digital marketing experts hoshiarpur itbrains

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਹਰੇਕ ਹਰੇਕ ਨਾਗਰਿਕ ਦਾ ਜਿਮ•ੇਦਾਰ ਬਣਨਾ ਅਤਿ ਜਰੂਰੀ ਹੈ। ਕਰੋਨਾ ਵਾਈਰਸ ਤੇ ਕੰਟਰੋਲ ਕਰਨ ਲਈ ਅਤੇ ਮਿਸ਼ਨ ਫਤਿਹ ਲਈ ਹਰੇਕ ਨਾਗਰਿਕ ਨੂੰ ਜਾਗਰੁਕ ਹੋਣ ਦੀ ਲੋੜ ਹੈ ਅਤੇ ਇਹ ਤੱਦ ਹੀ ਹੋ ਸਕਦਾ ਹੈ ਜਦੋਂ ਅਸੀਂ ਜਿਲਾ ਪ੍ਰਸਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਦਾ ਕਰਾਂਗੇ। ਕਰੋਨਾ ਵਾਇਰਸ ਦੇ ਸੰਕਰਮਣ ਦੀ ਲੜੀ ਨੂੰ ਤੋੜਣ ਲਈ ਜਿਲ•ਾ ਪਠਾਨਕੋਟ ਅੰਦਰ 23 ਮਾਰਚ, 2020 ਰਾਹੀਂ ਕਰਫਿਊ ਦਾ ਹੁਕਮ ਜਾਰੀ ਕੀਤਾ ਗਿਆ ਸੀ। ਪੰਜਾਬ ਸਰਕਾਰ,ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਲਗਾਇਆ ਗਿਆ ਕਰਫਿਊ 18 ਮਈ ਰਾਹੀਂ ਤੁਰੰਤ ਪ੍ਰਭਾਵ ਤੋਂ ਖਤਮ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਹੋਏ ਆਦੇਸਾਂ ਅਨੁਸਾਰ ਲਾਕਡਾਊਨ 31 ਮਈ ਤੱਕ ਜਾਰੀ ਕੀਤਾ ਗਿਆ ਸੀ।  ਅੱਜ 2 ਜੂਨ ਨੂੰ ਪਠਾਨਕੋਟ ਦੀ ਸਥਿਤੀ ਅਨੁਸਾਰ ਜਿਲੇ ਦੇ ਕੂਲ 71 ਕੇਸ ਕਰੋਨਾ ਪਾਜੀਟਿਵ ਹੋ ਗਏ ਹਨ। ਪਹਿਲਾ ਪਠਾਨਕੋਟ ਵਿੱਚ ਕਰੋਨਾ ਵਾਈਰਸ ਦਾ ਪ੍ਰਭਾਵ ਘਟਿਆ ਸੀ ਪਰ ਹੁਣ 19 ਮਈ ਤੋਂ ਫਿਰ ਤੋਂ ਕਰੋਨਾ ਕੇਸਾਂ ਵਿੱਚ ਵਾਧਾ ਹੋਇਆ। ਇਹ ਕੇਸ ਜਿਆਦਾਤਰ ਸਹਿਰ ਦੇ ਅੰਦਰੂਨੀ ਮੁਹੱਲਿਆਂ ਚੋਂ ਆਏ ਹਨ ਜਿਨਾਂ ਨੂੰ ਵੇਖਦਿਆਂ ਹੋਇਆ ਜਿਲ•ਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਜੋ ਛੋਟਾ ਦਿੱਤੀਆਂ ਹਨ ਉਹ ਬਾਕੀ ਜਿਦੀਆਂ ਹਦਾਇਤਾਂ ਅਨੁਸਾਰ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਸ. ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ.  ਜਿਲਾ ਮੈਜਿਸਟਰੇਟ, ਪਠਾਨਕੋਟ ਵੱਲੋਂ ਜਾਰੀ ਕੀਤੇ ਗਏ।

Advertisements

ਉਨਾਂ ਕਿਹਾ ਕਿ ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੇ ਆਦੇਸ਼ਾਂ ਅਨੁਸਾਰ  ਲਾਕਡਾਊਨ 5.0/ ਅਨਲੋਕ 01 ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹਨਾਂ ਹਦਾਇਤਾਂ/ਦਿਸ਼ਾਂ-ਨਿਰਦੇਸ਼ਾਂ ਦੇ ਸਨਮੁੱਖ ਹੁਣ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਇਹ ਹਦਾਇਤਾਂ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੀਆਂ ਜਾਂਦੀਆਂ ਹਨ।

