ਸਾਫ ਪਾਣੀ ਦਾ ਪ੍ਰਬੰਧ ਜਲਦ ਨਾ ਕੀਤਾ ਨਗਰ ਕੌਂਸਲ ਦੇ ਖਿਲਾਫ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ : ਸੋਨੀ

ਗੜਸ਼ੰਕਰ(ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਨਗਰ ਕੌਂਸਲ ਗੜਸ਼ੰਕਰ ਅਧੀਨ ਸ਼ਹਿਰ ਦੇ ਕਈ ਵਾਰਡਾਂ ਚ ਪੀਣ ਵਾਲੇ ਗੰਧਲੇ ਪਾਣੀ ਕਾਰਨ ਪੀਲੀਏ ਦੇ ਮਰੀਜ਼ਾਂ ਚ ਵਾਧਾ ਹੋਣ ਕਰਕੇ ਅੱਜ ਗੜਸ਼ੰਕਰ ਚ ਸਮਾਜ ਸੇਵੀ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ  ਵੱਖ-ਵੱਖ ਸਮਾਜਿਕ ਸੰਸਥਾਵਾਂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਸ਼ਹਿਰ ਦੇ ਮਿਉਂਸਿਪਲ ਕੌਂਸਲਰਾਂ ਤੇ ਪੀਲੀਏ ਤੋਂ ਪ੍ਰਭਾਵਿਤ ਮਰੀਜਾਂ ਦੇ ਰਿਸ਼ਤਦਾਰਾਂ  ਨੇ ਹਿਸਾ ਲਿਆ। ਮੀਟਿੰਗ ਚ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਸਾਫ ਪਾਣੀ ਦੇਣ ਚ ਕੋਤਾਹੀ ਵਰਤੀ ਗਈ ਜਿਸ ਕਰਕੇ ਸ਼ਹਿਰ ਦੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

Advertisements

ਮੀਟਿੰਗ ਚ ਇਕੱਤਰ ਆਗੂਆਂ ਨੇ ਕਿਹਾ ਕਿ ਇਸ ਸੰਬਧੀ ਇਕ ਮੰਗ ਪੱਤਰ  ਸੋਮਵਾਰ ਨੂੰ ਐਸ.ਡੀ.ਐਮ ਗੜਸ਼ੰਕਰ ਨੂੰ ਦਿੱਤਾ ਜਾਵੇਗਾ। ਜੇਕਰ ਨਗਰ ਕੌਂਸਲ ਵਲੋਂ ਸ਼ਹਿਰ ਦੀ ਸਫ਼ਾਈ ਤੇ ਪੀਣ ਵਾਲੇ ਸਾਫ ਪਾਣੀ ਦਾ ਜਲਦ ਪ੍ਰਬੰਧ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਚ ਨਗਰ ਕੌਂਸਲ ਦੀ ਕਾਰਜਪ੍ਰਣਾਲੀ ਦੇ ਖਿਲਾਫ ਰੋਹ ਭਰਭੂਰ ਧਰਨਾ ਦਿੱਤਾ ਜਾਵੇਗਾ। ਕੌਂਸਲਰ ਸ਼੍ਰੀ ਬੰਗੜ ਨੇ ਕਿਹਾ ਕਿ  ਕੌਂਸਲ ਵਲੋਂ ਮਹੀਨੇ ਦੇ ਸਫਾਈ ਲਈ 2 ਲੱਖ 86 ਹਜਾਰ ਰੁਪਏ ਖਰਚੇ ਜਾਂਦੇ ਹਨ ਪਰ ਟੈਲੀਫੋਨ ਐਕਸਚੇਂਜ ਦੇ ਲਾਗੇ ਗੰਦਗੀ ਦੇ ਬੇਸ਼ੁਮਾਰ ਢੇਰ ਲਗੇ ਹੋਏ ਹਨ। ਜਿਸ ਦੇ ਸੰਬਧ ਚ ਡਿਪਟੀ ਡਾਇਰੈਕਟਰ ਲੋਕਲ ਸਰਕਾਰ ਨੂੰ ਇਕ ਵਫਦ ਦੇ ਤੋਰ ਤੇ ਮਿਲ ਚੁੱਕੇ ਹਨ।

ਇਸ ਮੌਕੇ ਤੇ ਕੌਂਸਲਰ ਸੋਮ ਨਾਥ ਬੰਗੜ, ਹਰਿੰਦਰ ਸਿੰਘ ਮਾਨ, ਪਾਵਨ ਕੁਮਾਰ, ਬਲਵਿੰਦਰ ਸਿੰਘ ਗੜਸ਼ੰਕਾਰੀ,ਚਰਨਜੀਤ ਸਿੰਘ ਚੰਨੀ, ਕਿਸ਼ਨ ਚੰਦ, ਗੁਰਦਿਆਲ ਸਿੰਘ ਭਨੋਟ, ਪਰਵਿੰਦਰ ਸਿੰਘ ਮਾਹਲਪੁਰੀ, ਮਨਜਿੰਦਰ ਸਿੰਘ ਪੇਂਸਰਾ, ਹਰਭਜਨ ਦਾਸ, ਨਛੱਤਰ ਪਾਲ, ਸਤਪਾਲ ਸਿੰਘ, ਗਿਆਨ ਚੰਦ, ਸੂਬੇਦਾਰ ਪ੍ਰਿਤਪਾਲ ਸਿੰਘ, ਮਾਸਟਰ ਜੀਤ ਰਾਮ, ਡਾਕਟਰ ਸੁਨੀਲ ਕੁਮਾਰ ਤੋਂ ਇਲਾਵਾ ਸ਼ਹਿਰ ਵਾਸੀ ਹਾਜਿਰ ਸਨ।

LEAVE A REPLY

Please enter your comment!
Please enter your name here