ਸਿਵਲ ਸਰਜਨ ਨੇ ਲੈਪਰੋਸੀ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਹਰ ਦਿਲ ਚੋ ਉਠੇ ਅਵਾਜ,  ਲੈਪਰੋਸੀ ਰਹਿਤ ਹੋਵੇ ਸਮਾਜ, ਵਿਸ਼ਵ ਲੈਪਰੋਸੀ ਦਿਵਸ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਦਿਵਸ ਮੋਕੇ ਸਿਹਤ ਵਿਭਾਗ ਵੱਲੋ ਦਫਤਰ ਸਿਵਲ ਸਰਜਨ ਤੋ ਇਕ ਜਾਗਰੂਕਤਾ ਰੈਲੀ ਕਰਕੇ ਲੋਕਾਂ ਨੂੰ ਲੈਪਰੋਸੀ ਰੋਗ ਦੇ ਬਾਰੇ ਜਾਗਰੂਕਤਾ ਕੀਤਾ ਗਿਆ। ਇਸ ਰੈਲੀ ਨੂੰ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਝੰਡੀ ਦੇ ਕੇ ਸਿਵਲ ਹਸਪਤਾਲ ਫਗਵਾੜਾ ਰੋਡ ਲਈ ਰਵਾਨਾ ਕੀਤਾ । ਇਸ ਮੋਕੇ ਉਹਨਾਂ ਦੇ ਨਾਲ ਪ੍ਰੋਗਰਾਮ ਅਫਸਰ ਲੈਪਰੋਸੀ ਡਾ ਸ਼ਾਮ ਸ਼ੁੰਦਰ ਸ਼ਰਮਾ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ. ਰਜਿੰਦਰ ਰਾਜ, ਡਾ. ਗੁਰਦੀਪ ਸਿੰਘ ਕਪੂਰ, ਡਾ.  ਸ਼ਲੈਸ਼ ਕੁਮਾਰ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਪ੍ਰਿੰਸੀਪਲ ਤ੍ਰੀਸ਼ਲਾਂ ਕੁਮਾਰੀ ਹੋਰ ਅਧਿਕਾਰੀ ਹਾਜਰ ਸਨ ।

Advertisements

ਇਸ ਮੋਕੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਜਿਲੇ ਵਿੱਚ ਪਿਛਲੇ ਸਾਲ 25 ਦੇ ਕਰੀਬ ਲੋਪਰੋਸੀ ਦੇ ਮਰੀਜ ਇਲਾਜ ਅਧੀਨ ਹਨ ਅਤੇ ਇਸ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁੱਫਤ ਹੁੰਦਾਂ ਹੈ । ਚਮੜੀ ਤੇ ਹਲਕੇ ਗੁਲਾਬੀ ਰੰਗ ਦਾ, ਸੁੰਨ ਵਾਲਾਂ ਨਿਸ਼ਾਨ ਇਸ ਰੋਗ ਦੀ ਨਿਸ਼ਾਨੀ ਹੈ ਅਤੇ ਜਲਦ ਜਾਂਚ,  ਇਲਾਜ ਨਾਲ ਇਸ ਰੋਗ ਨਾਲ ਸਰੀਰ ਤੇ ਪਹਿਣ ਵਾਲੇ ਬੂਰੇ ਪ੍ਰਭਾਵਾਂ ਤੋ ਬਚਿਆ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਪਿੰਡ ਪੱਧਰ ਤੇ ਆਸ਼ਾ ਵਰਕਰ, ਏ. ਐਨ. ਐਮ. ਤੇ ਫੀਲਡ ਸਟਾਫ ਵੱਲੋ ਇਸ ਰੋਗ ਦੀ ਪਹਿਚਾਣ ਕਰਕੇ ਇਲਾਜ ਲਈ ਸਿਹਤ ਸੰਸਥਾਂ ਤੇ ਭੇਜਿਆ ਜਾਦਾ ਹੈ, ਡਾ. ਸ਼ਾਮ ਸੁੰਦਰ ਸਰਮਾਂ ਜਿਲਾ ਪ੍ਰੋਗਰਾਮ ਅਫਸ਼ਰ ਐਨ. ਐਲ. ਈ. ਪੀ. ਦੱਸਿਆ ਕਿ ਕੁਸ਼ਟ ਰੋਗ ਪਿਛਲੇ ਜਨਮਾਂ ਦਾ ਸਰਾਪ ਨਹੀ ਹੈ ਸਗੋ ਇਹ ਇਕ ਬੈਕਟੀਰੀਆਂ ਨਾਲ ਪੈਦਾਂ ਹੋਣ ਵਾਲੀ ਬਿਮਾਰੀ ਹੈ ਅਤੇ ਇਲਾਜ ਯੋਗ ਹੈ ।

ਅੱਜ ਦੀ ਇਸ ਜਾਗਰੂਕਤਾ ਰੈਲੀ ਦਾ ਅਦੇਸ਼ ਲੋਕਾਂ ਵਿੱਚ ਇਸ ਬਿਮਾਰੀ ਬਾਰੇ ਭਰਮ ਭੁਲੇਖੇ ਦੂਰ ਕਰਦੇ ਹੋਏ ਲੈਪਰੋਸੀ ਦੇ ਮਰੀਜਾਂ ਨਾਲ ਪਿਆਰ ਭਰਿਆ ਵਿਵਹਾਰ ਅਤੇ ਕੁਸ਼ਟ ਮੁੱਕਤ ਸਮਾਜ ਦੀ ਸਿਰਜਣਾ ਕਰਨਾ ਹੈ। ਇਸ ਲੜੀ ਵੱਜੋ ਕੁਸ਼ਟ ਆਸਰਮ ਵਿਖੇ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਕੁਸ਼ਟਮ ਆਸਰਮ ਦੇ ਵਿਸ਼ਦਿਆ ਲਈ ਫੱਲ ਫਰੂਟ, ਦਵਾਈਆਂ ਅਤੇ ਪੱਟੀਆ ਆਦਿ ਵੰਡ ਕਰਨ ਤੋ ਇਲਾਵਾਂ  ਜਾਗਰੂਕਤਾ ਗਤੀ ਵਿਧੀ ਵੀ ਕੀਤੀ ਗਈ।

LEAVE A REPLY

Please enter your comment!
Please enter your name here