ਗੁਰਪ੍ਰੀਤ ਸਿੰਘ ਖਹਿਰਾ, ਆਈ.ਏ.ਐਸ, ਜਿਲ•ਾ ਮੈਜਿਸਟਰੇਟ, ਪਠਾਨਕੋਟ ਨੇ ਸੀ.ਆਰ.ਪੀ.ਸੀ ਦੀ ਧਾਰਾ 144 ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਜਿਲ•ਾ ਪਠਾਨਕੋਟ ਦੀ ਹਦੂਦ ਅੰਦਰ ਮਿਤੀ 30.06.2020 ਤੱਕ ਲਾਕਡਾਊਨ ਜਾਰੀ ਰਹੇਗਾ ਅਤੇ ਰਾਤ 09:00 ਵਜੇ ਤੋਂ ਲੈ ਕੇ ਸਵੇਰੇ 05:00 ਵਜੇ ਤੱਕ ਰਾਤ ਦਾ ਕਰਫਿਊ ਹੋਵੇਗਾ, ਜਿਸ ਵਿੱਚ ਆਮ ਲੋਕਾਂ ਦੀਆਂ ਗੈਰ-ਜ਼ਰੂਰੀ ਗਤੀਵਿਧੀਆਂ ਤੇ ਪੂਰਨ ਤੌਰ ਤੇ ਪਾਬੰਧੀ ਹੋਵੇਗੀ।

ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ  ਸਾਰੇ ਸਿਨੇਮਾ ਹਾਲ, ਜਿੰਮਨੇਜ਼ੀਅਮਸ, ਸਵੀਮਿੰਗ ਪੂਲਜ਼, ਮਨੋਰੰਜ਼ਕ ਪਾਰਕ, ਥਿਏਟਰ, ਬਾੱਰ, ਆਡੀਟੋਰੀਅਮ, ਅਸੈਂਬਲੀ ਹਾਲ ਜਿਹੇ ਸਥਾਨਾਂ ਨੂੰ ਖੋਲ•ਣ ਤੇ ਪੂਰਨ ਪਾਬੰਧੀ ਹੋਵੇਗੀ।  ਇਸ ਤੋਂ ਇਲਾਵਾ

ਸਾਰੀਆਂ ਸਮਾਜਿਕ, ਰਾਜਨੀਤਿਕ ਗਤੀਵਿਧੀਆਂ, ਖੇਡਾਂ, ਮਨੋਰੰਜ਼ਕ ਗਤੀਵਿਧੀਆਂ, ਅਕਾਦਮਿਕ, ਸੱਭਿਆਚਾਰਕ, ਧਾਰਮਿਕ ਪ੍ਰੋਗਰਾਮਾਂ ਅਤੇ ਹੋਰ ਅਜਿਹੇ ਪ੍ਰੋਗਰਾਮਾਂ, ਜਿਸ ਵਿੱਚ ਇਕੱਠ ਹੋਣ ਦੀ ਸੰਭਾਵਨਾਂ ਹੁੰਦੀ ਹੈ, ਤੇ ਵੀ ਪੂਰਨ ਪਾਬੰਧੀ ਹੋਵੇਗੀ, ਜਨਤਕ ਥਾਵਾਂ ਤੇ ਥੁੱਕਣ ਤੇ ਪੂਰਨ ਤੌਰ ਤੇ ਮਨਾਹੀ ਹੋਵੇਗੀ, ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੀ ਜਨਤਕ ਥਾਵਾਂ ਤੇ ਵਰਤੋਂ ਤੇ ਪੂਰਨ ਪਾਬੰਦੀ ਹੋਵੇਗੀ ਪਰ ਇਹਨਾਂ ਦੀ ਸੇਲ ਤੇ ਕੋਈ ਪਾਬੰਧੀ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਨਵੇਂ ਹੁਕਮਾਂ ਵਿੱਚ ਵਿਆਹ/ਸ਼ਾਦੀਆਂ ਦੇ ਇਕੱਠ ਤੇ 50 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਮਨਾਹੀ ਹੋਵੇਗੀ,  ਅੰਤਿਮ ਸੰਸਕਾਰ ਤੇ 20 ਤੋਂ ਵੱਧ ਵਿਅਕਤੀਆਂ ਦੇ ਇਕੱਠ ਤੇ ਮਨਾਹੀ ਹੋਵੇਗੀ, ਧਾਰਮਿਕ ਸਥਾਨ/ਜਨਤਕ ਪੂਜਾ ਸਥਾਨ ਮਿਤੀ 7 ਜੂਨ 2020 ਤੱਕ ਬੰਦ ਰਹਿਣਗੇ। ਹਾਲਾਂਕਿ ਰਾਜ ਸਰਕਾਰ, ਭਾਰਤ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਐਸ.ਓ.ਪੀ.ਅਨੁਸਾਰ ਇਹਨਾਂ ਥਾਵਾਂ ਨੂੰ ਖੋਲਣ ਲਈ ਮਿਤੀ 08.06.2020 ਤੋਂ ਪਹਿਲਾਂ ਐਸ.ਓ.ਪੀ.ਜਾਰੀ ਕਰੇਗੀ, ਹੋਟਲ ਅਤੇ ਹੋਰ ਪ੍ਰਾਹੁਣਾਚਾਰੀ ਸੇਵਾਵਾਂ ਵਾਲੇ ਸਥਾਨ ਮਿਤੀ 07.06.2020 ਤੱਕ ਬੰਦ ਰਹਿਣਗੇ। ਹਾਲਾਂਕਿ ਰਾਜ ਸਰਕਾਰ, ਭਾਰਤ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਐਸ.ਓ.ਪੀ. ਮੁਤਾਬਿਕ, ਇਹਨਾਂ ਥਾਵਾਂ ਨੂੰ ਖੋਲਣ ਲਈ ਮਿਤੀ 08.06.2020 ਤੋਂ ਪਹਿਲਾਂ ਐਸ.ਓ.ਪੀ. ਜਾਰੀ ਕਰੇਗੀ, ਸ਼ਾਪਿੰਗ ਮਾਲਜ਼ ਮਿਤੀ 07.06.2020 ਤੱਕ ਬੰਦ ਰਹਿਣਗੇ।

