ਕੋਰੋਨਾ ਦਾ ਮਾਮਲਾ ਆਇਆ ਮਾਹਮਣੇ, ਪ੍ਰਸ਼ਾਸਨ ਨੇ ਪਿੰਡ ਕੀਤਾ ਸੀਲ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਦੇ ਸੁਜਾਨਪੁਰ ਦੀ ਰਹਿਣ ਵਾਲੀ 75 ਸਾਲ ਦੀ ਮਹਿਲਾ ਰਾਜ ਰਾਣੀ ਜਿਸ ਦਾ ਕਰੋਨਾ ਟੈਸਟ ਪਾਜਟਿਵ ਹੈ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਹਨਾਂ ਦੱਸਿਆ ਕਿ ਰਾਜ ਰਾਣੀ ਜੋ ਮੁਹੱਲਾ ਸੇਖਾ ਸੁਜਾਨਪੁਰ ਜਿਲਾ ਪਠਾਨਕੋਟ ਦੀ ਰਹਿਣ ਵਾਲੀ ਹੈ। ਰਾਜ ਰਾਣੀ ਕਰੀਬ 1 ਅਪ੍ਰੈਲ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਆਈ ਸੀ। ਇਹ ਡਾਈਵਟੀਜ ਦੀ ਮਰੀਜ ਹੈ ਅਤੇ ਛਾਤੀ ਚੋ ਦਰਦ ਹੁੰਦਾ ਸੀ। ਸਿਵਲ ਸਰਜਨ ਦੇ ਅਨੁਸਾਰ ਰਾਜ ਰਾਣੀ ਦੀ ਸਿਹਤ ਜਿਆਦਾ ਖਰਾਬ ਹੋਣ ਕਾਰਨ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ।

Advertisements

ਉਹਨਾਂ ਦੱਸਿਆ ਕਿ ਰਾਜ ਰਾਣੀ ਦੇ ਪਰਿਵਾਰ ਵਿੱਚ ਕਰੀਬ 9 ਮੈਂਬਰ ਹਨ ਅਤੇ ਸਾਂਝੇ ਰਹਿੰਦੇ ਸਨ। ਜਿਲਾ ਪ੍ਰਸਾਸਨ ਵੱਲੋਂ ਇੱਕ ਤਿੰਨ ਮੈਂਬਰਾਂ ਦੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਜਿਸ ਵਿੱਚ ਏ.ਡੀ.ਸੀ.(ਜ), ਡੀ.ਐਸ.ਪੀ. ਅਤੇ  ਐਸ.ਐਮ.ਓ. ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰੇਗੀ ਕਿ ਇਹ ਪਰਿਵਾਰ ਕਿੰਨਾਂ ਕਿੰਨਾਂ ਦੇ ਸੰਪਰਕ ਵਿੱਚ ਆਇਆ ਅਤੇ ਕਿਸ ਕਿਸ ਨੂੰ ਮਿਲਿਆ ਹੈ। ਉਹਨਾਂ ਦੱਸਿਆ ਕਿ ਸਾਰੇ ਪਰਿਵਾਰ ਨੂੰ ਆਈਸੋਲੇਸ ਲਈ ਸ਼ਿਫਟ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਦਿਆਂ ਹੋਇਆ ਸੁਜਾਨਪੁਰ ਨੂੰ ਪੂਰੀ ਤਰਾਂ ਸੀਲ ਕੀਤਾ ਗਿਆ ਹੈ ਅਤੇ ਕਰਫਿਓ ਦੋਰਾਨ ਜੋ ਢਿੱਲਾਂ ਦਿੱਤੀਆਂ ਗਈਆਂ ਸਨ ਉਹ ਸਾਰੀਆਂ ਬੰਦ ਕੀਤੀਆਂ ਜਾਂਦੀਆਂ ਹਨ।

ਉਹਨਾਂ ਕਿਹਾ ਕਿ ਇਸ ਖੇਤਰ ਨੂੰ ਪੂਰੀ ਤਰਾਂ ਨਾਲ ਸੈਨੀਟਾਈਜ ਕੀਤਾ ਜਾਵੇਗਾ ਅਤੇ ਇੱਕ ਸਥਾਨ ਤੋਂ ਹੀ ਲਾਂਘਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਪਠਾਨਕੋਟ ਦਾ ਪਹਿਲਾ ਕੇਸ ਹੈ ਘਬਰਾਉਂਣ ਦੀ ਲੋੜ ਨਹੀਂ ਹੈ ਸੁਚੇਤ ਰਹਿਣ ਦੀ ਲੋੜ ਹੈ। ਲੋਕਾਂ ਨੂੰ ਅਪੀਲ ਹੈ ਕਿ ਪ੍ਰਸਾਸਨ ਦਾ ਸਾਥ ਦਿਓ ਆਪਣੇ ਘਰਾਂ ਅੰਦਰ ਰਹੋਂ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋਂ।

LEAVE A REPLY

Please enter your comment!
Please enter your name here