ਜਿਲਾ ਪਠਾਨਕੋਟ ਵਿੱਚ 8 ਹੋਰ ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ, ਸੰਖਿਆ ਹੋਈ 24

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਅੱਜ ਮੰਗਲਵਾਰ ਨੂੰ 8 ਲੋਕਾਂ ਦੇ ਕਰੋਨਾ ਪਾਜੀਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਜਿਹਨਾਂ ਵਿੱਚੋਂ 4 ਲੋਕ ਅੰਦਰੂਨ ਬਾਜਾਰ ਆਦਿ ਮੁਹੱਲਿਆਂ ਦੇ ਇੱਕ ਵਿਅਕਤੀ ਪਿੰਡ ਸਾਦੀਪੁਰ, ਇੱਕ ਵਿਅਕਤੀ ਪ੍ਰਵਾਸੀ ਮਜਦੂਰ, ਇੱਕ ਵਿਅਕਤੀ ਮੀਰਪੁਰ ਕਾਲੋਨੀ ਨਿਵਾਸੀ ਅਤੇ ਇੱਕ ਵਿਅਕਤੀ ਜੋ ਵਿਦੇਸ਼ ਤੋਂ ਆਇਆ ਸੀ ਅਤੇ ਨਿੱਜੀ ਇੱਕ ਹੋਟਲ ਵਿੱਚ ਕੋਰਿਨਟਾਈਨ ਕੀਤਾ ਹੋਇਆ ਸੀ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।

Advertisements

ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ 19 ਲੋਕਾਂ ਵਿੱਚੋਂ 3 ਲੋਕਾਂ ਨੂੰ ਡਿਸਚਾਰਜ ਪਾਲਿਸੀ ਅਧੀਨ ਭੇਜਿਆ ਜਾ ਚੁੱਕਿਆ ਹੈ ਘਰ

ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨ ਤੱਕ ਜਿਲਾ ਪਠਾਨਕੋਟ ਵਿੱਚ 19 ਕਰੋਨਾ ਪਾਜੀਟਿਵ ਮਰੀਜ ਸਨ ਜਿਹਨਾਂ ਵਿੱਚੋਂ 3 ਲੋਕਾਂ ਨੂੰ ਨਿਰਧਾਰਤ ਸਮੇਂ ਤੋਂ ਬਾਅਦ ਕੋਈ ਵੀ ਕਾਰੋਨਾ ਦਾ ਲੱਛਣ ਨਾ ਹੋਣ ਤੇ  ਡਿਸਚਾਰਜ ਪਾਲਿਸੀ ਅਧੀਨ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਬਾਕੀ 16 ਲੋਕ ਅਤੇ 8 ਲੋਕਾਂ ਦਾ ਅੱਜ ਕਾਰੋਨਾ ਪਾਜੀਟਿਵ ਆਉਂਣ ਨਾਲ ਕੁਲ 24 ਲੋਕ ਜਿਲਾ ਪਠਾਨਕੋਟ ਵਿੱਚ ਕਾਰੋਨਾ ਪਾਜੀਟਿਵ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 1 ਵਿਅਕਤੀ ਦਾ ਮੋਹਾਲੀ ਵਿੱਚ, 2 ਕਾਰੋਨਾ ਪਾਜੀਟਿਵ ਲੋਕਾਂ ਦਾ ਜਲੰਧਰ ਅਤੇ 2 ਕਾਰੋਨਾ ਪਾਜੀਟਿਵ ਲੋਕਾਂ ਦਾ ਅੰਮ੍ਰਿਤਸਰ ਵਿਖੇ ਇਲਾਜ ਚਲ ਰਿਹਾ ਹੈ ਜਦ ਕਿ ਜਿਹਨਾਂ ਦੋ ਲੋਕਾਂ ਦਾ ਅੰਮ੍ਰਿਤਸਰ ਵਿਖੇ ਇਲਾਜ ਚਲ ਰਿਹਾ ਸੀ।

ਉਹਨਾਂ ਵਿੱਚੋਂ ਇੰਦਰਾ ਕਾਲੋਨੀ ਨਿਵਾਸੀ ਜੋ ਵਿਅਕਤੀ ਸੀ ਉਸ ਦੀ ਅੱਜ ਜਿਲਾ ਅਮ੍ਰਿਤਸਰ ਵਿਖੇ ਮੋਤ ਹੋ ਗਈ । ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦਾ ਇਲਾਜ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਹੈ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਦੀ ਇਸ ਕੜੀ ਨੂੰ ਤੋੜਨ ਲਈ ਹਰੇਕ ਵਿਅਕਤੀ ਦਾ ਜਾਗਰੁਕ ਹੋਣਾ ਲਾਜਮੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਮਿਸ਼ਨ ਫਤਿਹ ਸੁਰੂ ਕੀਤਾ ਗਿਆ ਹੈ ਜਿਸ ਦਾ ਮੁੱਖ ਉਦੇਸ ਲੋਕਾਂ ਨੂੰ ਜਾਗਰੁਕ ਕਰਨਾ ਅਤੇ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣਾ ਹੈ। ਉਹਨਾਂ ਕਿਹਾ ਕਿ ਮਿਸਨ ਫਤਿਹ ਅਧੀਨ ਸਾਨੂੰ ਜਿਲਾ ਪ੍ਰਸਾਸਨ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here