ਹਾਲਾਂਕਿ ਰਾਜ ਸਰਕਾਰ, ਭਾਰਤ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਐਸ.ਓ.ਪੀ.ਮੁਤਾਬਿਕ, ਇਹਨਾਂ ਥਾਵਾਂ ਨੂੰ ਖੋਲ•ਣ ਲਈ ਮਿਤੀ 08.06.2020 ਤੋਂ ਪਹਿਲਾਂ ਐਸ.ਓ.ਪੀ. ਜਾਰੀ ਕਰੇਗੀ, ਰੈਸਟੋਰੈਂਟਸ, ਢਾਬੇ ਅਤੇ ਭੋਜਨਆਲਿਆ ਹੋਮ ਜਾਂ ਹੋਮ ਡਿਲਵਰੀ ਸਰਵਿਸ ਕਰ ਸਕਦੇ ਹਨ, ਪਰ ਬੈਠਣ ਦੀ ਸਰਵਿਸ ਮਿਤੀ 07.06.2020 ਤੱਕ ਬੰਦ ਰਹੇਗੀ। ਹਾਲਾਂਕਿ ਰਾਜ ਸਰਕਾਰ, ਭਾਰਤ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਐਸ.ਓ.ਪੀ. ਮੁਤਾਬਿਕ, ਇਹਨਾਂ ਥਾਵਾਂ ਨੂੰ ਖੋਲਣ ਲਈ ਮਿਤੀ 08.06.2020 ਤੋਂ ਪਹਿਲਾਂ ਐਸ.ਓ.ਪੀ. ਜਾਰੀ ਕਰੇਗੀ। ਉਹਨਾਂ ਕਿਹਾ ਕਿ  ਘਰੇਲੂ ਉਡਾਨਾਂ/ ਟਰੇਨਾਂ/ ਬੱਸਾਂ/ ਕਾਰਾਂ ਆਦਿ ਰਾਹੀਂ ਲੋਕਾਂ ਦੀ ਇੰਟਰ-ਸਟੇਟ ਮੂਵਮੈਂਟ ਤੇ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਜਾਵੇਗੀ ਕਿ ਸਬੰਧਤ ਸੂਬੇ ਅੰਦਰ ਜਾਣ ਵਾਲੇ ਯਾਤਰੀ ਸਿਹਤ ਵਿਭਾਗ ਵਲੋਂ ਜਾਰੀ ਐਸ.ਓ.ਪੀ.  ਦੀ ਪਾਲਣਾ ਕਰਨਗੇ। ਯਾਤਰੀ ਜਾਂ ਤਾਂ ਕੋਵਾ-ਐਪ ਡਾਊਨਲੋਡ ਕਰਨਗੇ ਅਤੇ ਸਵੈ-ਉਤਪੰਨ ਈ-ਪਾਸ ਲੈਣਗੇ ਜ਼ਾਂ ਫਿਰ ਹਵਾਡੀ ਅੱਡੇ/ਰੇਲਵੇ ਸਟੇਸ਼ਨ/ਬੱਸ ਸਟੈਂਡ/ਇੰਟਰ ਸਟੇਟ ਬਾਰਡਰਾਂ ਤੇ ਜਿਵੇਂ ਕਿ ਕੇਸ ਹੋਵੇ, ਆਪਣੀ ਪਹਿਚਾਣ ਸਬੰਧੀ ਦਸਤਾਵੇਜ਼ ਲੋੜ ਮੁਤਾਬਿਕ ਪੇਸ਼ ਕਰਨਗੇ, ਇੰਟਰ ਸਟੇਟ ਬੱਸਾਂ ਦੀ ਆਵਾਜਾਈ ਤੇ ਰਾਜਾਂ ਦੀ ਆਪਸੀ ਸਹਿਮਤੀ ਮੁਤਾਬਿਕ ਆਉਣ-ਜਾਣ ਦੀ  ਇਜ਼ਾਜਤ, ਟਰਾਂਸਪੋਰਟ ਵਿਭਾਗ, ਪੰਜਾਬ ਵਲੋਂ ਜਾਰੀ ਕੀਤੀ ਜਾਣ ਵਾਲੀ ਐਸ.ਓ.ਪੀ. ਮੁਤਾਬਿਕ ਹੋਵੇਗੀ, ਅੰਤਰ ਰਾਜੀ ਬੱਸਾਂ ਦੀ ਆਵਾਜਾਈ ਦੀ ਇਜ਼ਾਜਤ, ਟਰਾਂਸਪੋਰਟ ਵਿਭਾਗ, ਪੰਜਾਬ ਵਲੋਂ ਜਾਰੀ ਕੀਤੀ ਜਾਣ ਵਾਲੀ ਐਸ.ਓ.ਪੀ. ਮੁਤਾਬਿਕ ਹੋਵੇਗੀ, ਯਾਤਰੀਆਂ ਦੇ ਵਹੀਕਲਾਂ ਜਿਵੇਂ ਕਿ ਟੈਕਸੀ, ਕੈਬ, ਸਟੇਜ਼ ਕੈਰੀਅਰਜ, ਟੈਂਪੂ ਟਰੈਵਲਰਜ਼ ਅਤੇ ਕਾਰਾਂ ਦੀ ਆਵਾਜਾਈ ਲਈ ਖੁਦ ਕੋਵਾ ਐਪ ਤੇ ਅਪਲਾਈ ਕਰਕੇ ਈ ਪਾਸ ਪ੍ਰਾਪਤ ਕਰ ਸਕਦੇ ਹਨ,  ਯਾਤਰੀਆਂ ਦੇ ਵਹੀਕਲ ਜਿਵੇਂ ਟੈਕਸੀ, ਕੈਬ, ਸਟੇਜ਼ ਕੈਰੀਅਰਜ, ਟੈਂਪੂ ਟਰੈਵਲਰਜ਼ ਅਤੇ ਕਾਰਾਂ ਦੀ  ਇੰਟਰ ਸਟੇਟ ਆਵਾਜਾਈ ਤੇ ਬਿਨਾਂ ਕਿਸੇ ਰੁਕਾਵਟ ਦੇ ਆਉਣ-ਜਾਣ ਦੀ ਆਗਿਆ ਹੋਵੇਗੀ।

ਉਨ•ਾਂ ਕਿਹਾ ਕਿ ਬਾਈ-ਸਾਈਕਲ, ਰਿਕਸ਼ਾ ਅਤੇ ਆਟੋ-ਰਿਕਸ਼ਾ ਨੂੰ ਟਰਾਂਸਪੋਰਟ ਵਿਭਾਗ, ਪੰਜਾਬ ਵਲੋਂ ਜਾਰੀ ਐਸ.ਓ.ਪੀ. ਮੁਤਾਬਿਕ ਚੱਲਣ ਦੀ ਆਗਿਆ ਹੋਵੇਗੀ,  ਦੋ-ਪਹੀਆ ਵਹੀਕਲਾਂ ਤੇ 1+1 ਯਾਤਰੀਆਂ ਨੂੰ ਟਰਾਂਸਪੋਰਟ ਵਿਭਾਗ, ਪੰਜਾਬ ਵਲੋਂ ਜਾਰੀ ਐਸ.ਓ.ਪੀ.ਮੁਤਾਬਿਕ ਚੱਲਣ ਦੀ ਆਗਿਆ ਹੋਵੇਗੀ, ਚਾਰ-ਪਹੀਆ ਵਹੀਕਲਾਂ ਤੇ 1+2 ਯਾਤਰੀਆਂ ਨੂੰ ਟਰਾਂਸਪੋਰਟ ਵਿਭਾਗ, ਪੰਜਾਬ ਵਲੋਂ ਜਾਰੀ ਐਸ.