ਸਰਕਾਰ ਦੀ ਅਣਗਹਿਲੀ ਕਰ ਕੇ ਪੰਜਾਬ ਵਿੱਚ ਕੋਰੋਨਾ ਦਾ ਮੁੜ ਵਾਧਾ: ਮਠਾਰੂ/ਭਾਰਜ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅੱਜ ਜਿੱਥੇ ਸਾਰੀ ਦੁਨੀਆਂ ਕੋਰੋਨਾ ਮਾਹਾਮਾਰੀ ਨਾਲ ਜੂਝ ਰਹੀ ਹੇ ਉੱਥੇ ਹੀ ਭਾਰਤ ਦੇ ਨਾਲ-ਨਾਲ ਬਾਕੀ ਰਾਜਾਂ ਵਾਂਗੂ ਪੰਜਾਬ ਵਿੱਚ ਵੀ ਇਸ ਦਾ ਅਸਰ ਹੋਇਆ ਹੈ। ਇੱਕ ਪਾਸੇ ਭਾਰਤ ਸਰਕਾਰ ਪੂਰੇ ਦੇਸ਼ ਵਿੱਚ ਇਸ ਮਾਹਾਮਾਰੀ ਨਾਲ ਬੀਮਾਰ ਹੋਏ ਲੋਕਾਂ ਲਈ ਹਰ ਤਰਾਂ ਦੀ ਮਦਦ ਕਰ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਅਤੇ ਖਾਸਕਰ ਕੇ ਸਿਹਤ ਵਿਭਾਗ ਇਸ ਬਿਮਾਰੀ ਨਾਲ ਨਜਿਠੱਣ ਵਿੱਚ ਬੁਰੀ ਤਰਾਂ ਫੇਲ ਹੋਏ ਹਨ। ਇਹਨਾਂ ਗਲਾ ਦਾ ਪ੍ਰਗਟਾਵਾ ਹਰਜੀਤ ਸਿੰਘ ਮਠਾਰੂ (ਸਾਬਕਾ ਜਿਲਾ ਪ੍ਰਧਾਨ ਬੀ.ਸੀ ਵਿੰਗ ਤੇ ਪੰਜਾਬ ਪ੍ਰਧਾਨ ਰਾਮਗੜੀਆ ਸਿੱਖ ਆਰਗਨਾਈਜੇਸ਼ਨ) ਤੇ ਰਣਧੀਰ ਸਿੰਘ ਭਾਰਜ ( ਮੈਂਬਰ ਕੋਰ ਕਮੇਟੀ ਯੂੱਥ ਅਕਾਲੀ ਦਲ ਤੇ ਪੰਜਾਬ ਪ੍ਰਧਾਨ ਰਾਮਗੜੀਆ ਸਿੱਖ ਆਰਗਨਾਈਜੇਸ਼ਨ  ਯੂੱਥ ਵਿੰਗ) ਨੇ ਸਾਂਝੇ ਬਿਆਨ ਵਿਚ ਕੀਤਾ। ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ। ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਅੱਜ ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਲੀਸ਼ਾਨ ਫਾਰਮ ਹਾਉਸ ਵਿੱਚੋਂ ਅਤੇ ਉਹਨਾਂ ਦੇ ਮੰਤਰੀ ਘਰਾਂ ਵਿੱਚੋਂ ਬਾਹਰ ਤੱਕ ਨਹੀਂ ਨਿਕਲ ਰਹੇ। ਖਾਸਕਰ ਕੇ ਜਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਸਿੱਧੂ ਸਾਹਿਬ ਜਿਹਨਾਂ ਨੂੰ ਇਸ ਵੇਲੇ ਆਪਣੀ ਜਿੰਮੇਦਾਰੀ ਅੱਗੇ ਹੋ ਕੇ ਨਿਭਾਉਣੀ ਚਾਹੀਦੀ ਸੀ, ਉਹ ਇਸ ਵੇਲੇ ਕੁੱਝ ਵੀ ਕਹਿਣ ਜਾਂ ਕਰਨ ਤੋਂ ਕੰਨੀ ਕਤਰਾ ਰਹੇ ਹਨ।

Advertisements

ਸ਼੍ਰੀ ਮਠਾਰੂ ਨੇ ਕਿਹਾ ਕਿ ਹਜ਼ੂਰ ਸਾਹਿਬ ਨੰਦੇੜ ਵਿੱਚ ਫਸੇ ਪੰਜਾਬ ਦੇ ਸ਼ਰਧਾਲੂਆ ਨੂੰ ਘਰ ਵਾਪਿਸ ਲਿਆਉਣ ਦੀ ਕ੍ਰੇਡਿਟ ਵਾਰ ਵਿੱਚ ਤਾਂ ਕੈਪਟਨ ਸਾਹਿਬ ਪਿੱਛੇ ਨਹੀਂ ਰਹੇ, ਪਰ ਉਹਨਾਂ ਨੂੰ ਸਹੀ ਸਲਾਮਤ ਘਰ ਪਹੁੰਚਾਉਣ ਵਿੱਚ ਅਸਮਰਥ ਰਹੇ ਹਨ। ਹੈਲਥ ਮਹਿਕਮੇ ਵਲੋਂ ਹੋ ਰਹੀਆਂ ਲਾਗਾਤਾਰ ਅਣਗਹਿਲੀਆਂ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਕੈਪਟਨ ਸਾਹਿਬ ਦੇ ਆਪਣੇ ਮੰਤਰੀ ਆਪਣੀਆਂ ਜਿੰਮੇਵਾਰੀਆਂ ਦੇ ਪ੍ਰਤੀ ਕਿੰਨੇ ਕੁ ਸੁਹਿਰਦ ਹਨ।

ਭਾਰਜ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਹਾਲੇ ਵੀ ਸਮਾਂ ਹੈ ਕਿ ਇਸ ਬੀਮਾਰੀ ਦੇ ਪ੍ਰਤੀ ਸੰਜੀਦਗੀ ਨਾਲ ਵਿਭਾਗਾਂ ਨੂੰ ਜਿੰਮੇਵਾਰੀਆਂ ਨਿਭਾਉਣ ਲਈ ਬਿਨਾਂ ਕਿਸੇ ਭੇਦਭਾਵ ਦੇ ਤੇ ਰਾਜਨੀਤਿਕ ਫਾਇਦਿਆਂ ਨੂੰ ਪਾਸੇ ਰੱਖ ਕੇ ਦਿਸ਼ਾਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਇਸ ਭਿਅੰਕਰ ਸਮੇਂ ਤੋਂ ਪੰਜਾਬ ਦੇ ਜਾਨ-ਮਾਲ ਨੂੰ ਸੰਭਾਲਿਆ ਜਾ ਸਕੇ।

LEAVE A REPLY

Please enter your comment!
Please enter your name here