ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਵਲੋਂ ਸੂਬਾ ਪੱਧਰੀ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

ਮਾਹਿਲਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਉਤਸਵ ਸੰਤ ਸੁਰਜੀਤ ਦਾਸ ਮੁੱਖ ਸੰਚਾਲਕ ਡੇਰਾ ਸੰਤ ਚੁੱਪ ਦਾਸ ਜੀ ਢਾਡਾ ਖੁਰਦ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਚੇਅਰਮੈਨ ਸੰਤ ਮਹਿੰਦਰ ਪਾਲ ਪੰਡਵਾ, ਖਜਾਨਚੀ ਸੰਤ ਜਸਵਿੰਦਰ ਸਿੰਘ ਨਾਂਗਿਆਂ ਦਾ ਡੇਰਾ ਸੱਚ ਖੰਡ ਡਾਂਡੀਆਂ ਨੇ ਸਾਂਝੇ ਤੋਰ ਤੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੂਬਾ ਪੱਧਰੀ  643ਵਾਂ ਪ੍ਰਕਾਸ਼ ਪੁਰਬ 21 ਫਰਵਰੀ ਨੂੰ ਡੇਰਾ ਸੰਤ ਚੁੱਪ ਦਾਸ ਢਾਡਾ ਖੁਰਦ ਵਿਖੇ ਮਨਾਇਆ ਜਾ ਰਿਹਾ ਹੈ ।

Advertisements

ਜਿਸ ਵਿੱਚ 19 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਜਿਨ•ਾਂ ਦੇ ਭੋਗ 21 ਫਰਵਰੀ ਪਾਏ ਜਾਣਗੇ ਉਪਰੰਤ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾ ਵਾਚਕ, ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਮਹਾਂਪੁਰਸ਼ ਸੰਗਤ ਨੂੰ ਨਾਮ ਬਾਣੀ ਨਾਲ ਜੋੜਨਗੇ। ਇਸ ਸਬੰਧੀ ਸੰਤ ਸੁਰਜੀਤ ਦਾਸ ਢਾਡਾ ਖੁਰਦ ਨੇ ਸੰਗਤ ਨੂੰ ਸੰਗਤ ਨੂੰ ਤਨ, ਮਨ, ਧਨ ਨਾਲ ਸੇਵਾ ਕਰਨ ਦੀ ਅਪੀਲ ਕਰਦੇ ਹੋਏ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੰਤ ਸੁਰਜੀਤ ਦਾਸ ਢਾਡਾ ਖੁਰਦ, ਸੰਤ ਟਹਿਲ ਨਾਥ ਪ੍ਰਚਾਰ ਸਕੱਤਰ, ਸੰਤ ਬੇਲਾ ਦਾਸ ਸਕੱਤਰ, ਸੰਤ ਸ਼ਾਮ ਲਾਲ ਝੰਡੇਰ ਖੁਰਦ, ਸੰਤ ਬਿਸ਼ੰਵਰ ਦਾਸ ਕੋਟਲਾ, ਸੰਤ ਓਮ ਲਾਲ ਨੂਰਪੁਰ, ਸੰਤ ਕਰਤਾਰ ਦਾਸ ਟੂਟੋਮਜਾਰਾ, ਸੰਤ ਸਤਨਾਮ ਦਾਸ ਪੰਡੋਰੀ ਲੱਧਾ ਸਿੰਘ, ਸੰਤ ਮੋਹਣ ਦਾਸ ਲਖਨਪਾਲ, ਸੰਤ ਮਹਿੰਦਰ ਦਾਸ ਬੀਰਮਪੁਰ, ਸੰਤ ਜਗਦੀਪ ਸਿੰਘ ਲਖਨਪਾਲ, ਸੰਤ ਹਾਕਮ ਦਾਸ ਸੰਧਵਾਂ, ਸੰਤ ਹਰੀਪਾਲ ਪੰਡਵਾ, ਸੰਤ ਉਮੇਸ਼ ਦਾਸ ਪ੍ਰੇਮਪੁਰਾ, ਸੰਤ ਸਰੂਪ ਗਿਰ ਰਾਹੋਂ, ਸੰਤ ਮਨਪ੍ਰੀਤ ਢਾਡਾ ਖੁਰਦ, ਸੰਤ ਦਲਜੀਤ ਸਿੰਘ ਸੋਢੀ, ਸੰਤ ਸਰੂਪ ਨਾਥ ਝਿੱਕਾ, ਸੰਤ ਆਤਮਾ ਦਾਸ ਅੱਪਰਾ, ਮਾਸਟਰ ਗੁਰਨਾਮ ਸਿੰਘ, ਸਮਾਜ ਸੇਵਕ ਸੁਰਜੀਤ ਖੇੜਾ, ਬਾਲ ਕਿਸ਼ਨ, ਗਿਆਨੀ ਨਾਜਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਮਹਾਂਪੁਰਸ਼ ਹਾਜਰ ਸਨ।

LEAVE A REPLY

Please enter your comment!
Please enter your name here