ਓ.ਪੀ. ਮੁਤਾਬਿਕ ਚੱਲਣ ਦੀ ਆਗਿਆ ਹੋਵੇਗੀ। ਖਰੀਦਾਰੀ, ਦਫਤਰ ਜਾਣ ਅਤੇ ਕੰਮ ਵਾਲੀ ਜਗ•ਾਂ ਤੇ  ਜਾਣ ਵਾਸਤੇ ਕਿਸੇ ਵੀ ਪ੍ਰਕਾਰ ਦੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ, ਇੰਟਰ ਸਟੇਟ ਭਾਰ ਢੋਣ ਵਾਲੇ ਵਹੀਕਲਾਂ ਦੀ ਆਵਾਜਾਈ ਤੇ ਕੋਈ ਵੀ ਪਾਬੰਧੀ ਨਹੀਂ ਹੋਵੇਗੀ। ਉਨ ਕਿਹਾ ਕਿ ਆਮ ਤੌਰ ਤੇ, ਕਿਸੇ ਵੀ ਵਿਅਕਤੀ ਦੀ ਸ਼ਹਿਰ ਜਾਂ ਜਿਲ•ੇ ਵਿੱਚ ਆਵਾਜਾਈ ਤੇ  ਕੋਈ ਮਨਾਹੀ ਨਹੀਂ ਹੋਵੇਗੀ, ਬਸ਼ਰਤੇ ਕਿ ਇਹ ਆਵਾਜਾਈ ਜ਼ਰੂਰੀ ਕੰਮਾਂ ਅਤੇ ਸਮਾਜਿਕ ਤੌਰ ਤੇ ਬੇਹੱਦ ਜ਼ਰੂਰੀ ਕੰਮ ਲਈ ਹੋਵੇਗੀ। ਇਸ ਸਬੰਧੀ ਸਿਹਤ ਵਿਭਾਗ ਵਲੋਂ ਵੱਖਰੇ ਤੌਰ ਤੇ ਐਸ.ਓ.ਪੀ. ਜਾਰੀ ਕੀਤੀ ਜਾਵੇਗੀ। ਦੁਕਾਨਾਂ ਦੇ ਖੋਲਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਸ਼ਾਪਿੰਗ ਮਾੱਲ ਤੋਂ ਇਲਾਵਾ ਹਰ ਤਰਾਂ ਦੀ ਦੁਕਾਨ ਖੋਲਣ ਦੀ ਆਗਿਆ ਹੋਵੇਗੀ ਅਤੇ ਸਾਰੀਆਂ ਦੁਕਾਨਾਂ ਸਵੇਰੇ 07:00 ਵਜੇ ਤੋਂ ਲੈ ਕੇ ਸ਼ਾਮ 07:00 ਵਜੇ ਤੱਕ ਹੀ ਖੋਲੀਆਂ ਜਾ ਸਕਣਗੀਆਂ, ਨਗਰ ਨਿਗਮ/ ਨਗਰ ਕੌਂਸਲ ਦੀ ਹਦੂਦ ਅੰਦਰ ਸ਼ਹਿਰੀ ਖੇਤਰਾਂ ਵਿੱਚ ਆਉਂਦੀਆਂ ਸਾਰੀਆਂ ਦੁਕਾਨਾਂ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਖੁੱਲਣ ਦੀ ਆਗਿਆ ਹੋਵੇਗੀ, ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਜਿਵੇਂ ਕਿ (ਆਟਾ ਚੱਕੀਆਂ, ਰਾਸ਼ਨ, ਦੁੱਧ, ਡੇਅਰੀ, ਫਲ ਅਤੇ  ਸਬਜ਼ੀਆਂ, ਦਵਾਈਆਂ  ਦੀਆਂ ਦੁਕਾਨਾਂ ਆਦਿ, ਕਰਿਆਨਾ, ਮੀਟ ਅਤੇ ਪੋਲਟਰੀ, ਪੋਲਟਰੀ/ਜਾਨਵਰਾਂ  ਦੀ  ਖੁਰਾਕ, ਖਾਦ, ਬੀਜ ਅਤੇ ਖੇਤੀਬਾੜੀ ਦੇ ਸੰਦ ਆਦਿ ਨਿਰਧਾਰਤ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਰਾਤ ਦੇ ਕਰਫਿਊ ਤੋਂ ਇਲਾਵਾ ਹੋਮ ਡਿਲਵਰੀ ਕਰ ਸਕਦੀਆਂ ਹਨ। ਕੇਵਲ ਦੁੱਧ, ਡੇਅਰੀ, ਅਤੇ ਫਲ ਸਬਜ਼ੀ ਆਦਿ ਦੀਆਂ ਦੁਕਾਨਾਂ ਸਵੇਰੇ 05:00 ਵਜੇ ਤੋਂ ਖੋਲੀਆਂ ਜਾ ਸਕਦੀਆਂ ਹਨ, ਮੈਡੀਕਲ ਸੁਵਿਧਾਵਾਂ ਨਾਲ ਸਬੰਧਤ ਹਸਪਤਾਲ, ਕਲੀਨਿਕ, ਮੈਡੀਕਲ ਸਟੋਰ, ਲੈਬੋਟਰੀਜ਼ ਅਤੇ ਹੋਰ ਮੈਡੀਕਲ ਸੰਸਥਾਨਾਂ ਤੇ ਸੇਵਾਵਾਂ ਦੇਣ ਲਈ ਕਿਸੇ ਕਿਸਮ ਦੀ ਕੋਈ ਸਮੇਂ ਦੀ ਪਾਬੰਧੀ ਨਹੀਂ ਹੋਵੇਗੀ।

