ਸਿਵਿਲ ਹਸਪਤਾਲ ਵਿਖੇ ਤਨਾਅਮੁਕਤ ਰਹਿਣ ਲਈ ਮੈਡੀਕਲ ਸਟਾਫ ਦੀ ਕੀਤੀ ਕੋਂਸਲਿੰਗ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਕੋਰੋਨਾ ਮਹਾਂਮਰੀ ਨਾਲ ਮੋਰੇ ਹੋ ਕੇ ਦਿਨ-ਰਾਤ ਆਪਣੀ ਡਿਉਟੀ ਤੇ ਤਾਇਨਾਤ ਰਹਿ ਕੇ ਜੰਗ ਲੜ ਰਹੇ ਸਿਹਤ ਵਿਭਾਗ ਦੇ ਡਾਕਟਰ, ਪੈਰਾਮੈਡੀਕਲ ਸਟਾਫ ਤੇ ਹੋਰ ਕਰਮਚਾਰੀਆਂ ਨੂੰ ਮਾਨਸਿਕ ਤਨਾਅ ਨਾਲ ਨਜਿੱਠਣ ਅਤੇ ਉਹਨਾਂ ਦਾ ਮਨੋਬਲ ਉੱਚਾ ਚੁੱਕਣ ਲਈ ਸਿਹਤ ਵਿਭਾਗ ਵੱਲੋ ਸ਼ੋਸਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਅੱਜ ਇਕ ਵਿਸ਼ੇਸ਼ ਕੋਸਲਿੰਗ ਸ਼ੈਸ਼ਨ ਅਯੋਜਿਤ ਕੀਤਾ ਗਿਆ।

Advertisements

ਇਸ ਦੋਰਾਨ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ. ਜਸਵਿੰਦਰ ਸਿੰਘ ਦੀ ਦੇਖ ਰੇਖ ਹੇਠ ਕੋਸਲਿੰਗ ਦੇ ਮਾਹਿਰਾਂ ਨੇ ਕੋਵਿਡ ਦੀ ਜੰਗ ਵਿੱਚ ਜੂਝ ਰਹੇ ਸਿਹਤ ਮਹਿਕਮੇ ਦੇ ਕਰਮਚਾਰੀਆ ਨੂੰ ਤਨਾਅ ਨਾਲ ਨਿੱਜਠਣ ਦੇ ਗੁਰ ਦਿੱਤੇ ਅਤੇ ਮਨੋਬਲ ਬਣਾਈ ਰੱਖਣ ਲਈ ਪ੍ਰਰੇਰਤ ਕੀਤਾ। ਇਸ ਮੋਕੇ ਡਾ. ਜਸਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਕਈ ਦਿਨਾਂ ਤੋ ਲਗਤਾਰ ਬਿਨਾਂ ਛੁੱਟੀ ਕੀਤਿਆ ਡਾਕਟਰ, ਪੈਰਾਮੈਡੀਕਲ ਸਟਾਫ, ਵਾਰਡ ਸਰਵੇਂਟ, ਮਲੇਰੀਆਂ ਵਿਭਾਗ ਤੇ ਐਂਟੀਲਰਾਵਾਂ ਸਕੀਮ ਦੇ ਕਰਮਚਾਰੀ ਆਪਣੀਆ-ਅਪਣੀਆਂ ਡਿਊਟਿਆਂ ਤੇ ਦਿਨ-ਰਾਤ ਤਾਇਨਾਤ ਹਨ।

ਉਹਨਾਂ ਮਾਨਸਿਕ ਤਨਾਅ ਨੂੰ ਦੂਰ ਕਰਨ ਵਾਸਤੇ ਸਾਡੇ ਹਸਪਤਾਲ ਵਿੱਚ ਕੰਮ ਕਰ ਰਹੇ ਕੌਸਲਰਾਂ ਤਜਿੰਦਰ ਕੋਰ ਤੇ ਸੁਖਪ੍ਰੀਤ ਕੋਰ ਵੱਲੋ ਕੋਸਲਿੰਗ ਕੀਤੀ। ਇਸ ਮੋਕੇ ਕੁਝ ਆਸਣ ਵੀ ਕਰਵਾਏ ਗਏ ਤੇ ਜਦੋ ਕਦੇ ਡਿਉਟੀ ਤੋ ਫਰੀ ਹੋ ਤੇ ਇਹ ਆਸਣ ਕਰਨ ਨਾਲ ਤਨਾਅ ਦੂਰ ਹੁੰਦਾ ਹੈ ਤੇ ਇਸ ਦੁਆਰਾ ਰੀਫਰੈਸ਼ ਹੋ ਕੇ ਕੰਮ ਕੀਤਾ ਜਾ ਸਕਦਾ ਹੈ। ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਸਾਰੇ ਵਾਰਡਾਂ ਵਿੱਚ ਜਾ ਕੇ ਕੋਸਲਰਾਂ ਵੱਲੋ ਮਰੀਜਾਂ ਦੀ ਵੀ ਕੋਸਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਵਿਡ ਕਰੋਨਾ ਵਰਗੀ ਬਿਮਾਰੀ ਤੋਂ ਉਹਨਾਂ ਨੂੰ ਤਨਾਅ ਤੋ ਮੁੱਕਤ ਕੀਤਾ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਹੈਲਥ ਸੈਕਟਰੀ ਵੱਲੋ ਵੀ ਇਸ ਸਬੰਧੀ ਦਿਸ਼ਾਂ ਨਿਰਦੇਸ਼ ਦਿੱਤੇ ਗਏ ਸਨ। ਇਸ ਮੋਕੇ ਡਾ. ਨਮੀਤਾ ਘਈ, ਡਾ. ਸੁਦੇਸ਼ ਰਾਜਨ, ਡਾ.ਅਮਰਜੀਤ ਲਾਲ,  ਡਾ. ਮੰਨੂ, ਡਾ ਸ਼ੇਲੇਸ਼ ਕੁਮਾਰ ਤੋ ਹੋਰ ਪੈਰਾ ਮੈਡੀਕਲ ਸਟਾਫ ਵੀ ਹਾਜਰ ਸੀ।

LEAVE A REPLY

Please enter your comment!
Please enter your name here