ਪਿੰਡ ਮਹਿਮਦੋਵਾਲ ਕਲਾਂ ਵਿਖੇ ਲਗਾਇਆ ਗਿਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਲਾਕ ਮਾਹਿਲਪੁਰ ਦੇ ਪਿੰਡ ਮਹਿਮਦੋਵਾਲ ਕਲਾਂ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ। ਡਿਪਟੀ ਡਾਇਰੈਕਟਰ ਡੇਅਰੀ ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।

Advertisements

ਕੈਂਪ ਦੌਰਾਨ ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਡਾ. ਕੁਲਭੂਸ਼ਨ ਗਿਲਹੋਤਰਾ ਨੇ ਪਸ਼ੂਆਂ ਦੀਆਂ ਆਮ ਬੀਮਾਰੀਆਂ ਬਾਰੇ, ਏ.ਡੀ. ਫੋਡਰ (ਰਿਟਾ:) ਮਨਜੀਤ ਸਿੰਘ ਨੇ ਪਸ਼ੂਆਂ ਦੀ ਖੁਰਾਕ, ਚਾਰੇ ਤੋਂ ਅਚਾਰ ਬਣਾਉਣ ਅਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਹਰਮਿੰਦਰ ਸਿੰਘ ਨੇ ਮੱਛੀ ਪਾਲਣ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਡੇਅਰੀ ਵਿਕਾਸ ਇੰਸਪੈਕਟਰ ਹਰਵਿੰਦਰ ਸਿੰਘ ਨੇ ਡੇਅਰੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਵਿਭਾਗ ਵਲੋਂ ਵੱਖ-ਵੱਖ ਕੰਪੋਨੈਂਟਾਂ ‘ਤੇ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ।

ਏਰੀਆ ਇੰਚਾਰਜ ਅਡਵਾਂਟਾ ਕੰਪਨੀ ਬਲਵਿੰਦਰ ਸਿੰਘ ਨੇ ਮੱਖਣ ਘਾਹ ਅਤੇ ਨਿਊਟਰੀ ਫੀਡ ਬਾਰੇ, ਤਰਲੋਚਨ ਸਿੰਘ ਨੇ ਵਰਮੀ ਕੰਪੋਸਟ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡੇਅਰੀ ਵਿਕਾਸ ਇੰਪਸੈਕਟਰ ਯੋਗੇਸ਼ਵਰ, ਡੇਅਰੀ ਫੀਲਡ ਸਹਾਇਕ ਅਮਨਜੋਤੀ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਇਸ ਮੌਕੇ ਵਿਲੀਅਮ ਅਤੇ ਅਸ਼ਵਨੀ ਕੁਮਾਰ ਵਲੋਂ ਹਾਜ਼ਰ ਡੇਅਰੀ ਫਾਰਮਰਾਂ ਨੂੰ ਹਰੇ ਚਾਰੇ ਦਾ ਅਚਾਰ ਅਤੇ ਹੇਅ ਬਾਰੇ ਸੀ.ਡੀ. ਵਿਖਾਈ ਗਈ।

LEAVE A REPLY

Please enter your comment!
Please enter your name here