ਸਮਾਜਿਕ ਦੂਰੀ ਬਣਾਏ ਰੱਖਣ ਲਈ ਦੁਕਾਨਾਂਦਾਰਾਂ/ਮਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਉਂ ਜੋ ਹੁਣ ਪੂਰੇ ਜਿਲੇ ਅੰਦਰ ਦੁਕਾਨਾਂ ਖੋਲਣ ਦੀ ਰੋਸਟਰ ਪਾਲਿਸੀ ਖਤਮ ਕਰਦੇ ਹੋਏ ਸਾਰੀਆਂ ਦੁਕਾਨਾਂ ਨੂੰ ਖੁੱਲਣ ਦੀ ਆਗਿਆ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਜਿਲੇ ਵਿੱਚ ਨਵੇਂ ਕੋਵਿਡ-19 ਦੇ ਪਾਜ਼ੀਟਵ ਕੇਸ ਵੀ ਰਿਪੋਰਟ ਹੋ ਰਹੇ ਹਨ। ਲਿਹਾਜ਼ਾ ਲੋਕਾਂ ਦੇ ਕਿੱਤੇ ਅਤੇ ਬਿਮਾਰੀ ਦੀ ਰੋਕਥਾਮ ਵਿੱਚ ਲੋੜੀਂਦਾ ਤਾਲਮੇਲ ਬਿਠਾਉਣਾ ਜ਼ਰੂਰੀ ਹੈ। ਇਸ ਲਈ ਦੁਕਾਨਦਾਰਾਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਸਰਕਾਰ ਵਲੋਂ ਜਾਰੀ ਅਡਵਾਇਜ਼ਰੀ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ ਅਤੇ ਸ਼ਹਿਰੀ ਏਰੀਏ ਦੇ ਮੇਨ ਬਜ਼ਾਰਾਂ/ਮਾਰਕਿਟਾਂ ਦੇ ਦੁਕਾਨਦਾਰਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਸੜ•ਕ/ਗਲੀ ਨਾਲ ਲਗਦੀ ਖਾਲੀ ਜਗ•ਾ ਉੱਪਰ ਆਪਣੀ ਦੁਕਾਨ ਦਾ ਸਮਾਨ ਬਾਹਰ ਨਹੀਂ ਰੱਖਣਗੇ ਅਤੇ ਕੇਵਲ ਉੰਨਾ ਹੀ ਸਮਾਨ, ਉਹਨਾਂ ਦੀ ਦੁਕਾਨ ਵਿੱਚ ਹੋਣਾ ਚਾਹੀਦਾ ਹੈ, ਜਿੰਨਾਂ ਕਿ ਉਹ ਦੁਕਾਨ ਦੇ ਅੰਦਰ ਰੱਖ ਸਕਣ। ਬਾਹਰ ਖਾਲੀ ਜਗਾ ਨੂੰ ਗਾਹਕਾਂ ਲਈ ਸਮਾਜਿਕ ਦੂਰੀ ਬਣਾ ਕੇ ਖੜੇ ਹੋਣ ਲਈ ਖਾਲੀ ਰੱਖਿਆ ਜਾਵੇ ਅਤੇ ਉਸ ਦੇ ਅੱਗੇ ਲੋੜ ਅਨੁਸਾਰ ਮਾਰਕਿੰਗ ਕੀਤੀ ਜਾਵੇ। ਉਨਾਂ ਕਿਹਾ ਕਿ ਮੇਨ ਬਜ਼ਾਰਾਂ/ਮਾਰਕਿਟਾਂ ਦੇ ਦੁਕਾਨਦਾਰਾਂ ਅਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਇਹ ਹਦਾਇਤ ਵੀ ਕੀਤੀ ਜਾਂਦੀ ਹੈ ਕਿ ਉਹ ਘਰ ਤੋਂ ਦੁਕਾਨ ਤੱਕ ਆਵਾਜਾਈ ਲਈ ਆਪਣੇ ਪੱਧਰ ਤੇ ਆਪਣੇ ਪਰਿਵਾਰ ਵਲੋਂ ਛੱਡ ਕੇ ਜਾਣ ਦੀ ਵਿਵਸਥਾ ਕਰਨਗੇ ਅਤੇ ਆਪਣੇ ਵਹੀਕਲਾਂ ਨੂੰ ਦੁਕਾਨਾਂ ਅੱਗੇ ਸਾਰਾ ਦਿਨ ਪਾਰਕ ਨਾ ਕੀਤਾ ਜਾਵੇ ਅਤੇ ਇਹ ਜਗਾ ਆਮ ਗਾਹਕਾਂ ਲਈ ਸਮਾਜਿਕ ਦੂਰੀ ਬਣਾ ਕੇ ਖੜੇ ਹੋਣ ਲਈ ਖਾਲੀ ਰੱਖੀ ਜਾਵੇ।

ਜਿਹੜੇ ਦੁਕਾਨਦਾਰ/ਸੇਲਜ ਮੈਨ ਨੂੰ ਕਿਸੇ ਮਜ਼ਬੂਰੀ ਕਰਕੇ ਆਪਣਾ ਵਾਹਨ ਲਿਆਉਣਾ ਪੈਂਦਾ ਹੈ, ਉਹ ਵੀ ਇਹ ਯਕੀਨੀ ਬਣਾਉਣਗੇ ਕਿ ਉਹ ਆਪਣਾ ਵਾਹਨ ਦੁਕਾਨ ਦੇ ਬਾਹਰ ਪਾਰਕ ਨਾ ਕਰਕੇ, ਨਿਗਮ ਨਿਗਮ ਅਤੇ ਟ੍ਰੈਫਿਕ ਵਿਭਾਗ ਵਲੋਂ ਨਿਰਧਾਰਤ ਥਾਵਾਂ/ਸਰਕਾਰ ਦੀਆਂ ਖਾਲੀ ਜ਼ਮੀਨਾਂ ਉੱਪਰ ਆਰਜ਼ੀ ਤੌਰ ਤੇ ਪਾਰਕ ਕਰਨਗੇ। ਇਸ ਵਿਵਸਥਾ ਨੂੰ ਰੋਜ਼ਾਨਾ ਦੀ ਰੁਟੀਨ ਨਾ ਬਣਾਇਆ ਜਾਵੇ। ਇਹ ਉਪਬੰਧ ਕੇਵਲ ਮਜ਼ਬੂਰੀ ਵਿੱਚ ਲਿਆਏ ਗਏ ਵਾਹਨ ਨੂੰ ਪਾਰਕ ਕਰਨ ਲਈ ਕੀਤਾ ਗਿਆ ਹੈ। ਉਨਾਂ ਕਿਹਾ ਕਿ ਦੁਕਾਨਾਂ ਦੇ ਬਾਹਰ ਪਏ ਸਮਾਨ ਅਤੇ ਵਾਹਨਾਂ ਦਾ ਨਿਯਮਾਂ ਅਨੁਸਾਰ ਚਲਾਨ ਕੀਤਾ ਜਾਵੇਗਾ ਅਤੇ ਉਸ ਨੂੰ ਜ਼ਬਤ ਕਰਨ ਦੀ ਕਾਰਵਾਈ ਵੀ ਨਗਰ ਨਿਗਮ, ਨਗਰ ਕੌਂਸਲ ਅਤੇ ਟ੍ਰੈਫਿਕ ਵਿਭਾਗ ਵਲੋਂ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ 