ਨੈਸ਼ਨਲ ਪਪੂਲੈਸ਼ਨ ਰਜਿਸਟਰ ਦੇ ਸਰਵੇਖਣ ਦਾ ਕੰਮ 1 ਨਵੰਬਰ ਤੋਂ ਸ਼ੁਰੂ

7 - Copy (2)

ਹੁਸ਼ਿਆਰਪੁਰ, 09 ਸਤੰਬਰ: ਪੰਜਾਬ ਰਾਜ ਵਿਚ 01 ਨਵੰਬਰ ਤੋਂ 30 ਨਵੰਬਰ 2015 ਤੱਕ ਐਨ.ਪੀ.ਆਰ. (ਨੈਸ਼ਨਲ ਪਪੂਲੈਸ਼ਨ ਰਜਿਸਟਰ ) ਦੇ ਦੂਜੇ ਪੜਾਅ ਦਾ ਕੰਮ ਸ਼ੁਰੂ ਹੋ ਰਿਹਾ ਹੈ। ਜਿਸ ਦੌਰਾਨ ਗਿਣਤੀਕਾਰਾਂ ਵੱਲੋਂ ਘਰ-ਘਰ ਜਾਂ ਕੇ ਸਾਲ 2010-11 ਦੌਰਾਨ ਸੈਂਸਜ਼ ਦੇ ਨਾਲ-ਨਾਲ ਤਿਆਰ ਕੀਤਾ ਗਿਆ ਐਨ.ਪੀ.ਆਰ.(ਨੈਸ਼ਨਲ ਪਪੂਲੈਸ਼ਨ ਰਜਿਸਟਰ) ਨੂੰ ਮੋਬਾਇਲ ਨੰਬਰ ਅਤੇ ਅਧਾਰ ਕਾਰਡ ਸ਼ਾਮਲ ਕਰਨ ਉਪਰੰਤ ਅਪਡੇਟ ਦਾ ਕੰਮ ਕੀਤਾ ਜਾਵੇਗਾ। ਇਸ ਸਰਵੇਖਣ ਦੌਰਾਨ ਜੇਕਰ ਐਨ.ਪੀ .ਆਰ .( ਨੈਸ਼ਨਲ ਪਪੂਲੈਸ਼ਨ ਰਜਿਸਟਰ ) ਵਿਚ ਪਹਿਲਾਂ ਕੋਈ ਨਾਂ ਗਲਤ ਲਿਖਿਆਂ ਗਿਆ ਹੋਵੇ ਤਾਂ ਉਸ ਨੂੰ ਠੀਕ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੋ ਨਵੇਂ ਮਕਾਨ ਬਣੇ ਹਨ, ਉਨ੍ਹਾਂ ਨੂੰ ਵੀ ਇਸ ਸਰਵੇ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧ ਵਿਚ ਸੈਸ਼ਜ  ਵਿਭਾਗ ਪੰਜਾਬ ਵੱਲੋਂ ਡਾਇਰੈਕਟਰ, ਲੋਕਲ ਬਾਡੀਜ਼ ਦੀ ਪ੍ਰਧਾਨਗੀ ਹੇਠ ਇਕ ਵੀਡੀਓ ਕਾਨਫੰਰਸ ਕਰਵਾਈ ਗਈ। ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ ਚਾਬਾ ਅਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਅੰਨਦ ਸਾਗਰ ਸਰਮਾ ਨੇ ਭਾਗ ਲਿਆ। ਵੀਡੀਓ  ਕਾਨਫੰਰਸ  ਦੋਰਾਨ ਦੱਸਿਆ ਗਿਆ ਕਿ ਐਨ.ਪੀ .ਆਰ .( ਨੈਸ਼ਨਲ ਪਪੂਲੈਸ਼ਨ ਰਜਿਸਟਰ ) ਲਈ 30 ਸਤਬੰਰ 2015 ਤੱਕ ਕਰਮਚਾਰੀਆਂ ਦੀਆਂ ਡਿਊਟੀਆਂ  ਲਗਾ ਦਿੱਤੀਆਂ ਜਾਣਗੀਆਂ ਅਤੇ 1 ਨਵੰਬਰ ਤੋਂ 30 ਨਵਬੰਰ 2015 ਤੱਕ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਕ ਗਿਣਤੀਕਾਰ ਨੂੰ 2 ਤੋਂ 4 ਤੱਕ ਗਿਣਤੀਕਾਰ ਬਲਾਕ ਦਿੱਤੇ ਜਾਣਗੇ ਅਤੇ ਇਸ ਕੰਮ ਲਈ ਇਕ ਗਿਣਤੀਕਾਰ ਨੂੰ 1500 ਰੁਪਏ ਮਾਨਭੇਟਾ ਪ੍ਰਤੀ ਗਿਣਤੀਕਾਰ ਬਲਾਕ ਦੇ ਹਿਸਾਬ ਨਾਲ ਦਿੱਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਚਾਬਾ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਗਰ ਨਿਗਮ ਵਿਚ ਪੈਂਦੇ ਏਰੀਏ ਵਿਚ ਐਨ.ਪੀ .ਆਰ .(ਨੈਸ਼ਨਲ ਪਪੂਲੈਸ਼ਨ ਰਜਿਸਟਰ) ਦੀ ਅਪਡੇਸ਼ਨ ਦਾ ਕੰਮ ਕਮਿਸ਼ਨਰ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ ਅਤੇ ਬਾਕੀ ਏਰੀਏ ਵਿਚ ਐਨ.ਪੀ .ਆਰ .( ਨੈਸ਼ਨਲ ਪਪੂਲੈਸ਼ਨ ਰਜਿਸਟਰ ) ਦੀ ਅਪਡੇਸ਼ਨ ਦਾ ਕੰਮ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਕੀਤਾ ਜਾਵੇਗਾ। ਪੇਂਡੂ ਖੇਤਰ ਵਿਚ ਤਹਿਸੀਲਦਾਰਾਂ ਨੂੰ ਅਤੇ ਸ਼ਹਿਰੀ ਖੇਤਰ ਵਿਚ ਕਾਰਜਸਾਧਕ ਅਫ਼ਸਰਾਂ ਨੂੰ ਚਾਰਜ ਅਫ਼ਸਰ ਲਗਾਇਆ ਗਿਆ ਹੈ। ਚਾਰਜ ਅਫ਼ਸਰਾਂ ਵੱਲੋਂ ਇਸ ਸਰਵੇ ਲਈ ਗਿਣਤੀਕਾਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਸ੍ਰੀ ਚਾਬਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕੇ ਇਸ ਕੰਮ ਲਈ ਲਗਾਏ ਗਏ ਗਿਣਤੀਕਾਰਾਂ ਨੂੰ ਸਹੀ ਸੂਚਨਾ ਮੁਹੱਈਆ ਕਰਵਾਉÎਣ ਵਿਚ ਸਹਿਯੋਗ ਦੇਣ ਤਾਂ ਜੋ ਆਮ ਲੋਕਾਂ ਨੂੰ ਭਵਿੱਖ ਵਿਚ ਕੇਂਦਰ ਜਾਂ ਰਾਜ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਯੋਜਨਾ ਦਾ ਲਾਭ ਮਿਲ ਸਕੇ।

Advertisements

LEAVE A REPLY

Please enter your comment!
Please enter your name here