ਨਹਿਰਾਂ, ਰੇਲ ਪਟੜੀਆਂ, ਸੜਕਾਂ ਤੇ ਬਲਾਕ ਫਾਰੈਸਟ ਦੀ ਨਿਲਾਮੀ 12 ਜੂਨ ਨੂੰ

logo latest

ਪਠਾਨਕੋਟ (ਦ ਸਟੈਲਰ ਨਿਊਜ਼)। ਨਹਿਰਾਂ, ਰੇਲ ਪਟੜੀਆਂ, ਸੜਕਾਂ ਅਤੇ ਬਲਾਕ ਫਾਰੈਸਟ ਵਿੱਚੋਂ ਅੰਬ, ਜਾਮਨ ਅਤੇ ਸਰਕੰਡਾਂ ਦੀ ਨਿਲਾਮੀ ਵੱਖ ਵੱਖ ਲਾਟਾਂ ਦੀ ਸਕਲ ਵਿੱਚ 12 ਜੂਨ 2020 ਨੂੰ ਸਵੇਰੇ 11.30 ਵਜੇ ਵਣ ਮੰਡਲ ਦਫਤਰ ਪਠਾਨਕੋਟ ਵਿਖੇ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਸੰਜੀਵ ਤਿਵਾੜੀ ਵਣ ਮੰਡਲ ਅਫਸ਼ਰ ਪਠਾਨਕੋਟ ਨੇ ਦਿੱਤੀ। ਉਹਨਾਂ ਦੱਸਿਆ ਕਿ ਜਿਸ ਵਿਅਕਤੀ ਦੇ ਨਾਮ ਬੋਲੀ ਸਫਲ ਹੋਵੇਗੀ ਉਸ ਵਿਅਕਤੀ ਨੂੰ ਕੂਲ ਰਾਸ਼ੀ ਮੋਕੇ ਤੇ ਹੀ ਜਮਾ ਕਰਵਾਉਂਣੀ ਹੋਵੇਗੀ।

Advertisements

ਉਹਨਾਂ ਦੱਸਿਆ ਕਿ ਨਿਲਾਮੀ ਦੀਆਂ ਸਰਤਾ ਮੋਕੇ ਤੇ ਹੀ ਸੁਣਾਈਆਂ ਜਾਣਗੀਆਂ। ਉਹਨਾਂ ਇਸ ਬੋਲੀ ਵਿੱਚ ਪਹੁੰਚਣ ਵਾਲੇ ਖਰੀਦਦਾਰਾਂ ਨੂੰ ਕਿਹਾ ਕਿ ਬੋਲੀ ਲਗਾਉਂਣ ਤੋਂ ਪਹਿਲਾ ਆਪਣੇ ਹਿੱਤ ਵਿੱਚ ਵੱਖ ਵੱਖ ਸਟਰਿਪਾਂ ਤੇ ਸਰਕੰਡੇ ਨੂੰ ਵੇਖ ਲੈਣ। ਉਹਨਾਂ ਕਿਹਾ ਕਿ ਉਪਰੋਕਤ ਬੋਲੀ ਲਈ ਵਣ ਮੰਡਲ ਦਫਤਰ ਪਠਾਨਕੋਟ ਵਿੱਚ ਵੀ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here