29 ਮਈ ਤੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲਈ ਜੁਰਮਾਨੇ ਨਿਰਧਾਰਤ ਕੀਤੇ ਗਏ ਹਨ ਜਿਸ ਅਨੁਸਾਰ ਮਾਸਕ ਨਾ ਪਹਿਨਣ ਤੇ 500/- ਰੁਪਏ, ਦੁਕਾਨਾਂ ਦੇ ਬਾਹਰ ਸਮਾਜਿਕ ਦੂਰੀ ਨਾ ਬਣਾਏ ਰੱਖਣ ਤੇ 2,000/- ਰੁਪਏ ਦੁਕਾਨ ਮਾਲਕਾਂ ਲਈ, ਜਨਤਕ ਥਾਵਾਂ ਤੇ ਥੁੱਕਣ ਤੇ ਜੁਰਮਾਨਾ 500/- ਰੁਪਏ, ਵਾਹਨਾਂ ਦੇ ਮਾਲਕਾਂ ਵਲੋਂ ਸਮਾਜਿਕ ਦੂਰੀ ਨਾ ਬਣਾਏ ਰੱਖਣ  ਤੇ  ਬੱਸਾਂ ਲਈ  3,000/- ਰੁਪਏ, ਕਾਰਾਂ ਲਈ 2,000/- ਰੁਪਏ, ਆਟੋ-ਰਿਕਸ਼ਾ/ਦੋ-ਪਹੀਆਂ ਲਈ) 500/- ਰੁਪਏ, ਘਰ ਇਕਾਂਤਵਾਸ ਦੀ ਉਲੰਘਣਾ ਕਰਨ ਤੇ 2,000/-ਰੁਪਏ, ਸ਼ਹਿਰੀ ਖੇਤਰ ਵਿੱਚ ਬਜ਼ਾਰਾਂ/ਮਾਰਕਿਟਾਂ ਵਿੱਚ ਕਿਸੇ ਵੀ ਜਗ•ਾ ਤੇ ਰੇਹੜੀ/ਫੜ•ੀ/ਫਾਸਟ ਫੂਡ ਵੈਨ ਨੂੰ ਲਗਾਉਣ ਦੀ ਆਗਿਆ ਨਹੀਂ ਹੋਵੇਗੀ। ਕੇਵਲ ਨਗਰ ਨਿਗਮ/ਨਗਰ ਕੌਂਸਲ ਵਲੋਂ ਸਟਰੀਟ ਵੈਨਡਿੰਗ ਪਾਲਿਸੀ ਦੀ ਰੋਸ਼ਨੀ ਵਿੱਚ ਨਿਰਧਾਰਤ ਜਗ•ਾ ਅਤੇ ਸ਼ਰਤਾਂ ਤੇ ਹੀ ਰੇਹੜੀ/ਫੜ•ੀ/ਫਾਸਟ ਫੂਡ ਵੈਨ ਲਗਾਉਣ ਦੀ ਆਗਿਆ ਹੋਵੇਗੀ। ਜਿਸ ਲਈ ਨਗਰ ਨਿਗਮ, ਪੁਲਿਸ ਵਿਭਾਗ ਦੇ ਟ੍ਰੈਫਿਕ ਵਿੰਗ ਨਾਲ ਸਾਂਝੇ ਤੌਰ ਤੇ ਤੁਰੰਤ ਪਲੈਨ ਬਣਾਵੇਗਾ ਅਤੇ ਉਹਨਾਂ ਲਈ ਵੱਖਰੇ ਤੌਰ ਤੇ ਪਰਮਿਟ/ਪਹਿਚਾਣ ਪੱਤਰ ਵੀ ਜਾਰੀ ਕਰੇਗਾ। ਜਿਸ ਵਿੱਚ ਇਹ ਸਪੱਸ਼ਟ ਹੋਵੇ ਕਿ ਕੋਈ ਵੀ ਰੇਹੜੀ/ਫੜ•ੀ/ਫਾਸਟ ਫੂਡ ਵੈਨ ਕਿਸ ਸਥਾਨ ਤੇ, ਕਿੰਨੀ ਗਿਣਤੀ ਵਿੱਚ, ਕਿੰਨੇ ਸਮੇਂ ਲਈ ਅਤੇ ਆਪਸ ਵਿੱਚ ਕਿੰਨੀ ਦੂਰੀ ਬਣਾ ਕੇ ਖੜ•ੇ ਹੋਣਗੇ ਤਾਂ ਜ਼ੋ ਆਮ ਲੋਕਾਂ ਨੂੰ ਸਮਾਜਿਕ ਦੂਰੀ ਬਣਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਉਨਾਂ ਦੱਿਸਆ ਕਿ ਭੀੜ-ਭੜੱਕੇ ਵਾਲੇ ਬਜ਼ਾਰਾਂ ਵਿੱਚ ਪੈਦਲ ਚੱਲਣ ਅਤੇ ਸਾਈਕਲ ਤੇ ਚੱਲਣ ਨੂੰ ਪਹਿਲ ਦਿੱਤੀ ਜਾਵੇ, ਜਿਲ•ੇ ਵਿੱਚ ਪੈਂਦੀਆਂ ਸਬਜ਼ੀ/ਫੱਲ ਮੰਡੀਆਂ ਵਿੱਚ ਆਮ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ ਅਤੇ ਇੱਥੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਬੇਹੱਦ ਜ਼ਰੂਰੀ ਅਤੇ ਚੁਣੋਤੀਪੂਰਨ ਹੈ। ਇਸ ਨੂੰ ਲਾਗੂ ਕਰਨ ਲਈ ਮੰਡੀਵਾਰ ਢੁੱਕਵੀਂ ਵਿਉਂਤਬੰਦੀ ਕਰਨ ਦੀ ਲੋੜ ਹੈ। ਜਿਸ ਵਿੱਚ ਮੰਡੀਆਂ ਨੂੰ ਇੱਕ ਤੋਂ ਜ਼ਿਆਦਾ ਥਾਵਾਂ ਤੇ ਤਬਦੀਲ ਕਰਨਾ, ਮੰਡੀ ਵਿੱਚ ਰੇਹੜੀਆਂ ਅਤੇ ਫੜ•ੀਆਂ ਲਗਾਉਣ ਲਈ ਢੁੱਕਵੀਆਂ ਥਾਵਾਂ ਨਿਰਧਾਰਤ ਕਰਨੀਆਂ, ਮੰਡੀਆਂ ਵਿੱਚ ਮੰਡੀ ਕਰਨ ਲਈ ਆਉਂਦੇ ਵਾਹਨਾਂ ਦੀ ਪਹਿਚਾਣ/ਪਾਰਕਿੰਗ ਅਤੇ ਆਮ ਲੋਕਾਂ ਦੀ ਆਵਾਜਾਈ ਨੂੰ ਅਨੁਸਾਸ਼ਿਤ ਕਰਨ ਲਈ ਜਿਲ•ਾ ਮੰਡੀ ਅਫਸਰ/ ਸੈਕਟਰੀ ਮਾਰਿਕਟ ਕਮੇਟੀ, ਉਪ ਮੰਡਲ ਮੈਜਿਸਟਰੇਟ, ਪਠਾਨਕੋਟ ਅਤੇ ਹਲਕਾ ਡੀ.