ਮਿਸ਼ਨ ਫਤਿਹ ਅਧੀਨ ਪ੍ਰਵਾਸੀ ਮਜਦੂਰ ਆਪਣੇ ਪਿਤਰੀ ਸੂਬਿਆਂ ਚੋਂ ਪਹੁੰਚੇ ਆਪਣੇ ਪਰਿਵਾਰਾਂ ਕੋਲ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦੇ ਅਧੀਨ ਪ੍ਰਵਾਸੀ ਮਜਦੂਰਾਂ ਨੂੰ ਉਹਨਾਂ ਦੇ ਪਿਤਰੀ ਰਾਜ ਲਈ ਭੇਜਿਆ ਗਿਆ, ਭਾਵੇ ਕਿ ਕਰਫਿਓ ਖੁਲਣ ਤੋਂ ਬਾਅਦ ਇੰਡਸਟ੍ਰੀਜ ਚੱਲਣ ਦੇ ਨਾਲ ਜਿਆਦਾਤਰ ਪ੍ਰਵਾਸੀ ਮਜਦੂਰਾਂ ਵੱਲੋਂ ਆਪਣੀ ਪਿਤਰੀ ਰਾਜ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਵੀ covidhelp.punjab.gov.in  ਤੇ ਰਜਿਸਟ੍ਰਿਡ ਹਰੇਕ ਵਿਅਕਤੀ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ  ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ)ਨੇ ਦਿੱਤੀ ਉਹਨਾਂ ਦੱਸਿਆ ਕਿ ਕਰੋਨਾ ਵਾਈਰਸ ਕੋਵਿਡ 19 ਦੇ ਚਲਦਿਆਂ ਕਰਫਿਓ ਦੋਰਾਨ ਭਾਰੀ ਸੰਖਿਆ ਵਿੱਚ ਪ੍ਰਵਾਸੀ ਮਜਦੂਰਾਂ ਵੱਲੋਂ ਆਪਣੇ ਪਿਤਰੀ ਰਾਜਾਂ ਨੂੰ ਵਾਪਸ ਜਾਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ। ਜਿਸ ਅਧੀਨ ਜਿਲਾ ਪ੍ਰਸਾਸਨ ਵੱਲੋਂ ਪੰਜਾਬ ਸਰਕਾਰ ਦੇ ਦਿੱਤੇ ਆਦੇਸ਼ਾਂ ਅਨੁਸਾਰ ਕਾਰਵਾਈ ਸੁਰੂ ਕੀਤੀ ਗਈ। ਉਹਨਾਂ ਕਿਹਾ ਕਿ ਮਿਸ਼ਨ ਫਤਿਹ ਪੂਰਾ ਕਰਨ ਲਈ ਸਾਨੂੰ ਸਾਰਿਆ ਨੂੰ ਆਪਣਾ ਆਪਣਾ ਸਹਿਯੋਗ ਦੇਣਾ ਬਹੁਤ ਜਰੂਰੀ ਹੈ ਅਗਰ ਕਰੋਨਾ ਵਾਈਰਸ ਨੂੰ ਹਰਾਉਂਣਾ ਹੈ ਤਾਂ ਸੋਸਲ ਡਿਸਟੈਂਸ ਦੀ ਪਾਲਣਾ, ਮਾਸਕ ਪਾਉਂਣਾ ਅਤੇ ਸਿਹਤ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਅਸੀਂ ਪੰਜਾਬ ਸਰਕਾਰ ਕੇ ਮਿਸ਼ਨ ਫਤਿਹ ਨੂੰ ਕਾਮਯਾਂਬ ਕਰ ਸਕਦੇ ਹਾਂ।

Advertisements

ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਉਪਰੋਕਤ ਵੈਬਸਾਈਟ ਤੇ ਕਰੀਬ 18 ਹਜਾਰ ਪ੍ਰਵਾਸੀ ਮਜਦੂਰਾਂ ਵੱਲੋਂ ਰਜਿਸਟ੍ਰੇਸਨ ਕਰਵਾਈ ਗਈ ਸੀ ਜਿਹਨਾਂ ਵਿੱਚੋਂ ਅੱਧੇ ਤੋਂ ਜਿਆਦਾ ਪ੍ਰਵਾਸੀ ਮਜਦੂਰਾਂ ਨੂੰ ਉਹਨਾਂ ਦੇ ਪਿਤਰੀ ਸੂਬਿਆਂ ਨੂੰ ਭੇਜ ਦਿੱਤਾ ਗਿਆ ਅਤੇ ਬਾਕੀ ਪ੍ਰਵਾਸੀ ਮਜਦੂਰਾਂ ਵੱਲੋਂ ਇੰਡਸਟ੍ਰੀਜ ਦੇ ਚੱਲਣ ਨਾਲ ਵਾਪਸ ਜਾਣ ਤੋਂ ਇੰਨਕਾਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਤੋਂ ਵੀ ਵੱਖ ਵੱਖ ਬਣਾਏ ਸੈਂਟਰਾਂ ਵਿੱਚੋਂ ਪ੍ਰਵਾਸੀ ਮਜਦੂਰਾਂ ਨੂੰ ਬੱਸਾਂ ਰਾਹੀਂ ਦੂਜਿਆਂ ਜਿਲਿਆਂ ਤੱਕ ਪਹੁੰਚਾਇਆ ਗਿਆ ਤਾਂ ਜੋ ਉਹ ਲੋਕ ਆਪਣੇ ਘਰਾਂ ਤੱਕ ਪਹੁੰਚ ਸਕਣ। ਇਸ ਤੋਂ ਇਲਾਵਾ ਜਿਹਨਾਂ ਪ੍ਰਵਾਸੀ ਮਜਦੂਰ ਨੇ ਆਪਣੇ ਵਾਹਨਾਂ ਰਾਹੀਂ ਜਾਣਾ ਸੀ।

ਉਹਨਾਂ ਪ੍ਰਵਾਸੀ ਮਜਦੂਰਾਂ ਨੂੰ ਪਾਸ ਵੀ ਜਾਰੀ ਕੀਤੇ ਗਏ। ਉਹਨਾਂ ਦੱਸਿਆ ਕਿ ਜੋ ਪ੍ਰਵਾਸੀ ਮਜਦੂਰ ਆਪਣੇ ਪਿਤਰੀ ਰਾਜ ਆਪਣੀ ਇੱਛਾ ਨਾਲ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਫੋਨ ਕਰ ਕੇ ਸੂਚਿੱਤ ਕੀਤਾ ਗਿਆ ਅਤੇ ਹਰੇਕ ਪ੍ਰਵਾਸੀ ਮਜਦੂਰ ਦਾ ਆਪਣੇ ਪਿਤਰੀ ਰਾਜ ਜਾਣ ਤੋਂ ਪਹਿਲਾ ਮੈਡੀਕਲ ਕਰਵਾਇਆ ਗਿਆ ਅਤੇ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਸਫਰ ਦੋਰਾਨ ਉਹਨਾਂ ਦੇ ਖਾਣ ਲਈ ਪੈਕਿੰਗ ਖਾਣਾ, ਫਲ ਅਤੇ ਪਾਣੀ ਆਦਿ ਦੀ ਵੀ ਜਿਲਾ ਪ੍ਰਸ਼ਾਸਨ ਵੱਲੋਂ ਵਿਵਸਥਾ ਕੀਤੀ ਗਈ।

LEAVE A REPLY

Please enter your comment!
Please enter your name here