ਬਸਰੂਪ ਸਕੂਲ ਦੇ ਬੱਚਿਆਂ ਨੇ ਕੀਤੀ ਅਨੋਖੀ ਪਹਿਲ, ਮਾਸਕ ਬਣਾ ਕੇ ਕਰ ਰਹੇ ਜਾਗਰੂਕ

ਪਠਾਨਕੋਟ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਰੂਪ ਦੇ ਵਿਦਿਆਰਥੀਆਂ ਵੱਲੋਂ ਐਸ.ਐਸ. ਮਾਸਟਰ ਰਵੀ ਕੁਮਾਰ ਦੀ ਪ੍ਰਧਾਨਗੀ ਵਿੱਚ ਕੋਰੋਨਾ ਜਾਗਰੂਕਤਾ ਅਭਿਆਨ ਦੇ ਚਲਦਿਆਂ ਇੱਕ ਅਨੋਖੀ ਪਹਿਲ ਕੀਤੀ ਹੈ। ਵਿਦਿਆਰਥੀ ਆਨ ਲਾਈਨ ਪੜਾਈ ਦੇ ਨਾਲ-ਨਾਲ ਇਸ ਜਾਗਰੁਕਤਾ ਅਭਿਆਨ ਵਿੱਚ ਵੀ ਭਾਗ ਲੈ ਰਹੇ ਹਨ। ਉੱਥੇ ਹੀ ਵਿਦਿਆਰਥੀ ਆਨ ਲਾਈਨ ਪੜਾਈ ਦੇ ਨਾਲ-ਨਾਲ ਮਾਸਕ ਬਣਾ ਕੇ ਲੋਕਾਂ ਨੂੰ ਜਾਗਰੁਕ ਕਰ ਰਹੇ ਹਨ।

Advertisements

ਜਿਸਦੇ ਅਧੀਨ ਪੇਂਟਿੰਗ, ਮਾਸਕ ਬਣਾਉਂਣਾਂ, ਕਵਿਤਾ, ਭਾਸ਼ਣ, ਪੋਸਟਰ ਆਦਿ ਬਣਾ ਕੇ ਅਤੇ ਸੋਸਲ ਮੀਡਿਆ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੁਕ ਕਰ ਰਹੇ ਹਨ। ਸਕੂਲ ਪ੍ਰਿੰਸਿਪਲ ਤ੍ਰਿਪਤਾ ਰਾਣੀ ਵੱਲੋਂ ਬੱਚਿਆਂ ਦੀ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਬੱਚਿਆਂ ਦੀ ਇਸ ਰੂਚੀ ਨੂੰ ਸਿੱਖਿਆ ਵਿਭਾਗ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਬੱਚਿਆਂ ਵੱਲੋਂ ਲੋਕਾਂ ਨੂੰ ਕਰੋਨਾ ਵਾਈਰਸ ਦੇ ਖਿਲਾਫ ਜੰਗ ਵਿੱਚ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here