ਐਸ.ਪੀ, ਪਠਾਨਕੋਟ ਢੁੱਕਵਾਂ ਪਲੈਨ ਤੁਰੰਤ ਬਣਾਉਣਗੇ ਤਾਂ ਜ਼ੋ ਮੰਡੀਆਂ ਵਿੱਚ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਉਨਾਂ ਸ਼ਰਾਬ ਦੇ ਠੇਕਿਆਂ/ਦੁਕਾਨਾਂ  ਸਬੰਧੀ ਦੱਸਿਆ ਕਿ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ/ਦੁਕਾਨਾਂ ਸਵੇਰੇ 08:00 ਵਜੇ ਤੋਂ ਸ਼ਾਮ 08:00 ਵਜੇ ਤੱਕ ਖੁੱਲ•ੇ ਰਹਿਣਗੇ,  ਸਪੋਰਟਸ ਕੰਪਲੈਕਸ/ਸਟੇਡੀਅਮ ਦੇ ਸਿਹਤ ਵਿਭਾਗ ਵਲੋਂ ਜਾਰੀ ਐਸ.ਓ.ਪੀ. ਮੁਤਾਬਿਕ ਖੁੱਲ•ਣ ਦੀ ਆਗਿਆ   ਹੋਵੇਗੀ, ਪਰ ਦਰਸ਼ਕਾਂ ਦੇ ਜਾਣ ਤੇ ਮਨਾਹੀ ਹੋਵੇਗੀ, ਉਦਯੋਗ ਅਤੇ ਉਦਯੋਗਿਕ ਅਦਾਰਿਆਂ ਨੂੰ ਸ਼ਹਿਰੀ ਜਾਂ ਪੇਂਡੂ ਖੇਤਰ ਵਿੱਚ ਚੱਲਣ ਦੀ ਖੁੱਲ• ਹੋਵੇਗੀ,  ਨਿਰਮਾਣ ਗਤੀਵਿਧੀਆਂ ਨੂੰ ਸ਼ਹਿਰੀ ਜਾਂ ਪੇਂਡੂ ਖੇਤਰ ਵਿੱਚ ਚੱਲਣ ਦੀ ਖੁੱਲ• ਹੋਵੇਗੀ, ਖੇਤੀਬਾੜੀ, ਬਾਗਬਾਨੀ, ਪਸ਼ੂ-ਪਾਲਣ ਅਤੇ ਪਸ਼ੂ-ਪਾਲਕ ਗਤੀਵਿਧੀਆਂ ਤੇ ਕੋਈ ਵੀ ਪਾਬੰਧੀ ਨਹੀਂ ਹੋਵੇਗੀ, ਹਰ ਪ੍ਰਕਾਰ ਦੀਆਂ ਈ-ਕਮਰਸ ਸੇਵਾਵਾਂ ਦੀ ਇਜ਼ਾਜਤ ਹੋਵੇਗੀ, ਕੇਂਦਰੀ ਸਰਕਾਰ ਅਤੇ ਪ੍ਰਾਈਵੇਟ ਦਫਤਰ ਜ਼ਰੂਰਤ ਅਨੁਸਾਰ ਸਟਾਫ ਤਹਿਤ ਬਿਨਾਂ ਕਿਸੇ ਪਾਬੰਧੀ ਦੇ ਖੋਲ•ੇ ਜਾ ਸਕਦੇ ਹਨ, ਪਰ ਹਰ ਸਮੇਂ ਸਮਾਜਿਕ ਦੂਰੀ, ਮਾਸਕ ਪਹਿਨਣ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਜੇਕਰ ਕਿਸੇ ਪ੍ਰਕਾਰ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਇਸ ਸਬੰਧੀ ਛੋਟੇ-ਛੋਟੇ ਗਰੁੱਪਾਂ ਵਿੱਚ ਸਮੇਂ ਦੀ ਤਬਦੀਲੀ ਕੀਤੀ ਜਾ ਸਕਦੀ ਹੈ ਤਾਂ ਕਿ ਉਕਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਸਕੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਦਫਤਰ ਜ਼ਰੂਰਤ ਅਨੁਸਾਰ ਸਟਾਫ ਨਾਲ ਖੋਲੇ• ਜਾਣਗੇ। ਦਫਤਰ ਦਾ ਮੁਖੀ ਸਮਾਜਿਕ ਦੂਰੀ ਦੇ ਨਾਰਮਜ਼ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ। ਜੇਕਰ ਕਿਸੇ ਦਫਤਰ ਵਿੱਚ ਜਗ•ਾਂ ਦੀ ਘਾਟ ਹੋਵੇ ਤਾਂ ਜ਼ਰੂਰਤ ਅਨੁਸਾਰ ਸਟਾਫ ਨੂੰ ਰੋਸਟਰ ਮੁਤਾਬਿਕ ਦਫਤਰ ਵਿੱਚ ਹਾਜ਼ਰ ਹੋ ਕੇ ਕੰਮ ਕਰਨ ਲਈ ਹੁਕਮ ਕਰਨਗੇ। ਇਸ ਤੋਂ ਇਲਾਵਾ ਜਿਲ•ਾ ਅਧਿਕਾਰੀ ਆਪਣੇ ਅਦਾਰੇ ਵਿੱਚ ਭੀੜ ਨੂੰ ਘੱਟ/ਨਿਯੰਤਰਨ ਕਰਨ ਲਈ ਦਫਤਰੀ ਸਮੇਂ ਨੂੰ ਘੱਟ ਕੀਤੇ ਬਿਨਾਂ ਦਫਤਰੀ ਕੰਮ ਦੇ ਸਮੇਂ ਵਿੱਚ ਤਬਦੀਲੀ ਕਰ ਸਕਦਾ ਹੈ।  

