰਨ ਖਤਰਾਂ ਬਣਿਆ ਰਹਿੰਦਾ ਹੈ, ਜਿਸ ਦੇ ਮੱਦੇ ਨਜਰ ਭਾਰਤ ਸਰਕਾਰ ਵੱਲੋ ਭਾਰਤ ਦਾ ਪੋਲੀਓ ਮੁੱਕਤ ਦੇਸ਼ ਦਾ ਦਰਜਾ ਬਰਕਾਰ ਰੱਖਣ ਲਈ ਕੌਮੀ ਪਲਸ ਪੋਲੀਉ ਦਿਵਸ ਮਿਤੀ 19 ਜਨਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ । ਇਸ ਦਿਨ ਜਿਲਾਂ ਹੁਸ਼ਿਆਰਪੁਰ ਦੇ 0 ਤੋਂ 5 ਸਾਲ ਤੱਕ ਦੇ 1 ਲੱਖ 57 ਹਜਾਰ 432 ਬੱਚਿਆ ਨੂੰ ਪੋਲੀਉ ਬੂੰਦਾਂ ਪਿਲਾਉਣ ਲਈ 793 ਬੂਥ ਲਗਾਏ ਜਾ ਰਹੇ ਹਨ । ਇਹ  ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਅੱਜ ਜਨ ਜਾਗਰੂਕਤਾ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇਣ ਮੋਕੇ ਦਿੱਤੀ ।
ਇਸ ਮੋਕੇ ਜਿਲਾਂ ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਸ਼ਹਿਰੀ ਵਸਨੀਕਾਂ ਨੂੰ ਇਸ ਮਹਿੰਮ ਬਾਰੇ ਜਾਣਕਾਰੀ ਦੇਣ ਲਈ 8 ਰਿਕਸਾਂ ਵੱਖ ਵੱਖ ਖੇਤਰਾਂ ਵਿੱਚ ਮਾਇਕਿੰਗ ਕਰਨ ਲਈ ਭੇਜੇ ਗਏ ਹਨ। ਉਹਨਾਂ ਮਾਪਿਆ ਨੂੰ ਅਪੀਲ ਕੀਤੀ 19 ਜਨਵਰੀ ਨੂੰ ਨਜਦੀਕੀ ਬੂਥਾਂ ਤੇ ਲਿਜਾ ਕੇ ਆਪਣੇ ਬੱਚਿਆ ਨੂੰ ਪੋਲੀਉ ਬੂੰਦਾਂ ਪਿਲਾਈਆਂ ਜਾਣ । ਜੇਕਰ ਕੋਈ ਬੱਚਾਂ ਇਸ ਦਿਨ ਪੋਲੀਉ ਬੂੰਦਾਂ ਪੀਣ ਤੋ ਵਾਝਾਂ ਰਹਿ ਜਾਦਾ ਹੈ ਤਾਂ 20 ਅਤੇ 21 ਜਨਵਰੀ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਬੱਚਿਆਂ ਨੂੰ ਪੋਲੀਉ ਬੂੰਦਾ ਪਿਲਾਉਣਗੀਆਂ ।

Advertisements

ਇਸ ਮੋਕੇ  ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ , ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ, ਡਾ. ਸਤਪਾਲ ਗੋਜਰਾਂ ਡੀ.ਐਮ ਸੀ. ਡਾ ਸੁਰਿਦੰਰ ਸਿੰਘ ਜਿਲਾ ਸਿਹਤ ਅਫਸਰ, ਤ੍ਰਿਸ਼ਲਾਂ ਕੁਮਾਰੀ ਪ੍ਰਿੰਸੀਪਲ ਮ. ਹ.ਵ. ਸਿਖਲਾਈ ਸਕੂਲ, ਅਮਨਦੀਪ ਸਿੰਘ ਬੀ.ਸੀ.ਸੀ ਅਤੇ ਹੋਰ ਸਟਾਫ ਹਾਜਰ ਸੀ।

LEAVE A REPLY

Please enter your comment!
Please enter your name here