ਜਿਲੇ ਵਿੱਚ ਮਿਲੇ 5 ਹੋਰ ਕਰੋਨਾ ਪਾਜੀਟਿਵ, ਸੰਖਿਆ ਹੋਈ 15

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਸੋਮਵਾਰ ਦੀ ਸਾਮ ਨੂੰ 31 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਨਾਂ ਵਿੱਚੋਂ 5 ਲੋਕ ਕਰੋਨਾ ਪਾਜੀਟਿਵ ਅਤੇ 26 ਲੋਕ ਕਰੋਨਾ ਨੈਗੇਟਿਵ ਹਨ। ਇਸ ਦੇ ਨਾਲ ਹੀ ਹੁਣ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 15 ਹੋ ਗਈ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਸਨੀਵਾਰ ਦੀ ਸਾਮ ਨੂੰ ਇੱਕ ਵਿਅਕਤੀ ਕਰੋਨਾ ਪਾਜੀਟਿਵ ਅਤੇ ਐਤਵਾਰ ਨੂੰ 6 ਹੋਰ ਲੋਕ ਕਰੋਨਾ ਪਾਜੀਟਿਵ ਆਏ ਸਨ ਅਤੇ ਇਸ ਤਰਾਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 10 ਹੋ ਗਈ ਸੀ ਅਤੇ ਅੱਜ 5 ਲੋਕਾਂ ਦੀ ਕਰੋਨਾ ਰਿਪੋਰਟ ਪਾਜੀਟਿਵ ਆਉਂਣ ਨਾਲ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 15 ਤੇ ਪਹੁੰਚ ਗਈ ਹੈ।

Advertisements

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਪਠਾਨਕੋਟ ਨਿਵਾਸੀ ਇੱਕ ਵਿਅਕਤੀ ਜੋ ਅੰਮ੍ਰਿਤਸਰ ਵਿਖੇ ਆਪਣੇ ਸੋਹਰੇ ਘਰ ਗਿਆ ਸੀ। ਜਦ ਉਸ ਵਿਅਕਤੀ ਨੇ ਕਰੋਨਾ ਦੇ ਲੱਛਣ ਆਉਂਣ ਤੇ ਅੰਮ੍ਰਿਤਸਰ ਵਿਖੇ ਹੀ ਆਪਣੀ ਜਾਂਚ ਕਰਵਾਈ ਤਾਂ ਉਹ ਵਿਅਕਤੀ ਕਰੋਨਾ ਪਾਜੀਟਿਵ ਨਿਕਲਿਆ। ਜਿਸਨੂੰ ਇਲਾਜ ਲਈ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਦਾਖਲ ਕਰ ਲਿਆ ਅਤੇ ਉਸ ਵਿਅਕਤੀ ਦਾ ਇਲਾਜ ਅੰਮ੍ਰਿਤਸਰ ਵਿਖੇ ਚਲ ਰਿਹਾ ਹੈ। ਇਸ ਵਿਅਕਤੀ ਦੀ ਸੰਪਰਕ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਸੀ। ਜਿਸ ਦੋਰਾਨ ਇਸ ਵਿਅਕਤੀ ਦੇ 4 ਪਰਿਵਾਰਿਕ ਮੈਂਬਰ ਦੀ ਅੱਜ ਰਿਪੋਰਟ ਆਈ ਹੈ ਜੋ ਕਰੋਨਾ ਪਾਜੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਪਠਾਨਕੋਟ ਦਾ ਜੋ ਇੱਕ ਵਿਅਕਤੀ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਸੀ ਅਤੇ ਕਰੋਨਾ ਪਾਜੀਟਿਵ ਆਇਆ ਸੀ। ਉਸ ਦੇ ਪਰਿਵਾਰ ਵਿੱਚੋਂ ਇੱਕ ਹੋਰ ਵਿਅਕਤੀ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।

LEAVE A REPLY

Please enter your comment!
Please enter your name here