ਉਨ•ਾਂ ਕਿਹਾ ਕਿ ਹਮੇਸ਼ਾ ਘੱਟੋ-ਘੱਟ 02 ਗੱਜ ਦੀ ਸਮਾਜਿਕ ਦੂਰੀ ਦੀ ਪਾਲਣਾ ਅਤੇ ਮਾਸਕ ਪਾਉਣਾ ਹਰ ਵਿਅਕਤੀ  ਲਈ ਲਾਜ਼ਮੀ ਹੋਵੇਗਾ। ਕਿਸੇ ਤਰ•ਾਂ ਦੀ ਵੀ ਭੀੜ-ਭੜੱਕੇ ਤੋਂ ਆਪਣੇ-ਆਪ ਅਤੇ ਆਪਣੇ ਪਰਿਵਾਰ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਹਰ ਵਿਅਕਤੀ ਦਾ ਆਪਣਾ ਇਖਲਾਕੀ ਫਰਜ਼ ਬਣਦਾ ਹੈ। ਕਿਸੇ ਵੀ ਪ੍ਰਕਾਰ ਦੀ ਉਲੰਘਣਾ ਦੀ ਸੂਰਤ ਵਿੱਚ ਸਰਕਾਰ ਦੀਆਂ ਹਦਾਇਤਾਂ ਦੇ ਸਨਮੁੱਖ ਜੁਰਮਾਨਾ ਵਸੂਲ ਕੀਤਾ ਜਾਵੇਗਾ, ਉਦਯੋਗਿਕ ਅਤੇ ਅਦਾਰਿਆਂ ਨੂੰ ਚਲਾਉਣ ਲਈ ਕਿਸੇ ਵੀ ਪ੍ਰਕਾਰ ਦੀ ਪ੍ਰਵਾਨਗੀ ਲੈਣ ਦੀ ਜ਼ਰੂਰਤ ਨਹੀਂ ਹੈ। ਸਾਰੇ ਹੀ ਸਰਕਾਰੀ/ਪ੍ਰਾਈਵੇਟ ਮੁਲਾਜਮਾਂ ਅਤੇ ਹੋਰ ਵਿਅਕਤੀਆਂ ਨੂੰ ਆਪਣੇ ਕੰਮਾਂ ਵਾਲੀ ਜਗ•ਾਂ ਤੇ ਜਾਣ ਲਈ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਕੰਮ-ਕਾਜ਼ ਲਈ ਸਵੇਰੇ 05:00 ਵਜੇ ਤੋਂ ਲੈ ਕੇ ਰਾਤ ਦੇ 09:00 ਵਜੇ ਤੱਕ ਆ-ਜਾ ਸਕਦੇ ਹਨ, ਇੱਕ ਤੋਂ ਦੂਜੇ ਰਾਜ ਵਿੱਚ ਆਵਾਜਾਈ ਲਈ ਕੋਈ ਵੀ ਪਾਬੰਧੀ ਨਹੀਂ ਹੋਵੇਗੀ ਅਤੇ ਇਸ ਮੰਤਵ ਲਈ ਕਿਸੇ ਵਿਅਕਤੀ ਨੂੰ ਈ-ਪਰਮਿਟ ਜਾਂ ਵੱਖਰੀ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੋਵੇਗੀ। ਪਰ ਰਾਜ ਸਰਕਾਰ ਵਲੋਂ ਜਾਰੀ ਕੀਤੇ ਗਏ ਕੋਵਾ ਐਪ ਨੂੰ ਡਾਊਨਲੋਡ ਕਰਨਾ ਅਤੇ ਇਸ ਕੋਵਾ ਐਪ ਵਿਚੋਂ ਸਵੈ-ਉਤਪਨ ਈ-ਪਾਸ  ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ।

ਜੇਕਰ ਕਿਸੇ ਵਿਅਕਤੀ/ਸੰਸਥਾਂ ਵਲੋਂ ਉਕਤ ਹਦਾਇਤਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਹ ਡਿਜਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51 ਤੋਂ 60 ਤਹਿਤ ਸਜ•ਾ ਦਾ ਭਾਗੀਦਾਰ ਹੋਵੇਗਾ ਅਤੇ ਉਸ ਵਿਰੁੱਧ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਪਣੇ ਅਤੇ ਆਪਣੇ ਪਰਿਵਾਰ ਦੇ ਸੁਰੱਖਿਅਤ ਭਵਿੱਖ ਦੇ ਮੱਦੇਨਜਰ ਆਪਣੇ ਪਰਿਵਾਰ ਦੇ 65 ਸਾਲ ਦੀ ਉਮਰ ਤੋਂ ਵੱਧ ਬਜ਼ੁਰਗ, 10 ਸਾਲ ਤੋਂ ਘੱਟ ਬੱਚਿਆਂ ਨੂੰ, ਗਰਭਵਤੀ ਔਰਤਾਂ ਅਤੇ ਉਹ ਵਿਅਕਤੀ ਜਿਹੜੇ ਕਿ ਸ਼ੁਗਰ, ਬਲੱਡ ਪ੍ਰੈਸ਼ਰ, ਕਿਡਨੀ ਦੀ ਬਿਮਾਰੀ, ਸਾਹੀ ਦੀ ਬਿਮਾਰੀ ਆਦਿ ਤੋਂ ਰੋਗ-ਗ੍ਰਸਤ ਹਨ ਨੂੰ ਜੇਕਰ ਕੋਈ ਐਮਰਜੈਂਸੀ ਨਾ ਹੋਵੇ ਤਾਂ ਉਹਨਾਂ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾਵੇ ਅਤੇ ਉਹਨਾਂ ਨੂੰ ਬਿਨਾਂ ਅਤਿ ਜਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ।

LEAVE A REPLY

Please enter your comment!
Please enter your name here