ਐਕਸ਼ਨ ਇੰਡੋਰ ਕ੍ਰਿਕੇਟ ਫੈਡਰੇਸ਼ਨ ਨੇ ਕ੍ਰਿਕੇਟ ਖੇਡ ਗਤੀਵਿਧੀਆਂ ਕੀਤੀਆਂ ਰੱਦ

ਗੜਸ਼ੰਕਰ ( ਦ ਸਟੈਲਰ ਨਿਊਜ਼),ਰਿਪੋਰਟ: ਹਰਦੀਪ ਚੌਹਾਨ। ਐਕਸ਼ਨ ਇਨਡੋਰ ਕ੍ਰਿਕੇਟ ਫੈਡਰੇਸ਼ਨ ਦੇ ਸੰਸਥਾਪਕ ਕੋਚ ਕਮਲ ਕਿਸ਼ੋਰ ਨੂਰੀ ਨੇ ਦੱਸਿਆ ਕਿ ਉਹਨਾਂ ਦੇ ਅਧਿਕਾਰਕ ਖੇਤਰ ਵਿੱਚ ਕੰਮ ਕਰ ਰਹੀਆਂ ਇੰਨਡੋਰ ਕ੍ਰਿਕੇਟ ਰਾਜ ਪੱਧਰੀ ਇਕਾਈਆਂ ਦੇ ਮੈਂਬਰਾਂ ਨੂੰ ਕੋਰੋਨਾ ਵਾਇਰਸ ਵਰਗੀ ਬਿਮਾਰੀ ਦੇ ਚਲਦਿਆਂ ਹਰੇਕ ਪ੍ਰਕਾਰ ਦੀ ਖੇਡ ਗਤੀਵਿਧੀਆਂ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ।

Advertisements

ਉਹਨਾਂ ਦੱਸਿਆ ਕਿ ਜਿੰਨੀ ਦੇਰ ਤਕ ਕੋਰੋਨਾ ਵਾਇਰਸ ਤੋਂ ਸਮੁੱਚੇ ਭਾਰਤ ਨੂੰ ਨਿਜਾਤ ਨਹੀਂ ਮਿਲ ਜਾਂਦੀ ਉਨੀਂ ਦੇਰ ਤੱਕ ਕਿਸੇ ਵੀ ਕੋਮੀ ਅਤੇ ਰਾਜ ਪੱਧਰੀ ਮੁਕਾਬਲੇ, ਟਰਾਇਲਾਂ ਤੇ ਟੀਮਾਂ ਦੀ ਸ਼ਮੂਲੀਅਤ ਤੇ ਰੋਕ ਰਹੇਗੀ।

ਭਾਰਤ ਅਤੇ ਰਾਜ ਸਰਕਾਰਾਂ ਵੱਲੋਂ ਜਾਰੀ ਕੀਤੇ ਸੁਰੱਖਿਆ ਹੁਕਮਾਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹੀ ਅਗਲੇ ਕ੍ਰਿਕੇਟ ਟੂਰਨਾਮੈਂਟਾਂ, ਟਰਾਇਲਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਫੈਡਰੇਸ਼ਨ ਦੇ ਅਹੁਦੇਦਾਰ, ਮੈਂਬਰ ਤੇ ਖਿਡਾਰੀ ਦੇਸ਼ ਦੀ ਜਨਤਾ ਦੇ ਨਾਲ ਹਨ। ਉਹ ਕਿਸੇ ਵੀ ਨਿੱਜੀ ਸਵਾਰਥ ਤੇ ਧੜੇਬੰਦੀ ਤੋਂ ਪਰੇ ਰਹਿੰਦੇ ਹੋਏ ਸਮੁੱਚੀ ਮਾਨਵਤਾ ਦੀ ਭਲਾਈ ਲਈ ਤਿਆਰ ਹਨ।

ਉਹਨਾਂ ਕਿਹਾ ਕਿ ਰਾਜ ਪੱਧਰੀ ਤੇ ਖੇਡ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਖਿਡਾਰੀਆਂ ਨੂੰ ਉਥੋਂ ਦੀ ਰਾਜ, ਜਿਲਾ ਪ੍ਰਸ਼ਾਸ਼ਨ ਤੇ ਸਿਹਤ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਸਹਿਯੋਗ ਲੈਣ ਤੇ ਦੇਣ ਲਈ ਵੀ ਅਪੀਲ ਕੀਤੀ ਗਈ ਹੈ। ਕੋਮਾਂਤਰੀ ਕੋਚ ਕਮਲ ਕਿਸ਼ੋਰ ਨੂਰੀ ਨੇ ਕਿਹਾ ਕਿ ਉਹ ਇਸ ਘੜੀ ਵਿੱਚ ਮਨੁੱਖੀ ਸੇਵਾ ਲਈ ਵਚਨਬੱਧ ਹਨ।

LEAVE A REPLY

Please enter your comment!
Please enter your name here